ਪਿੰਡ ਸਨਾਣਾ ਵਿਖੇ ਮੀਂਹ ਨਾਲ ਝੋਨੇ ਦੀ ਫਸਲ ਹੋਈ ਤਬਾਹ, ਮੁਆਵਜ਼ਾ ਮੰਗਿਆ
ਬਾਬੂਸ਼ਾਹੀ ਨੈੱਟਵਰਕ
ਰੂਪਨਗਰ, 25 ਅਕਤੂਬਰ 2021- ਪਿੰਡ ਸਨਾਣਾ ਵਿਖੇ ਤੇਜ਼ ਮੀਂਹ ਤੇ ਹਵਾਵਾਂ ਨਾਲ ਕਿਸਾਨਾਂ ਦੀ ਝੋਨੇ ਦੀ ਫਸਲ ਤਬਾਹ ਹੋ ਗਈ। ਜਿਸ ਨਾਲ ਕਿਸਾਨਾਂ ਦੀ ਮੇਹਨਤ ਤੇ ਪਾਣੀ ਫਿਰ ਗਿਆ ਅਤੇ ਵੱਡਾ ਮਾਲੀ ਨੁਕਸਾਨ ਹੋ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਿੰਡ ਸਨਾਣਾ ਦੇ ਕਿਸਾਨ ਜੱਥੇਦਾਰ ਕਿਰਪਾਲ ਸਿੰਘ, ਬਲਵੀਰ ਸਿੰਘ, ਕੇਹਰ ਸਿੰਘ, ਪਰਮਜੀਤ ਸਿੰਘ, ਹਰਵਿੰਦਰ ਸਿੰਘ, ਖੇਮ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਤੇਜ਼ ਮੀਂਹ ਤੇ ਹਵਾਵਾਂ ਚੱਲਣ ਨਾਲ ਪੱਕ ਕੇ ਕੱਟਣ ਲਈ ਤਿਆਰ ਖਡ਼ੀ ਝੋਨੇ ਦੀ ਫਸਲ ਤਬਾਹ ਹੋ ਗਈ ਹੈ। ਕਿਸਾਨਾਂ ਨੇ ਦੱਸਿਆ ਕਿ ਤਿੰਨ ਤਿੰਨ ਏਕਡ਼ ਝੋਨੇ ਦੇ ਖੇਤ ਖਰਾਬ ਹੋ ਗਏ ਹਨ ਅਤੇ ਇਸ ਕਾਰਨ ਆਰਥਿਕ ਮੰਦੀ ਦਾ ਸਾਹਮਣਾ ਕਰਨਾ ਪਏਗਾ। ਕਿਸਾਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਮੰਗ ਕੀਤੀ ਹੈ ਕਿ ਖਰਾਬ ਹੋਈ ਫਸਲ ਦੀ ਗਿਰਦਾਵਰੀ ਕਰਵਾਕੇ ਬਣਦਾ ਮੁਆਵਜ਼ਾ ਦਿੱਤਾ ਜਾਏ । ਕਿਸਾਨਾਂ ਨੇ ਕਿਹਾ ਕਿ ਜਿਹਡੇ ਕਿਸਾਨਾਂ ਦੇ ਕਰਜ਼ੇ ਹਾਲੇ ਤੱਕ ਮੁਆਫ ਨਹੀਂ ਹੋਏ ਹਨ, ਉਨ੍ਹਾਂ ਕਿਸਾਨਾਂ ਦੇ ਕਰਜ਼ੇ ਵੀ ਮੁਆਫ ਕੀਤੇ ਜਾਣ।