ਅਮਰਜੀਤ ਜੌਲੀ ਹਾਸਲ ਬਰਾਦਰੀ ਦੇ ਚੇਅਰਮੈਨ ਤੇ ਜਗਜੀਤ ਜੱਗੀ ਪ੍ਰਧਾਨ ਬਣੇ
ਰਵਿੰਦਰ ਕੋਰ ਜੱਗੀ ਨੂੰ ਮਹਿਲਾ ਵਿੰਗ ਤੇ ਤਰਲੋਚਨ ਸਿੰਘ ਜੋਲੀ ਨੂੰ ਐਨ.ਆਰ.ਆਈ ਵਿੰਗ
ਦਾ ਬਣਾਇਆ ਪ੍ਰਧਾਨ
ਬਾਬੂਸ਼ਾਹੀ ਨੈੱਟਵਰਕ
ਰੂਪਨਗਰ-25 ਅਕਤੂਬਰ 2021- ਹਾਸਲ ਬਰਾਦਰੀ ਰੋਪੜ ਦੀ ਹੋਈ ਇੱਕ ਭਰਵੀਂ ਪਰਿਵਾਇਕ ਮੀਟਿੰਗ ਦੌਰਾਨ ਜਿੱਥੇ ਕਿ ਸਮਾਜ
ਸੇਵੀ ਗਤੀਵਿਧੀਆਂ ਵਧਾਉਣ ਦੀ ਰਣਨੀਤੀ ਬਣਾਈ ਗਈ ਉਥੇ ਹੀ ਬਰਾਦਰੀ ਦੀ ਨਵੀਂ ਟੀਮ ਦੀ
ਚੋਣ ਵੀ ਕੀਤੀ ਗਈ। ਮੀਟਿੰਗ ਦੀ ਸ਼ੁਰੂਆਤ ਦੌਰਾਨ ਹਾਸਲ ਬਰਾਦਰੀ ਦੀ ਲੰਮਾਂ ਸਮਾਂ
ਪ੍ਰਧਾਨਗੀ ਕਰਨ ਵਾਲੇ ਸਵ.ਹਰਨਾਮ ਸਿੰਘ ਓਭਰਾਏ , ਫੁਲਵੰਤ ਕੌਰ ,ਹਰਵਿੰਦਰ ਸਿੰਘ
ਜੌਲੀ,ਕੁਲਜੀਤ ਕੌਰ,ਜਗਤ ਰਾਮ,ਨਰੈਣ ਸਿੰਘ ਤੇ ਚਰਨਜੀਤ ਕੌਰ ਸਮੇਤ ਬਰਾਦਰੀ ਦੀਆਂ ਹੋਰ
ਵਿਛੜੀਆਂ ਰੂਹਾਂ ਨੂੰ ਮੋਨ ਰੱਖ ਕੇ ਸ਼ਰਧਾਂਜਲੀ ਭੇਂਟ ਕੀਤੀ ਤੇ ਸਵ.ਹਰਨਾਮ ਸਿੰਘ ਵੱਲੋਂ
ਨਿਭਾਈਆ ਸੇਵਾਵਾਂ ਨੂੰ ਯਾਦ ਕਰਦਿਆਂ ਉਨਾਂ ਦੇ ਪਰਿਵਾਰਿਕ ਮੈਂਬਰ ਭਗਤ ਸਿੰਘ ਨੂੰ
ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੀਟਿੰਗ ਦੌਰਾਨ ਸਰਵਸੰਮਤੀ ਦੇ ਨਾਲ ਗੁਰਚਰਨ
ਸਿੰਘ ਓਭਰਾਏ ਨੂੰ ਬਰਾਦਰੀ ਦਾ ਸਰਪ੍ਰਸਤ ਚੁਣ ਲਿਆ ਗਿਆ ਜਦ ਕਿ ਕੌਸਲਰ ਅਮਰਜੀਤ ਸਿੰਘ
ਜੌਲੀ ਨੂੰ ਚੇਅਰਮੈਨ ਤੇ ਜਗਜੀਤ ਸਿੰਘ ਜੱਗੀ ਨੂੰ ਬਰਾਦਰੀ ਦਾ ਪ੍ਰਧਾਨ ਚੁਣਿਆ ਗਿਆ। ਇਸ
ਦੌਰਾਨ ਹੋਰ ਅਹੁਦਿਆਂ ਦੀ ਚੋਣ ਕਰਦਿਆਂ ਸਰਵਸੰਮਤੀ ਦੇ ਨਾਲ ਗੁਰਬੀਰ ਸਿੰਘ ਓਭਰਾਏ ਨੂੰ
ਜਨਰਲ ਸਕੱਤਰ,ਚਰਨਜੀਤ ਸਿੰਘ ਰੂਬੀ ਨੂੰ ਮੁੱਖ ਸਲਾਹਕਾਰ,ਤੇਜਿੰਦਰਪਾਲ ਸਿੰਘ ਓਭਰਾਏ ਨੂੰ
ਖਜਾਂਚੀ,ਦਿਨੇਸ਼ ਓਭਰਾਏ ਨੂੰ ਸਹਿ ਖਜਾਂਚੀ,ਸੰਤ ਸਿੰਘ ਬਿੱਟੂ,ਪਰਮਿੰਦਰ ਸਿੰਘ
ਓਭਰਾਏ,ਮਨਜੀਤ ਸਿੰਘ ਓਭਰਾਏ,ਗੁਰਵਿੰਦਰ ਸਿੰਘ ਮੋਟੂ ਤੇ ਸੁਰਜੀਤ ਸਿੰਘ ਗਾਂਧੀ ਨੂੰ
ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ,ਗਗਨਦੀਪ ਸਿੰਘ,ਇਕਬਾਲ ਸਿੰਘ,ਸੁਰਜੀਤ ਸਿੰਘ
ਸ਼ੰਟੀ,ਹਰਨੀਤ ਸਿੰਘ,ਇੰਦਰਪ੍ਰੀਤ ਸਿੰਘ,ਹਰਪ੍ਰੀਤ ਸਿੰਘ ਓਭਰਾਏ ਤੇ ਸੁਰਜੀਤ ਸਿੰਘ ਓਭਰਾਏ
ਨੂੰ ਮੀਤ ਪ੍ਰਧਾਨ,ਇੰਦਰਜੀਤ ਸਿੰਘ ਰਿੰਕੂ,ਸੰਜੇ ਓਭਰਾਏ,ਦਵਿੰਦਰ ਸਿੰਘ ਓਭਰਾਏ,ਵੀਰਪਾਲ
ਸਿੰਘ ਜੱਗੀ,ਹਰਮਿੰਦਰ ਸਿੰਘ ਨੀਨੂ ਨੂੰ ਸਕੱਤਰ,ਕਮਲਜੀਤ ਸਿੰਘ ਬਾਬਾ ਅਤੇ ਕਮਲਜੀਤ ਸਿੰਘ
ਓਭਰਾਏ ਨੂੰ ਪ੍ਰੈੱਸ ਸਕੱਤਰ ਬਣਾਇਆ ਗਿਆ।ਇਸ ਤੋਂ ਇਲਾਵਾ ਬਰਾਦਰੀ ਦੇ ਮਹਿਲਾ ਵਿੰਗ ਦੀ
ਸਰਪ੍ਰਸਤ ਇੰਦਰਜੀਤ ਕੋਰ ਓਭਰਾਏ ਤੇ ਸਾਬਕਾ ਕੋਸਲਰ ਰਵਿੰਦਰ ਕੌਰ ਜੱਗੀ ਨੂੰ ਪ੍ਰਧਾਨ
ਬਣਾਇਆ ਗਿਆ,ਕੋਮਲ ਓਭਰਾਏ ਤੇ ਸਰਵਪ੍ਰੀਤ ਕੋਰ ਓਭਰਾਏ ਨੂੰ ਸੀਨੀਅਰ ਮੀਤ
ਪ੍ਰਧਾਨ,ਜਤਿੰਦਰਪਾਲ ਕੌਰ ਨਿੱਪੂ ਨੂੰ ਮੀਤ ਪ੍ਰਧਾਨ,ਚੰਦਰਪ੍ਰਭਾ ਤੇ ਵਨੀਤ ਕੋਰ ਨੂੰ
ਸਕੱਤਰ,ਨਵੀ ਖੰਨਾ ਨੂੰ ਸਹਿ ਸਕੱੱਤਰ ਤੇ ਮਨਪ੍ਰੁੀਤ ਕੋਰ ਨੂੰ ਪ੍ਰੈੱਸ ਸਕੱਤਰ ਬਣਾਇਆ
ਗਿਆ।ਬਰਾਦਰੀ ਦੇ ਐਨ.ਆਰ.ਆਈ ਵਿੰਗ ਦਾ ਗਠਨ ਕਰਦਿਆਂ ਇਸ ਵਿੱਚ ਤਰਚੋਲਨ ਸਿੰਘ ਜੋਲੀ
ਯੂ.ਐਸ.ਏ.ਗੁਰਮੀਤ ਸਿੰਘ ਜੌਲੀ,ਬਲਜਿੰਦਰਪਾਲ ਸਿੰਘ ਜੱਗੀ,ਕਰਨਵੀਰ ਜੱਗੀ
ਆਸ਼ਟ੍ਰੇਲੀਆ,ਸੁਖਜਿੰਦਰਪਾਲ ਸਿੰਘ ਕਨੇਡਾ ਸਮੇਤ ਵਿਦੇਸ਼ ਵਿੱਚ ਰਹਿੰਦੇ ਬਰਾਦਰੀ ਦੇ
ਨੋਜਵਾਨਾ ਨੂੰ ਅਹੁਦੇਦਾਰ ਬਣਾਇਆ ਗਿਆ।ਬਰਾਦਰੀ ਦੇ ਸੀਨੀਅਰ ਅਹੁਦੇਦਾਰ ਨਰਿੰਦਰ ਸਿੰਘ
ਕਾਮਰੇਡ ਤੇ ਗੁਰਬੀਰ ਸਿੰਘ ਓਭਰਾਏ ਨੇ ਦੱਸਿਆ ਕਿ 1947 ਦੀ ਭਾਰਤ-ਪਾਕ ਵੰਡ ਸਮੇਂ
ਪਾਕਿਸਤਾਨ ਦੇ ਜਿਲਾ ਜੇਹਲਮ ਦੀ ਤਹਿਸੀਲ ਚਕਵਾਲ ਦੇ ਪਿੰਡ ਹਾਸਲ ਤੋਂ ਭਾਰਤ ਵਿੱਚ ਆ ਕੇ
ਵਸੇ ਉਨਾਂ ਦੇ ਬਜੁਰਗਾਂ ਨੇ ਇਸ ਬਰਾਦਰੀ ਦਾ ਗਠਨ ਕੀਤਾ ਸੀ।ਬਰਾਦਰੀ ਦੇ ਪ੍ਰਧਾਨ ਜਗਜੀਤ
ਸਿੰਘ ਜੱਗੀ ਨੇ ਕਿਹਾ ਕਿ ਹੁਣ ਬਰਾਦਰੀ ਦੇ ਅਹੁਦੇਦਾਰ ਤੇ ਮੈਂਬਰ ਬਜੁਰਗਾਂ ਦੇ ਨਕਸ਼ੇ
ਕਦਮ ਤੇ ਚਲਦਿਆਂ ਸਮਾਜ ਸੇਵਾ ਦੇ ਖੇਤਰ ਵਿੱਚ ਵੱਧ ਚੜ ਕੇ ਕੰਮ ਕਰਨਗੇ।ਬਰਾਦਰੀ ਦੀ
ਪਹਿਲਕਦਮੀ ਲੋੜਵੰਦ ਪਰਿਵਾਰਾਂ ਦੀ ਸਹਾਇਤਾ ਕਰਨ ਦੀ ਰਹੇਗੀ।ਉਨਾਂ ਕਿਹਾ ਕਿ ਆਰਥਿਕ
ਮਜਬੂਰੀਆਂ ਦਾ ਸਾਹਮਣਾ ਕਰ ਰਹੇ ਪਰਿਵਾਰਾਂ ਦੇ ਬੱਚਿਆ ਨੂੰ ਪੜਾਈ ਦੇ ਲਈ ਫੀਸਾ ਭਰਨ ਚ
ਦਰਪੇਸ਼ ਆ ਰਹੀ ਮੁਸ਼ਕਿਲ ਵਿੱਚ ਬਰਾਦਰੀ ਵੱਲੋਂ ਸਹਾਇਤਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ
ਜਦ ਕਿ ਹੋਰ ਵੀ ਜਰੂਰਤਾਂ ਪੂਰੀਆਂ ਕਰਨ ਦੇ ਲਈ ਉਪਰਾਲੇ ਕੀਤੇ ਜਾਣਗੇ।ਇਸ ਤੋਂ ਇਲਾਵਾ
ਸ਼ਹਿਰ ਵਿੱਚ ਸਮਾਜ ਸੇਵਾ ਦੇ ਕੰਮਾਂ ਵਿੱਚ ਵੀ ਬਰਾਦਰੀ ਵੱਲੋਂ ਆਪਣਾ ਯੋਗਦਾਨ ਪਾਇਆ
ਜਾਵੇਗਾ।ਬਰਾਦਰੀ ਦੇ ਚੇਅਰਮੈਨ ਅਮਰਜੀਤ ਸਿੰਘ ਜੋਲੀ ਤੇ ਮੁੱਖ ਸਲਾਹਕਾਰ ਨੇ ਦੱਸਿਆ ਕਿ
ਬਰਾਦਰੀ ਦਾ ਟੀਚਾ ਆਪਣਾ ਭਵਨ ਤਿਆਰ ਕਰਕੇ ਇਥੋਂ ਸਮਾਜ ਸੇਵਾ ਭਲਾਈ ਦੀਆਂ ਗਤੀਵਿਧੀਆਂ
ਚਲਾਉਣ ਦਾ ਹੈ।ਇਸ ਮੋਕੇ ਤੇ ਹਰਜਿੰਦਰ ਸਿੰਘ ਜੱਗੀ,ਭਜਨ ਸਿੰਘ ਓਭਰਾਏ,ਨਰਿੰਦਰ ਸਿੰਘ
ਠੇਕੇਦਾਰ,ਕੁਲਦੀਪ ਸਿੰਘ ਓਭਰਾਏ ਆਦਿ ਵੀ ਹਾਜ਼ਰ ਸਨ।