ਖੇਡ਼ੀ ਸਲਾਬਤਪੁਰ ਵਿਖੇ ਮੁੱਖ ਮੰਤਰੀ ਚੰਨੀ ਦਾ ਸਵਾਗਤ ਕੀਤਾ
ਬਾਬੂਸ਼ਾਹੀ ਨੈੱਟਵਰਕ
ਰੂਪਨਗਰ, 25 ਅਕਤੂਬਰ 2021- ਪਿੰਡ ਖੇੜੀ ਸਲਾਬਤਪੁਰ ਵਿਖੇ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਪੰਜਾਬ ਦਾ ਪਹੁੰਚਣ ਤੇ ਸਵਾਗਤ ਕੀਤਾ ਗਿਆ। ਇਸ ਮੌਕੇ ਮੁੱਖ ਮੰਤਰੀ ਵੱਲੋਂ ਪਿੰਡਾਂ ਦੇ ਵਿਕਾਸ ਲਈ ਕਰੋੜਾਂ ਰੁਪਏ ਦੇ ਚੈੱਕ ਪੰਚਾਇਤਾਂ ਨੂੰ ਦਿੱਤੇ ਗਏ।ਇਸ ਮੌਕੇ ਓਐੱਸਡੀ ਜਸਵੀਰ ਸਿੰਘ, ਡਿਪਟੀ ਕਮਿਸ਼ਨਰ ਸ਼੍ਰੀਮਤੀ ਸੋਨਾਲੀ ਗਿਰੀ, ਐਡੀਸ਼ਨਲ ਪ੍ਰਿੰਸੀਪਲ ਸੈਕਟਰੀ ਮਨਕਮਲ ਸਿੰਘ ਚਾਹਲ ਐੱਸਐੱਸਪੀ ਵੇਕਸ਼ੀਲ ਸੋਨੀ, ਦਫਤਰ ਇੰਚਾਰਜ ਨਵਜੀਤ ਸਿੰਘ, ਅਫਸਰ ਸਾਹਿਬਾਨ, ਸਰਪੰਚ ਸਾਹਿਬਾਨ, ਗੁਰਿੰਦਰ ਪਾਲ ਸਿੰਘ ਬਿੱਲਾ ਵਾਈਸ ਚੇਅਰਮੈਨ ਪੰਜਾਬ ਰਾਜ ਪੱਛੜੀਆਂ ਸ਼੍ਰੇਣੀਆਂ ਕਮਿਸ਼ਨ , ਅਮਰਸੰਗਰਾਮ ਸਿੰਘ ਸਰਪੰਚ ਖੇੜੀ ਸਲਾਬਤਪੁਰ ,ਜੈਲਦਾਰ ਸਤਵਿੰਦਰ ਸਿੰਘ, ਸਮਾਜ ਸੇਵਕ ਜਗਨੰਦਨ ਸਿੰਘ ਰੀਹਲ, ਅੰਮ੍ਰਿਤ ਸਿੰਘ ਪੰਚ ਕਲੱਬ ਪ੍ਰਧਾਨ, ਰਿਟਾਇਰਡ ਬੀ ਡੀ ਓ ਚਰਨਜੀਤ ਸਿੰਘ, ਕਲੱਬ ਪ੍ਰਧਾਨ ਗੁਰਿੰਦਰ ਪਾਲ ਸਿੰਘ, ਜਸਵਿੰਦਰ ਸਿੰਘ, ਕਲੱਬਾਂ ਦੇ ਪ੍ਰਧਾਨ ਸਾਹਿਬਾਨ, ਪ੍ਰੈੱਸ ਦੇ ਨੁਮਾਇੰਦੇ ਅਤੇ ਸਮੂਹ ਪਿੰਡ ਵਾਸੀ ਹਾਜ਼ਰ ਸਨ।