ਕਿਰਤੀ ਕਿਸਾਨ ਮੋਰਚਾ ਰੋਪੜ ਦਾ ਜਥਾ ਦਿੱਲੀ ਸੰਘਰਸ਼ ਲਈ ਰਵਾਨਾ
ਰੂਪਨਗਰ, 25 ਨਵੰਬਰ 2021 - 26 ਨਵੰਬਰ ਨੂੰ ਕਿਸਾਨ ਅੰਦੋਲਨ ਦਾ ਇਕ ਸਾਲ ਪੂਰਾ ਹੋਣ ਤੇ ਸੰਯੁਕਤ ਕਿਸਾਨ ਮੋਰਚਾ ਵੱਲੋਂ ਦਿੱਲੀ ਪੰਜਾਬ ਅਤੇ ਬਾਕੀ ਸੂਬਿਆਂ ਦੇ ਲੋਕਾਂ ਨੂੰ ਦਿੱਲੀ ਦੇ ਪਾਠਕਾਂ ਉੱਤੇ ਆਉਣ ਦਾ ਸੱਦਾ ਦਿੱਤਾ ਗਿਆ ਹੈ। ਇਸ ਸੱਦੇ ਤਹਿਤ ਅੱਜ ਕਿਰਤੀ ਕਿਸਾਨ ਮੋਰਚਾ ਦਾ ਇੱਕ ਵੱਡਾ ਜਥਾ ਨੂਰਪੁਰ ਬੇਦੀ ਅਤੇ ਟੋਲ ਪਲਾਜ਼ਾ ਸੋਲਖੀਆਂ ਬਹਿਰਾਮਪੁਰ ਤੋਂ ਰਵਾਨਾ ਹੋਇਆ। ਜਿਸ ਵਿੱਚ ਵੱਡੀ ਗਿਣਤੀ ਸ਼ਾਮਲ ਹਨ।
ਕਿਸਾਨ ਆਗੂ ਜਗਮਨਦੀਪ ਸਿੰਘ ਪੜ੍ਹੀ ਅਤੇ ਬੀਰ ਸਿੰਘ ਬੜਵਾ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵਲੋਂ ਲਏ ਫੈਸਲੇ ਮੁਤਾਬਕ ਕੇਂਦਰ ਵਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਸੰਸਦ ਵਿਚ ਬਿੱਲ ਪਾਸ ਕਰ ਕੇ ਰੱਦ ਕਰਨ ਦੀ ਕਾਰਵਾਈ ਪੂਰੀ ਹੋਣ ਤੇ ਹੋਰ ਮੰਗਾਂ ਪੂਰੀਆਂ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਸੁੱਚਾ ਸਿੰਘ ਕਲਮਾਂ ਅਤੇ ਚਰਨਜੀਤ ਸਿੰਘ ਨੇ ਕਿਹਾ ਕਿ ਜਦੋਂ ਤੋਂ ਇਹ ਕਿਸਾਨ ਅੰਦੋਲਨ ਸ਼ੁਰੂ ਹੋਇਆ ਹੈ ਕਿਰਤੀ ਕਿਸਾਨ ਮੋਰਚਾ ਰੋਪੜ ਨੇ ਲਗਾਤਾਰ ਜਥੇ ਭੇਜ ਕੇ ਆਪਣਾ ਯੋਗਦਾਨ ਪਾਇਆ ਹੈ । ਆਗੂਆਂ ਨੇ ਕਿਹਾ ਕਿ ਜਦੋਂ ਤਕ ਸੰਯੁਕਤ ਮੋਰਚਾ ਅੰਦੋਲਨ ਸਮਾਪਤ ਕਰਨ ਦਾ ਐਲਾਨ ਨਹੀਂ ਕਰਦਾ ਉਦੋਂ ਤਕ ਕਿਰਤੀ ਕਿਸਾਨ ਮੋਰਚਾ ਦਾ ਜਥਾ ਸਿੰਧੂ ਬਾਰਡਰ ਤੇ ਇਸੇ ਤਰ੍ਹਾਂ ਡਟਿਆ ਰਹੇਗਾ ।
ਇਸ ਮੌਕੇ ਦਲਜੀਤ ਸਿੰਘ ਬੜਵਾ, ਬੇਅੰਤ ਸਿੰਘ ਖੇੜੀ, ਮੇਜਰ ਸਿੰਘ ਅਸਮਾਨਪੁਰ, ਹਰਪ੍ਰੀਤ ਸਿੰਘ ਭੱਟੋਂ, ਕਰਨੈਲ ਸਿੰਘ ਬੜਵਾ, ਭਜਨ ਸਿੰਘ ਡੂਮੇਵਾਲ, ਸੁਰਿੰਦਰ ਸਿੰਘ ਫੌਜੀ ਅਸਮਾਨਪੁਰ, ਸਰਬਜੀਤ ਕੌਰ, ਹਰਦੀਪ ਕੌਰ, ਹਰਦਿਆਲ ਕੌਰ ਬੜਵਾ , ਦਵਿੰਦਰ ਸਿੰਘ ਸਰਥਲੀ ਭਾਗ ਸਿੰਘ ਪੜ੍ਹੀ ਅਤੇ ਸੇਵਾ ਸਿੰਘ ਤੋਂ ਇਲਾਵਾ ਇਲਾਕੇ ਕਿਸਾਨ ਮੌਜੂਦ ਸਨ।