ਸਿਲਾਈ ਕਢਾਈ ਪ੍ਰਾਪਤ ਲੜਕੀਆਂ ਨੂੰ ਸਿਲਾਈ ਮਸ਼ੀਨਾਂ ਵੰਡੀਆਂ
ਅਸ਼ੋਕ ਵਰਮਾ, ਬਾਬੂਸ਼ਾਹੀ ਨੈੱਟਵਰਕ
ਬਠਿੰਡਾ,13ਅਕਤੂਬਰ2021: ਕਦਮ ਵੈੱਲਫੇਅਰ ਸੁਸਾਇਟੀ ਭੋਖੜਾ ਨੇ ਲੋੜਵੰਦ ਪ੍ਰੀਵਾਰਾਂ ਦੀਆਂ ਲੜਕੀਆਂ ਨੂੰ ਸਿਲਾੲਂ ਮਸ਼ੀਨਾਂ ਵੰਡੀਆਂ ਹਨ।ਸੁਸਾਇਟੀ ਦੇ ਪ੍ਰਧਾਨ ਬਲਕਾਰ ਸਿੰਘ ਨੇ ਦੱਸਿਆ ਕਿ ਕਦਮ ਵੈੱਲਫੇਅਰ ਸੋਸਾਇਟੀ ਭੋਖੜਾ ਨੇ ਮਦਰ ਐਨ ਜੀ ਓ ਸੋਸਵਾ (ਐਨ) ਪੰਜਾਬ, ਅਤੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਗੋਨਿਆਣਾ ਮੰਡੀ ਦੇ ਗੁਰੂ ਨਾਨਕ ਨਗਰ ਵਿੱਚ ਲੜਕੀਆਂ ਨੂੰ ਸਿਲਾਈ ਕਢਾਈ ਸਿਖਾਉਣ ਲਈ ਸਿਲਾਈ ਸੈਂਟਰ ਚਲਾਇਆ ਸੀ ਜਿੱਥੇ ਲੜਕੀਆਂ ਨੇ ਲਗਾਤਾਰ ਛੇ ਮਹੀਨੇ ਕੋਰਸ ਕੀਤਾ ਸੀ। ਇਸ ਮੌਕੇ ਮੁੱਖ ਮਹਿਮਾਨ ਜਿਲ੍ਹਾ ਬਾਲ ਸੁਰੱਖਿਆ ਅਫਸਰ ਰਵਨੀਤ ਕੌਰ ਸਿੱਧੂ ਅਤੇ ਐਡਵੋਕੇਟ ਰਾਜਵਿੰਦਰ ਸਿੰਘ ਸਨ ਜਿੰਨ੍ਹਾਂ ਮਸ਼ੀਨਾਂ ਤੇ ਸਰਟੀਫਿਕੇਟ ਤਕਸੀਮ ਕੀਤੇ।
ਉਨ੍ਹਾਂ ਦੱਸਿਆ ਕਿ ਇਸ ਦੌਰਾਨ ਲੜਕੀਆਂ ਨੂੰ ਛੋਟੇ ਬੱਚਿਆਂ ਤੋਂ ਲੈਕੇ ਵੱਡਿਆਂ ਦੇ ਪਾਉਣ ਵਾਲੇ ਹਰ ਤਰ੍ਹਾਂ ਦੇ ਕੱਪੜਿਆਂ ਦੀ ਸਿਲਾਈ ਕਰਨੀ ਸਿਖਾਈ ਗਈ ਅਤੇ ਹੁਣ ਕੋਰਸ ਪੂਰਾ ਹੋਣ ਤੇ ਸਵੈ ਰੁਜ਼ਗਾਰ ਚਲਾਉਣ ਲਈ ਨਵੀਆਂ ਸਿਲਾਈ ਮਸ਼ੀਨਾਂ ਦਿੱਤੀਆਂ ਗਈਆਂ ਹਨ। ਰਵਨੀਤ ਕੌਰ ਸਿੱਧੂ ਨੇ ਲੜਕੀਆਂ ਨੂੰ ਸਿਲਾਈ ਸਿਖਾਉਣ ਵਾਲੀ ਅਧਿਆਪਕਾ ਜਸਵੀਰ ਕੌਰ ਅਤੇ ਲੜਕੀਆਂ ਨੂੰ ਵਧਾਈ ਦਿੱਤੀ । ਉਨ੍ਹਾਂ ਕਿਹਾ ਕਿ ਕਦਮ ਵੈੱਲਫੇਅਰ ਸੋਸਾਇਟੀ ਦਾ ਇਹ ਬਹੁਤ ਵਧੀਆ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਲੜਕੀਆਂ ਆਪਣਾ ਰੁਜ਼ਗਾਰ ਸ਼ੁਰੂ ਕਰਕੇ ਪ੍ਰੀਵਾਰਾਂ ਦੀ ਆਮਦਨ ਵਧਾ ਸਕਣਗੀਆਂ। ਇਸ ਮੌਕੇ ਤੇ ਮਾਨਵ ਕਲਿਆਣ ਸੋਸਾਇਟੀ ਦੇ ਸੈਕਟਰੀ ਗੁਰਮੀਤ ਸਿੰਘ, ਆਰ ਐਮ ਪੀ ਐਸੋਸੀਏਸ਼ਨ ਦੇ ਮੈਂਬਰ ਬਲਜਿੰਦਰ ਕੌਰ ਅਤੇ ਗਗਨਦੀਪ ਕੌਰ ਆਦਿ ਵੀ ਹਾਜ਼ਰ ਸਨ।