ਸੰਤ ਕਿਰਪਾਲ ਸਿੰਘ ਸਹਾਰਾ ਚੈਰੀਟੇਬਲ ਟਰੱਸਟ ਵੱਲੋਂ ਦਿਲ ਦੇ ਮਰੀਜ਼ ਦੀ ਕੀਤੀ ਜਾਂਦੀ ਹੈ ਹਰ ਮਹੀਨੇ ਮਦਦ - ਬਲਵਿੰਦਰ ਸਿੰਘ
ਹਰਮਿੰਦਰ ਸਿੰਘ ਭੱਟ
ਅਹਿਮਦਗੜ੍ਹ/ਸੰਦੌੜ, 28, ਸਤੰਬਰ, 2021:
ਦੁੱਖੀ ਦਾ ਦੁੱਖਦਰਦ ਉਹੀ ਜਾਣ ਸਕਦਾ ਹੈ ਜਿਸ ਨੇ ਆਪਣੇ ਪਿੰਡੇ ਤੇ ਦਰਦ ਹੰਡਾਇਆ
ਹੋਵੇ।ਅਹਿਜੀ ਸਮਰੱਥਾ ਰੱਖਦੇ ਹਨ ਸੰਤ ਕਿਰਪਾਲ ਸਿੰਘ ਸਹਾਰਾ ਚੈਰੀਟੇਬਲ ਟਰੱਸਟ ਦੇ
ਸ਼ੰਸਥਾਪਿਕ ਬਾਬਾ ਬਲਵਿੰਦਰ ਸਿੰਘ ਚਾਗਲੀ ਵਾਲੇ,ਜੋ ਕਿ ਹਰ ਤਰ੍ਹਾਂ ਦੇ ਲੋੜਵੰਦ ਤੇ
ਆਰਥਿਕ ਪੱਖੋਂ ਕਮਜੋਰ ਇਨਸਾਨਾਂ ਦੀ ਮਦਦ ਕਰਨ ਲਈ ਤਿਆਰ ਬਰ ਤਿਆਰ ਰਹਿੰਦੇ ਹਨ।ਇਸ
ਸਬੰਧੀ ਜਾਣਕਾਰੀ ਦਿੰਦਿਆਂ ਬਾਬਾ ਬਲਵਿੰਦਰ ਸਿੰਘ ਚਾਂਗਲੀ ਵਾਲਿਆਂ ਨੇ ਦੱਸਿਆ ਕਿ
ਨੇੜਲੇ ਪਿੰਡ ਦੇ ਗ੍ਰੰਥੀ ਬਾਪੂ ਤੇਜ ਸਿੰਘ ਜੋ ਕਿ ਕਾਫੀ ਚਿਰ ਤੋਂ ਦਿਲ ਦੇ ਮਰੀਜ
ਹਨ।ਗੁਰੂ ਘਰਾਂ ਵਿੱਚ ਘੱਟ ਤਨਖਾਹਾਂ ਦੇ ਬਾਵਯੂਦ ਪਰਿਵਾਰ ਦਾ ਪਾਲਣ ਪੋਸਣ ਕਰਨਾ ਹੀ
ਅੱਜ ਦੇ ਸਮੇਂ ਵਿੱਚ ਬਹੁਤ ਮੁਸਕਲ ਹੈ।ਜਦੋਂ ਦਿਲ ,ਸੂਗਰ ,ਹਾਟਰ ਐਟਕ ਵਰਗੀਆਂ
ਬਿਮਾਰੀਆਂ ਦਾ ਗਰੀਬਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਹ ਆਪਣੀ ਬਿਮਾਰੀ ਦਾ ਇਲਾਜ
ਸਹੀ ਸਮੇ ,ਸਹੀ ਤਰੀਕੇ ਨਾਲ ਨਹੀ ਕਰਵਾ ਸਕਦੇ। ਇਸ ਲਈ ਬਾਪੂ ਤੇਜ ਸਿੰਘ ਗੰ੍ਰਥੀ ਦਾ
ਪਤਾ ਲੱਗਣ ਤੇ ਜਿਨਾਂ ਦੀ ਆਰਥਿਕ ਤੋਰ ਤੇ ਸੰਤ ਕਿਰਪਾਲ ਸਿੰਘ ਸਹਾਰਾ ਚੈਰੀਟੇਬਲ ਟਰੱਸਟ
ਵੱਲੋਂ ਹਰ ਮਹੀਨੇ 4000/ ਰੁਪਏ ਮਦਦ ਕੀਤੀ ਜਾਂਦੀ ਹੈ।ਇਸ ਮੋਕੇ ਗੰ੍ਰਥੀ ਬਾਪੂ ਤੇਜ
ਸਿੰਘ ਪਿੰਡ ਨਾਈਵਾਲਾ ਨੇ ਦੱਸਿਆ ਕਿ ਮੈਂ ਕਈ ਸਾਲ ਤੋਂ ਦਿਲ ਦਾ ਮਰੀਜ ਹਾਂ ਮੈਂ ਆਪਣਾ
ਇਲਾਜ ਕਰਵਾਉਣ ਤੋਂ ਅਸਮਰੱਥ ਹਾਂ ।ਇਸ ਲਈ ਮੈਂਨੂੰ ਸੰਤ ਕਿਰਪਾਲ ਸਿੰਘ ਸਹਾਰਾ
ਚੈਰੀਟੇਬਲ ਟਰੱਸਟ ਦੇ ਸ਼ੰਸਥਾਪਿਕ ਬਾਬਾ ਬਲਵਿੰਦਰ ਸਿੰਘ ਚਾਗਲੀ ਵਾਲਿਆਂ ਵੱਲੋਂ ਹਰ
ਮਹੀਨੇ 4000/ ਰੁਪਏ ਸੰਗਤਾਂ ਦੀ ਹਾਜਰੀ ਵਿੱਚ ਦਿੱਤੇ ਜਾਂਦੇ ਹਨ।ਇਸ ਮੋਕੇ ਗੁਰਜੰਟ
ਸਿੰਘ ਰਾਏਸਰ,ਭਾਈ ਗੁਰਜੰਟ ਸਿੰਘ ਕੜਿਆਲ,ਗਿਆਨ ਸਿੰਘ ਨਾਈਵਾਲਾ,ਗੁਰਪੀਰਤ ਸਿੰਘ ਬੱਗੀ,
ਪਲਵਿੰਦਰ ਸਿੰਘ ਅਲੀਪੁਰ ਖਾਲਸਾ ਵੀ ਜਾਹਰ ਸਨ।