← ਪਿਛੇ ਪਰਤੋ
ਹਰੀਸ਼ ਕਾਲੜਾ ਰੂਪਨਗਰ,29 ਨਵੰਬਰ 2021: ਸੀਨੀਅਰ ਸਿਟੀਜ਼ਨਜ਼ ਕੌਂਸਲ (ਰਜਿ.) ਰੂਪਨਗਰ ਦੀ ਮਹੀਨਾਵਾਰ ਮੀਟਿੰਗ 01 ਦਸੰਬਰ 2021 ਦਿਨ ਬੁੱਧਵਾਰ ਨੂੰ ਗਾਂਧੀ ਮੈਮੋਰੀਅਲ ਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਵਿਖੇ ਸ਼ਾਮ 3:30 ਵਜੇ ਹੋਵੇਗੀ। ਇਸ ਮੀਟਿੰਗ ਵਿੱਚ ਜਿੱਥੇ ਬਜ਼ੁਰਗਾਂ ਦੇ ਮਸਲਿਆਂ ਬਾਰੇ ਵਿਚਾਰਾਂ ਕੀਤੀਆਂ ਜਾਣਗੀਆਂ ਉੱਥੇ ਨਵੰਬਰ ਅਤੇ ਇੱਕ ਦਸੰਬਰ ਵਿੱਚ ਜਨਮ ਦਿਨ ਵਾਲੇ ਬਜ਼ੁਰਗਾਂ ਦੇ ਜਨਮ ਦਿਨ ਸਮੂਹਿਕ ਤੌਰ ਤੇ ਮਨਾਏ ਜਾਣਗੇ। ਇਸ ਦੇ ਨਾਲ ਹੀ ਡਾ. ਸਤਪਾਲ ਨਰੂਲਾ ਐਮ.ਬੀ.ਬੀ.ਐਸ. ਐਮ.ਐਸ. ਅੋਰਥੋਪੈਡੀਕਸ ਸਰਦੀਆਂ ਵਿੱਚ ਹੋਣ ਵਾਲੀਆਂ ਬੀਮਾਰੀਆਂ ਅਤੇ ਅੋਰਥੋਮੈਡੀਸਨਸ ਬਾਰੇ ਬਜ਼ੁਰਗਾਂ ਨੂੰ ਜਾਣਕਾਰੀ ਦੇਣਗੇ। ਸਭ ਮੈਂਬਰ ਸਾਹਿਬਾਨਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸਮੇਂ ਸਿਰ ਪਹੁੰਚ ਕੇ ਸਮਾਗਮ ਦੀ ਸ਼ੋਭਾ ਨੂੰ ਵਧਾਉਣ ਦੀ ਕ੍ਰਿਪਾਲਤਾ ਕੀਤੀ ਜਾਵੇ।
Total Responses : 936