ਭਾਈ ਘਨੱਈਆ ਜੀ ਦੀ ਬਰਸੀ ਮੌਕੇ ਰੈਡ ਕਰਾਸ ਰੂਪਨਗਰ ਵਲੋਂ ਖੂਨਦਾਨ ਕੈਂਪ 20 ਸਤੰਬਰ ਨੂੰ
ਹਰੀਸ਼ ਕਾਲੜਾ
ਰੂਪਨਗਰ, 16 ਸਤੰਬਰ 2021: ਪੰਜਾਬ ਸਰਕਾਰ ਵਲੋ 20 ਸਤੰਬਰ, 2021 ਨੂੰ ਭਾਈ ਘਨੱਈਆ ਜੀ ਦੀ ਬਰਸੀ ਮਾਨਵ ਸੇਵਾ ਸੰਕਲਪ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ।ਇਸ ਮੌਕੇ ਸੂਬੇ ਭਰ ਵਿਚ ਵੱਖ ਵੱਖ ਸਮਾਗਮ ਕਰਵਾਏ ਜਾਣਗੇ।ਇਸੇ ਲੜੀ ਦੇ ਤਹਿਤ ਇਸ ਦਿਨ ਰੈਡ ਕਰਾਸ ਭਵਨ ਰੂਪਨਗਰ ਵਿਖੇ ਇਕ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ।ਜਿਸ ਦਾ ਉਦਘਾਟਨ ਡਿਪਟੀ ਕਮਿਸ਼ਨਰ ਰੂਪਨਗਰ ਸ੍ਰੀਮਤੀ ਸੋਨਾਲੀ ਗਿਰੀ ਕਰਨਗੇ।
ਇਸ ਸਬੰਧੀ ਰੈਡ ਕਰਾਸ ਰੂਪਨਗਰ ਦੇ ਸਕੱਤਰ ਸ੍ਰੀ ਗੁਰਸੋਹਨ ਸਿੰਘ ਨੇ ਸਵੈ ਇਛਕ ਖੂਨ ਦਾਨੀਆਂ ਨੂੰ ਅਪੀਲ ਹੈ ਕਿ ਇਸ ਕੈਂਪ ਵਿਚ ਖੂਨਦਾਨ ਕਰਨ ਲਈ ਜਰੂਰ ਪਹੁੰਚੋ ਤਾਂ ਜੋ ਲੋੜ ਪੈਣ ਤੇ ਕਿਸੇ ਮਰੀਜ਼ ਜਾਂ ਹਾਦਸੇ ਵਿਚ ਫੱਟੜ ਵਿਅਕਤੀ ਨੂੰ ਸਮੇਂ ਸਿਰ ਖੂਨ ਲਗਾ ਕੇ ਉਸਦੀ ਕੀਮਤੀ ਜਾਨ ਨੂੰ ਬਚਾਇਆ ਜਾ ਸਕੇ।