← ਪਿਛੇ ਪਰਤੋ
ਸਿੱਧੂ ਮੂਸੇ ਵਾਲਾ ਦੇ ਕਾਂਗਰਸ ਵਿੱਚ ਸਾਮਿਲ ਹੋਣ ਨਾਲ ਨੌਜਵਾਨਾਂ ਨੂੰ ਮਿਲੇਗੀ ਨਵੀਂ ਦਿਸ਼ਾ : ਸੌਰਭ ਚੌਧਰੀ
ਦੀਪਕ ਗਰਗ
ਕੋਟਕਪੂਰਾ, 3 ਦਸੰਬਰ 2021 - ਪੰਜਾਬੀ ਇੰਡਸਟਰੀ ਦੇ ਉੱਘੇ ਕਲਾਕਾਰ ਸੁਖਦੀਪ ਸਿੰਘ ਸਿੱਧੂ ਮੂਸੇ ਵਾਲਾ ਕਾਂਗਰਸ ਪਾਰਟੀ ਵਿੱਚ ਸਾਮਿਲ ਹੋਣ ਤੇ ਪਾਰਟੀ ਨੂੰ ਵੱਡੀ ਮਜ਼ਬੂਤੀ ਮਿਲੀ ਹੈ। ਇਹ ਪ੍ਰਗਟਾਵਾ ਐਨ. ਐਸ.ਯੂ.ਆਈ ਪੰਜਾਬ ਦੇ ਸੈਕਟਰੀ ਸੁਖਵਿੰਦਰ ਸਿੰਘ ਸੋਰਵ ਚੋਧਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ। ਸੋਰਵ ਚੋਧਰੀ ਨੇ ਦੱਸਿਆ ਸਿੱਧੂ ਮੂਸੇ ਵਾਲਾ ਦੇ ਪਾਰਟੀ ਵਿੱਚ ਆਉਣ ਯੂਥ ਵਿੱਚ ਭਾਰੀ ਉਤਸਾਹ ਹੈ ਤੇ ਆਉਣ ਵਾਲੀਆਂ 2022 ਦੀਆਂ ਚੋਣਾਂ ਸਿੱਧੂ ਮੂਸੇ ਵਾਲਾ ਕਾਂਗਰਸ ਪਾਰਟੀ ਲਈ ਇਕ ਅਹਿਮ ਰੋਲ ਅਦਾ ਕਰਨਗੇ। ਜਨਤਾ ਨੇ ਸਿੱਧੂ ਮੂਸੇਵਾਲਾ ਦਾ ਇਕ ਹੀ ਪੱਖ ਵੇਖਿਆ ਹੈ ਦੁੱਜਾ ਪੱਖ ਨਹੀਂ ਵੇਖਿਆ ਹੈ।
Total Responses : 189