ਜੈਵਿਕ ਖੇਤੀ ਸਿਖਲਾਈ ਸਬੰਧੀ ਜਾਗਰੂਕਤਾ ਕੈਂਪ ਲਗਾਇਆ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 17 ਸਤੰਬਰ 2021 - ਦਵਾਈਆਂ ਅਤੇ ਜ਼ਹਿਰ ਮੁਕਤ ਖੇਤੀ ਨੂੰ ਤਰਜੀਹ ਦੇਣ ਦੇ ਉਦੇਸ਼ ਨਾਲ ਪੰਜਾਬ ਐਗਰੋ ਦੇ ਅਦਾਰੇ ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਲਿਮਟਿਡ ਵੱਲੋਂ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਇਸ ਮੁਹਿੰਮ ਤਹਿਤ ਪੰਜਾਬ ਐਗਰੀ ਵੱਲੋਂ ਜੈਵਿਕ ਖੇਤੀ ਨੂੰ ਉਤਸ਼ਾਹਤ ਕਰਨ ਲਈ ਪੰਜਾਬ ਭਰ ਵਿਚ ਜਿਲ੍ਹਾ ਪਧਰੀ ਜੈਵਿਕ ਖੇਤੀ ਸਿਖਲਾਈ ਅਤੇ ਜਾਗਰੂਕਤਾ ਕੈਂਪਾਂ ਦੀ ਸ਼ੁਰੂਆਤ ਬੀਤੇ ਦਿਨੀਂ ਕੀਤੀ ਗਈ ਜਿਸ ਤਹਿਤ ਕਿਸਾਨ ਅਮਰੀਕ ਸਿੰਘ ਚੰਦੀ ਦੇ ਜੈਵਿਕ ਖੇਤ ਪਿੰਡ ਵਢੇਲ ਹਰਨਾਮਪੁਰ ਵਿਸ਼ਵ ਜੈਵਿਕ ਖੇਤੀ ਅਤੇ ਜਾਗਰੂਕਤਾ ਕੈਂਪ ਲਗਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਚ ਇਲਾਕੇ ਦੇ ਕਿਸਾਨਾਂ ਨੇ ਭਾਗ ਲਿਆ।
ਕੈਂਪ ਦੌਰਾਨ ਮਾਸਟਰ ਰਾਜਬੀਰ ਸਿੰਘ (ਇੰਚਾਰਜ ਭਗਤ ਸਿੰਘ ਪੂਰਨ ਕੁਦਰਤੀ ਖੇਤੀ ਫਾਰਮ), ਕਮਲਜੀਤ ਸਿੰਘ ਸੇਖੋਂ ਜ਼ਿਲਾ ਸੁਪਰਵਾਈਜ਼ਰ ਪੰਜਾਬ ਐਗਰੋ, ਗੁਰਪ੍ਰੀਤ ਸਿੰਘ, ਰਵਨੀਤ ਸਿੰਘ ਜ਼ਿਲ੍ਹਾ ਫ਼ੀਲਡ ਸਟਾਫ਼ ਵੱਲੋਂ ਸਿਹਤ ਅਤੇ ਵਾਤਾਵਰਣ ਉੱਤੇ ਜੈਵਿਕ ਖੇਤੀ ਦੀ ਮਹੱਤਤਾ ਦੱਸਦਿਆਂ ਪੰਜਾਬ ਐਗਰੋ ਵੱਲੋਂ ਜੇੈਵਿਕ ਖੇਤ ਦਾ ਪ੍ਰਮਾਣੀਕਰਨ, ਖੇਤ ਨਿਰੀਖਣ ਦੀਆਂ ਮੁਫ਼ਤ ਸੁਵਿਧਾਵਾਂ ਬਾਰੇ ਚਾਨਣਾ ਪਾਇਆ ਅਤੇ ਕਿਸਾਨਾਂ ਨੂੰ ਇਸਦਾ ਲਾਭ ਉਠਾਉਣ ਲਈ ਪ੍ਰੇਰਿਤ ਕੀਤਾ।
ਇਸ ਤੋਂ ਇਲਾਵਾ ਪੰਜਾਬ ਐਗਰੋ ਦੇ ਹੋਰ ਉਪਰਾਲੇ ਜਿਵੇਂ ਕਿ ਐੱਫ ਪੀ ਓ ਰਜਿਸਟ੍ਰੇਸ਼ਨ, ਆਲੂ ਬੀਜ ਟਰੈਸਿਬਿਲਟੀ ਆਦਿ ਬਾਰੇ ਵੀ ਕਿਸਾਨਾਂ ਨੂੰ ਵਿਸਥਾਰ ਨਾਲ ਜਾਣੂ ਕਰਾਇਆ। ਇਸ ਮੌਕੇ ਖੇਤੀਬਾਡ਼ੀ ਅਧਿਕਾਰੀ ਡਾ ਜਸਪਾਲ ਸਿੰਘ ਧੰਜੂ, ਡਾ ਪ੍ਰਦੀਪ ਫਾਰਮ ਸਲਾਹਕਾਰ ਸੇਵਾ ਕੇਂਦਰ, ਮਨੋਜ ਸਚਦੇਵਾ ਕੁਦਰਤ ਕਿਸਾਨ ਵਾਲੇ, ਹਰਪ੍ਰੀਤ ਸਿੰਘ ਸੈਕਟਰੀ, ਸੁਖਦੇਵ ਸਿੰਘ ਪਟਵਾਰੀ, ਚੰਚਲ ਸਿੰਘ ਵਡੇਲ ਹਰਨਾਮਪੁਰ, ਮਲਕੀਤ ਸਿੰਘ, ਖੁਸ਼ਹਾਲ ਦੀਪ ਸਿੰਘ, ਪਰਦੀਪ ਸਿੰਘ, ਪਰਮਜੀਤ ਸਿੰਘ, ਹਰਦੇਵ ਸਿੰਘ, ਚਰਨ ਸਿੰਘ ਹੈਬਤਪੁਰ, ਹਰਿੰਦਰਪ੍ਰੀਤ ਸਿੰਘ ਕਾਲੇਵਾਲ, ਜਸਬੀਰ ਸਿੰਘ, ਭੁਪਿੰਦਰ ਸਿੰਘ ਖੁਸਰੋਪੁਰ, ਬਲਵੰਤ ਸਿੰਘ ਹਰਨਾਮਪੁਰ, ਹਰਬੰਸ ਸਿੰਘ ਆਦਿ ਵੀ ਹਾਜ਼ਰ ਸਨ।