ਜੱਸੀ ਗਿੱਲ ਅਤੇ ਮੌੜ ਕਾਂਡ ਦੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਕੀਤੀ ਮੰਗ
ਸੰਜੀਵ ਜਿੰਦਲ, ਬਾਬੂਸ਼ਾਹੀ ਨੈੱਟਵਰਕ
ਸਰਦੂਲਗੜ 28 ਸਤੰਬਰ 2021- ਸਥਾਨਕ ਅੱਗਰਵਾਲ ਸਮਾਜ ਦੀ ਮੀਟਿੰਗ ਅੱਗਰਵਾਲ ਸਭਾ ਦੇ ਪ੍ਰਧਾਨ ਭਗਵੰਤ ਰਾਏ ਗੋਇਲਦ ਦੀ ਪ੍ਰਧਾਨਗੀ ਹੇਠ ਸ੍ਰੀ ਹਨੂਮਾਨ ਮੰਦਰ ਵਿਖੇ ਹੋਈ ਜਿਸ ਵਿੱਚ ਅੱਗਰਵਾਲ ਭਾਈਚਾਰੇ ਨਾਲ ਸਬੰਧਤ ਸ਼ਹਿਰ ਵਾਸੀਆਂ ਨੇ ਹਿੱਸਾ ਲਿਆ ਇਸ ਮੌਕੇ ਜੱਸੀ ਗਿੱਲ ਵੱਲੋਂ ਆਪਣੀ ਫ਼ਿਲਮ ਦੇ ਗੀਤ ਦੌਰਾਨ ਫ਼ਿਲਮਾਏ ਗਏ ਦ੍ਰਿਸ਼ਾਂ ਤੇ ਨਿੰਦਾ ਕੀਤੀ ਅਤੇ ਪਿਛਲੇ ਦਿਨੀਂ ਮੌੜ ਮੰਡੀ ਵਿਖੇ ਮਹਾਰਾਜਾ ਅਗਰਸੈਨ ਦੀ ਮੂਰਤੀ ਨਾਲ ਹੋਈ ਤੋੜ ਭੰਨ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ । ਜਿਸ ਨਾਲ ਹਿੰਦੂ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ।
ਉਨ੍ਹਾਂ ਨੇ ਜੱਸੀ ਗਿੱਲ ਅਤੇ ਮੌੜ ਕਾਂਡ ਦੇ ਦੋਸ਼ੀਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਅਤੇ ਅੱਗਰਵਾਲ ਭਾਈਚਾਰੇ ਨੂੰ ਆ ਰਹੀਆਂ ਮੁਸ਼ਕਿਲਾਂ ਤੇ ਵੀ ਚਰਚਾ ਹੋਈ ਇਸ ਮੌਕੇ ਅਗਰੋਹਾ ਵਿਕਾਸ ਟਰੱਸਟ ਪੰਜਾਬ ਦੇ ਚੇਅਰਮੈਨ ਡਾ. ਅਜੈ ਕਾਸ਼ਲ ਵੱਲੋਂ ਅੱਗਰਵਾਲ ਸਮਾਜ ਲਈ ਕੀਤੀ ਜਾ ਰਹੀ ਸਖ਼ਤ ਮਿਹਨਤ ਸਦਕਾ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਤੋਂ ਅਗਰੋਹਾ ਧਾਮ ਨੂੰ ਸ਼ੁਰੂ ਹੋਈ ਬੱਸ ਸੇਵਾ ਲਈ ਧੰਨਵਾਦ ਕੀਤਾ । ਸੰਗਠਨ ਨੂੰ ਹੋਰ ਮਜ਼ਬੂਤ ਕਰਨ ਲਈ ਨੌਜਵਾਨ ਦੀ ਵਿਸ਼ੇਸ਼ ਤੌਰ ਤੇ ਡਿਊਟੀ ਲਾਈ ਗਈ। ਨੌਜਵਾਨਾਂ ਚ ਸੰਗਠਨ ਨੂੰ ਮਜ਼ਬੂਤ ਕਰਨ ਲਈ ਭਾਰੀ ਉਤਸ਼ਾਹ ਦਿਖਾਈ ਦਿੱਤਾ । ਇਸ ਮੌਕੇ ਰਾਧੇ ਸ਼ਿਆਮ ਸਿੰਗਲਾ, ਸੱਤਪਾਲ ਸੂਰਤੀਏ ਵਾਲੇ, ਬੁੱਧ ਰਾਮ ਬਾਂਸਲ ,ਸੰਜੀਵ ਸਿੰਗਲਾ, ਰਾਕੇਸ਼ ਕੁਮਾਰ ਗਰਗ,ਪ੍ਰਦੀਪ ਕੁਮਾਰ, ਜੀਵਨ ਕੁਮਾਰ,ਦਰਸ਼ਨ ਕੁਮਾਰ ਦਰਸ਼ੀ,ਜੈਪਾਲ,ਵਿੱਕੀ ਮੰਗਲਾ , ਸਤੀਸ਼ ਲਹਿਰੀ,ਹੇਮਰਾਜ ਗਰਗ,ਅੰਮ੍ਰਿਤ ਪਾਲ ਬੱਪੀ, ਸ਼ਾਮਲਾਲ ਮੀਰਪੁਰ ਵਾਲੇ,ਪ੍ਰੇਮ ਕੁਮਾਰ ਗਰਗ,ਸ਼ਿਵਜੀ ਰਾਮ ਗਰਗ,ਨਰਿੰਦਰ ਕੁਮਾਰ ਨੰਦੀ ਆਦਿ ਤੋਂ ਇਲਾਵਾ ਅਗਰਵਾਲ ਭਾਈਚਾਰੇ ਨਾਲ ਸੰਬੰਧਤ ਵਿਅਕਤੀ ਹਾਜ਼ਰ ਸਨ ।