ਵਿਧਾਇਕ ਪਿੰਕੀ ਦੇ ਯਤਨਾਂ ਸਦਕਾ ਨਗਰ ਕੌਂਸਲ ਨੂੰ 1 ਕਰੋੜ 63 ਲੱਖ ਰੁਪਏ ਦੀ ਗ੍ਰਾਂਟ ਹੋਈ ਜਾਰੀ
ਗੌਰਵ ਮਾਣਿਕ, ਬਾਬੂਸ਼ਾਹੀ ਨੈੱਟਵਰਕ
ਰੋਜ਼ਪੁਰ 13 ਅਕਤੂਬਰ 2021 -- 15 ਵੇਂ ਵਿੱਤ ਕਮਿਸ਼ਨ ਦੇ ਤਹਿਤ ਫਿਰੋਜ਼ਪੁਰ ਸ਼ਹਿਰੀ ਵਿਧਾਇਕ ਸ੍ਰ ਪਰਮਿੰਦਰ ਸਿੰਘ ਪਿੰਕੀ ਨੇ ਆਪਣੇ ਯਤਨਾਂ ਸਦਕਾ ਨਗਰ ਕੌਂਸਲ ਫਿਰੋਜ਼ਪੁਰ ਲਈ 1ਕਰੋੜ 63 ਲੱਖ ਰੁਪਏ ਦੀ ਗ੍ਰਾਂਟ ਜਾਰੀ ਕਰਵਾਈ। ਇਸ ਮੌਕੇ ਵਿਧਾਇਕ ਸ੍ਰ ਪਿੰਕੀ ਨੇ ਦੱਸਿਆ ਕਿ ਇਹ ਗ੍ਰਾਂਟ ਹਲਕੇ ਦੇ ਵਿਕਾਸ ਕਾਰਜਾਂ ਲਈ ਜਾਰੀ ਕੀਤੀ ਗਈ ਹੈ। ਪਾਰਟੀਆਂ ਦੇ ਵਿਧਾਇਕਾਂ ਅਤੇ ਮੰਤਰੀਆਂ ਦੇ ਕਾਰਜਕਾਲ ਦਾ ਲੇਖਾ ਜੋਖਾ ਕਰਨ ਤੋਂ ਬਾਅਦ ਪਤਾ ਲੱਗੇਗਾ ਕਿ ਫਿਰੋਜ਼ਪੁਰ ਦੇ ਵਿਕਾਸ ਲਈ ਕਿਸ ਨੇ ਦਿਨ ਰਾਤ ਮਿਹਨਤ ਕੀਤੀ ਹੈ ।
ਇਸ ਮੌਕੇ ਨਗਰ ਕੌਂਸਲ ਪ੍ਰਧਾਨ ਰਿੰਕੂ ਗਰੋਵਰ ਨੇ ਵਿਧਾਇਕ ਸ੍ਰ ਪਿੰਕੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਿਧਾਇਕ ਪਿੰਕੀ ਨੇ ਹਲਕਾ ਵਾਸੀਆਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਹਨ। ਭਾਵੇਂ ਇਹ ਪੀਣ ਵਾਲੇ ਪਾਣੀ ਦੀ ਸਮੱਸਿਆ ਹੋਵੇ ਜਾਂ ਨਿਕਾਸੀ ਪਾਣੀ ਦੀ ਸਮੱਸਿਆ, ਸੀਵਰੇਜ ਟਰੀਟਮੈਂਟ ਪਲਾਂਟ, ਸ਼ਹਿਰ ਵਿੱਚ ਸੜਕ ਕਿਨਾਰੇ ਡਰੇਨ ਸਿਸਟਮ, ਸ਼ਹਿਰ ਦੇ ਹਰ ਵਾਰਡ ਵਿੱਚ ਪੱਕੀਆਂ ਗਲੀਆਂ ਤੇ ਨਾਲੀਆਂ ਅਤੇ ਪਾਰਕਾਂ ਵਿੱਚ ਖੁੱਲ੍ਹੇ ਜਿੰਮ ਲਗਵਾਉਣਾ ਆਦਿ। ਉਨ੍ਹਾਂ ਦੱਸਿਆ ਕਿ ਪਹਿਲਾਂ ਨਗਰ ਕੌਂਸਲ ਨੂੰ ਬਿਜਲੀ ਦੇ ਬਿੱਲਾਂ ਅਤੇ ਕਰਮਚਾਰੀਆਂ ਦੀਆਂ ਤਨਖਾਹਾਂ ਦੇਣੀਆਂ ਪੈਂਦੀਆਂ ਸਨ ਪਰ ਹੁਣ ਕਰੋੜਾਂ ਰੁਪਏ ਐਡਵਾਂਸ ਵਿੱਚ ਨਗਰ ਕੌਂਸਲ ਦੇ ਖਾਤੇ ਵਿੱਚ ਪਏ ਹਨ।