ਏ ਐਫ ਐਸ ਓ ਬਿਕਰਮਜੀਤ ਸਿੰਘ ਚਹਿਲ ਨੂੰ ਅਹੁਦਾ ਸੰਭਾਲਣ ਤੇ ਕੀਤਾ ਸਵਾਗਤ
ਕੁਲਵੰਤ ਸਿੰਘ ਬੱਬੂ, ਬਾਬੂਸ਼ਾਹੀ ਨੈੱਟਵਰਕ
ਰਾਜਪੁਰਾ, 25 ਨਵੰਬਰ 2021-ਰਾਜਪੁਰਾ ਦੀ ਮਿੰਨੀ ਸਕੱਤਰੇਤ ਵਿਖੇ ਫੂਡ ਸਪਲਾਈ ਵਿਭਾਗ ਦੇ ਏ ਐਫ਼ ਐਸ ਓ ਬਿਕਰਮਜੀਤ ਸਿੰਘ ਚਹਿਲ ਵੱਲੋਂ ਆਹੁਦਾ ਸੰਭਾਲਣ ਤੇ ਜਗਨੰਦਨ ਗੁਪਤਾ ਐਮ ਸੀ ਵਾਰਡ ਨੰਬਰ 16 ਵੱਲੋਂ ਫੁੱਲਾਂ ਦਾ ਗੁਲਦਸਤਾ ਦੇ ਕੇ ਸਵਾਗਤ ਕੀਤਾ ਅਤੇ ਵਧਾਈਆਂ ਦਿੱਤੀਆਂ। ਇਸ ਮੌਕੇ ਏ ਐਫ਼ ਐਸ ਓ ਸ੍ਰੀ ਚਹਿਲ ਨੇ ਵਿਸ਼ਵਾਸ ਦਿਵਾਇਆ ਕਿ ਉਹ ਰਾਜਪੁਰਾ ਵਾਸੀਆਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਿਲ ਨਹੀਂ ਆਉਂਣ ਦੇਣਗੇ। ਉਨ੍ਹਾਂ ਕਿਹਾ ਕਿ ਲਾਭਪਾਤਰੀਆਂ ਲਈ ਪੰਜਾਬ ਸਰਕਾਰ ਵੱਲੋਂ ਜੋ ਵੀ ਨਵੀਆਂ ਸਕੀਮਾਂ ਦਿਤੀਆਂ ਜਾ ਰਹੀਆਂ ਹਨ ਉਨ੍ਹਾਂ ਤੱਕ ਪਹੁੰਚਾਈਆਂ ਜਾਣਗੀਆਂ।