ਸਰਕਾਰੀ ਪੌਲੀਟੈਕਨਿਕ ਕਾਲਜ ਚ ਹਿੰਦੀ ਦਿਵਸ ਮਨਾਇਆ
ਅਸ਼ੋਕ ਵਰਮਾ, ਬਾਬੂਸ਼ਾਹੀ ਨੈੱਟਵਰਕ
ਬਠਿੰਡਾ,16 ਸਤੰਬਰ 2021:ਸਰਕਾਰੀ ਪੌਲੀਟੈਕਨਿਕ ਕਾਲਜ, ਬਠਿੰਡਾ ਵੱਲੋਂ ਕਾਲਜ ਦੇ ਕਲਚਰਲ ਕਲੱਬ ਇੰਚਾਰਜ ਸ੍ਰੀਮਤੀ ਸਰਬਜੀਤ ਕੌਰ, ਸੀਨੀਅਰ ਲੈਕਚਰਾਰ ਅਤੇ ਮਿਸ ਦੀਪਤੀ ਲੈਕਚਰਾਰ ਦੀ ਅਗਵਾਈ ਹੇਠ ਹਿੰਦੀ ਦਿਵਸ ਮਨਾਇਆ ਗਿਆ। ਇਸ ਮੌਕੇ ਅੰਤਰ ਵਿਭਾਗੀ ਹਿੰਦੀ ਕਵਿਤਾ ਗਾਨ ਮੁਕਾਬਲੇ ਕਰਵਾਏ ਗਏ ਜਿੰਨ੍ਹਾਂ ਦਾ ਥੀਮ ਆਜ਼ਾਦੀ ਦਾ ਅੰਮ੍ਰਿਤ ਮਹਾਂ ਉਤਸਵ ਸੀ। ਇੰਨ੍ਹਾਂ ਆਨ-ਲਾਈਨ ਮੁਕਾਬਲਿਆਂ ਵਿੱਚ ਵੱਖੋ-ਵੱਖਰੇ ਵਿਭਾਗਾਂ ਦੇ ਵਿਦਿਆਰਥੀਆਂ ਨੇ ਕਵਿਤਾ ਗਾਇਨ ਕੀਤਾ। ਇਨ੍ਹਾਂ ਮੁਕਾਬਲਿਆਂ ਵਿੱਚ ਸਿਵਲ ਵਿਭਾਗ ਦੇ ਵਿਦਿਆਰਥੀ ਅਰਮਾਨ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ। ਇਲੈਕਟ੍ਰੀਕਲ ਵਿਭਾਗ ਦੇ ਵਿਦਿਆਰਥੀ ਰਮਨਦੀਪ ਸਿੰਘ ਅਤੇ ਪ੍ਰੋਡਕਸ਼ਨ ਵਿਭਾਗ ਦੇ ਵਿਦਿਆਰਥੀ ਉਦੇ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ। ਆਈ.ਟੀ. ਵਿਭਾਗ ਦੇ ਵਿਦਿਆਰਥੀ ਸਸ਼ੀ ਪ੍ਰਕਾਸ਼ ਨੇ ਤੀਜਾ ਸਥਾਨ ਹਾਸਲ ਕੀਤਾ।
ਕਾਲਜ ਦੇ ਪਿ੍ਰੰਸੀਪਲ ਅਨੁਜਾ ਪੁਪਨੇਜਾ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆ ਬਾਕੀ ਵਿਦਿਆਰਥੀਆਂ ਨੂੰ ਵੀ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵਿੱਚ ਵੱਧ ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੱਸਿਆ ਕਿ ਕਾਲਜ ਵੱਲੋਂ 10 ਵੱਖੋ-ਵੱਖਰੇ ਕਲੱਬਾਂ ਦਾ ਗਠਨ ਕੀਤਾ ਗਿਆ ਹੈ ਅਤੇ ਜੋਕਿ ਹਰ ਹਫ਼ਤੇ ਕੋਈ ਨਾ ਕੋਈ ਗਤੀਵਿਧੀ ਕਰਵਾਉਂਦੇ ਰਹਿੰਦੇ ਹਨ। ਕਾਲਜ ਦੇ ਪ੍ਰਧਾਨ ਐਸ.ਆਰ.ਸੀ. ਮਨਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਪਿੱਛਲੇ ਦਿਨੀ ਆਰਟ ਅਤੇ ਹੌਬੀ ਕਲੱਬ ਵੱਲੋਂ ਇੰਡੀਅਨ ਫਰੀਡਮ ਸਟਰੱਗਲ ਥੀਮ ਅਧੀਨ ਕਲੱਬ ਇੰਚਾਰਜ ਸ੍ਰੀਮਤੀ ਅਰਚਨਾ ਸਿੰਗਲਾ ਅਤੇ ਸ੍ਰੀ ਅਨਮੋਲ ਸਿੰਗਲਾ ਦੀ ਦੇਖ-ਰੇਖ ਹੇਠ ਪੇਟਿੰਗ, ਪੋਸਟਰ ਮੇਕਿੰਗ, ਕੁਲਾਜ ਮੇਕਿੰਗ ਅਤੇ ਕਾਰਡ ਮੇਕਿੰਗ ਮੁਕਾਬਲੇ ਕਰਵਾਏ ਗਏ ਸਨ। ਇਨ੍ਹਾਂ ਅੰਤਰ ਵਿਭਾਗੀ ਮੁਕਾਬਲਿਆਂ ਵਿੱਚ ਵੱਖੋ-ਵੱਖਰੇ ਵਿਭਾਗਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਪੁਜ਼ੀਸਨਾਂ ਹਾਸਲ ਕੀਤੀਆਂ।