ਕੇਵਲ ਸਿੰਘ ਢਿੱਲੋਂ ਨੇ ਵੱਖ-ਵੱਖ ਪਰਿਵਾਰਾਂ ਨਾਲ ਕੀਤਾ ਦੁੱਖ ਸਾਂਝਾ
ਕਮਲਜੀਤ ਸਿੰਘ ਸੰਧੂ
ਬਰਨਾਲਾ, 4 ਦਸੰਬਰ 2021 - ਬਰਨਾਲਾ ਹਲਕੇ ਦੇ ਵੱਖ-ਵੱਖ ਪਰਿਵਾਰਾਂ ਨਾਲ ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਵਲੋਂ ਦੁੱਖ ਸਾਂਝਾ ਕੀਤਾ ਗਿਆ। ਜ਼ਿਲ੍ਹਾ ਪ੍ਰੀਸ਼ਦ ਬਰਨਾਲਾ ਦੀ ਚੇਅਰਪਰਸਨ ਸਰਬਜੀਤ ਕੌਰ ਦੀ ਮਾਤਾ ਦੀ ਮੌਤ ਹੋਣ 'ਤੇ ਉਹਨਾਂ ਦੇ ਘਰ ਪਹੁੰਚ ਕੇ ਕੇਵਲ ਢਿੱਲੋਂ ਨੇ ਦੁੱਖ ਪ੍ਰਗਟਾਇਆ। ਇਸੇ ਤਰ੍ਹਾਂ ਨੌਜਵਾਨ ਆਗੂ ਸੁਖਪ੍ਰੀਤ ਜੌਹਲ ਦੇ ਬੇਵਕਤੀ ਵਿਛੋੜੇ 'ਤੇ ਉਸਦੇ ਪਿੰਡ ਧਨੌਲਾ ਖੁਰਦ ਵਿਖੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ। ਇਸੇ ਤਰ੍ਹਾਂ ਸਾਬਕਾ ਐਮਸੀ ਵਿਨੋਦ ਕੁਮਾਰ ਚੋਬਰ ਦੇ ਭਰਾ ਦਾ ਦੇਹਾਂਤ ਹੋਣ 'ਤੇ ਕੇਵਲ ਢਿੱਲੋਂ ਵਲੋਂ ਘਰ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ।
ਇਸ ਮੌਕੇ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਹਰ ਇਨਸਾਨ ਦਾ ਵਿਛੋੜਾ ਉਸਦੇ ਪਰਿਵਾਰ ਅਤੇ ਉਸਦੇ ਨਜਦੀਕੀਆਂ ਲਈ ਦੁੱਖਦਾਈ ਹੁੰਦਾ ਹੈ। ਇਹ ਤਿੰਨੇ ਵਿਛੋੜੇ ਵੀ ਪਰਿਵਾਰਾਂ ਤੇ ਸਮਾਜ ਲਈ ਵੱਡਾ ਘਾਟਾ ਹਨ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ, ਮੀਤ ਪ੍ਰਧਾਨ ਨਰਿੰਦਰ ਗਰਗ ਨੀਟਾ, ਜ਼ਿਲ੍ਹਾ ਪ੍ਰੀਸਦ ਮੈਂਬਰ ਕੁਲਦੀਪ ਸਿੰਘ ਧਾਲੀਵਾਲ, ਜੱਗਾ ਮਾਨ, ਸਰਪੰਚ ਤਲਵਿੰਦਰ ਸਿੰਘ ਢਿੱਲੋਂ, ਯਾਦਵਿੰਦਰ ਸ਼ੰਟੀ ਐਮਸੀ, ਸੁੱਖੀ ਧਾਲੀਵਾਲ, ਬੀਬੀ ਸਰਬਜੀਤ ਕੌਰ, ਦੀਪ ਸੰਘੇੜਾ, ਵਰੁਣ ਗੋਇਲ, ਹਰਦੀਪ ਜਾਗਲ ਵੀ ਹਾਜ਼ਰ ਸਨ।