ਕੇਵਲ ਢਿੱਲੋਂ ਨੇ ਇੰਟਰਲੌਕ ਟਾਈਲਾਂ ਲਗਾਉਣ ਦੇ ਵਿਕਾਸ ਕਾਰਜ ਦੀ ਕਰਵਾਈ ਸ਼ੁਰੂਆਤ
- 52 ਲੱਖ ਦੀ ਲਾਗਤ ਨਾਲ ਇੰਟਰਲੌਕ ਟਾਈਲਾਂ ਲਗਾ ਕੇ ਵਾਰਡ ਦੀ ਨੁਹਾਰ ਬਦਲ ਦਿਆਂਗੇ - ਕੇਵਲ ਸਿੰਘ ਢਿੱਲੋਂ; ਬਰਨਾਲਾ ਹਲਕੇ ਦੇ ਲੋਕਾਂ ਨੂੰ ਵਿਕਾਸ ਲਈ ਗ੍ਰਾਂਟਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ
ਬਰਨਾਲਾ, 4 ਦਸੰਬਰ 2021 - ਬਰਨਾਲਾ ਸ਼ਹਿਰ ਵਿੱਚ ਲਗਾਤਾਰ ਵਿਕਾਸ ਦੇ ਕੰਮ ਨਿਰਵਿਘਨ ਚੱਲ ਰਹੇ ਹਨ। ਇਸੇ ਲੜੀ ਤਹਿਤ ਸ਼ਹਿਰ ਦੇ ਵਾਰਡ ਨੰਬਰ 25 ਵਿੱਚ ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਵਲੋਂ ਇੰਟਰਲੌਕ ਟਾਈਲਾਂ ਦੇ ਕੰਮ ਦੀ ਸ਼ੁਰੂਆਤ ਕਰਵਾਈ ਗਈ। ਵਾਰਡ ਵਾਸੀਆ ਦੀ ਹਾਜ਼ਰੀ ਵਿੱਚ ਕੇਵਲ ਢਿੱਲੋਂ ਨੇ ਖ਼ੁਦ ਇੰਟਰਲੌਕ ਟਾਈਲਾਂ ਰੱਖ ਕੇ ਕੰਮ ਸ਼ੁਰੂ ਕਰਵਾਇਆ ਅਤੇ ਵਾਰਡ ਵਾਸੀਆਂ ਦਾ ਵਿਕਾਸ ਕੰਮ ਸ਼ੁਰੂ ਹੋਣ ਦੀ ਖੁਸ਼ੀ ਵਿੱਚ ਲੱਡੂ ਵੰਡ ਕੇ ਮੂੰਹ ਮਿੱਠਾ ਕਰਵਾਇਆ। ਇਸ ਮੌਕੇ ਕੇਵਲ ਢਿੱਲੋਂ ਨੇ ਕਿਹਾ ਕਿ ਕਰੀਬ 52 ਲੱਖ ਰੁਪਏ ਦੀ ਲਾਗਤ ਨਾਲ ਇਸ ਵਾਰਡ ਦੀਆਂ ਗਲੀਆਂ ਵਿੱਚ ਇੰਟਰਲੌਕ ਟਾਈਲਾਂ ਲਗਾਈਆਂ ਜਾਣਗੀਆਂ।
ਇਹ ਕੰਮ ਕੁੱਝ ਦਿਨਾਂ ਵਿੱਚ ਹੀ ਪੂਰਾ ਕਰਕੇ ਵਾਰਡ ਦੀ ਨੁਹਾਰ ਬਦਲ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਅਗਵਾਈ ਵਿੱਚ ਪੰਜਾਬ ਤਰੱਕੀ ਕਰ ਰਿਹਾ ਹੈ। ਪਿਛਲੇ ਦਿਨੀਂ ਮੁੱਖ ਮੰਤਰੀ ਜੀ ਵਲੋਂ ਹਲਕਾ ਬਰਨਾਲਾ ਲਈ 25 ਕਰੋੜ ਰੁਪਏ ਦੀ ਗ੍ਰਾਂਟ ਵਿਕਾਸ ਕੰਮਾਂ ਲਈ ਹੋਰ ਦੇ ਦਿੱਤੀ ਗਈ ਹੈ। ਬਰਨਾਲਾ ਸ਼ਹਿਰ ਅਤੇ ਸਮੁੱਚੇ ਹਲਕੇ ਵਿੱਚ ਵਿਕਾਸ ਕੰਮਾਂ ਲਈ ਪੈਸੇ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਵਾਰਡ ਦੇ ਲੋਕਾਂ ਵਲੋਂ ਟਿਊਬਵੈਲ ਲਗਾਉਣ ਦੀ ਮੰਗ ਕੀਤੀ ਗਈ।
ਜਿਸ ਸਬੰਧੀ ਕੇਵਲ ਢਿੱਲੋ੍ਂ ਨੇ ਕਿਹਾ ਕਿ ਵਾਰਡ ਵਿੱਚ ਟਿਊਬਵੈੱਲ ਪਾਸ ਕਰਵਾ ਦਿੱਤਾ ਗਿਆ ਹੈ ਅਤੇ ਕੁੱਝ ਦਿਨਾਂ ਵਿੱਚ ਹੀ ਟਿਊਬਵੈਲ ਦੀ ਮੰਗ ਵੀ ਪੂਰੀ ਕਰ ਦਿੱਤੀ ਜਾਵੇਗੀ ਤਾਂ ਕਿ ਵਾਰਡ ਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਕੋਈ ਸਮੱਸਿਆ ਨਾ ਆਵੇ। ਇਸ ਮੌਕੇ ਐਮਸੀ ਸੁਖਮੰਦਰ ਕੌਰ ਤੇ ਉਸਦੇ ਪਤੀ ਕਮਲਜੀਤ ਸਿੰਘ ਸੀਤਲ ਨੇ ਕਿਹਾ ਕਿ ਪਹਿਲਾਂ ਵੀ ਵਾਰਡ ਵਿੱਚ ਲੱਖਾਂ ਰੁਪਏ ਦੇ ਵਾਕਿਆ ਕਾਰਜ ਹੋਏ ਹਨ। ਅੱਜ ਇੰਟਰਲਾਕ ਟਾਈਲਾਂ ਦੇ ਕੰਮ ਦੀ ਢਿੱਲੋਂ ਸਾਬ ਨੇ ਸ਼ੁਰੂਆਤ ਕਰਕੇ ਵਾਰਡ ਵਾਸੀਆਂ ਦਾ ਮਾਣ ਵਧਾਇਆ ਹੈ।
ਉਹਨਾਂ ਕਿਹਾ ਕਿ ਵਾਰਡ ਵਾਸੀ ਕੇਵਲ ਸਿੰਘ ਢਿੱਲੋਂ ਦੀ ਵਿਕਾਸ ਨੀਤੀ ਦੇ ਨਾਲ ਡੱਟ ਕੇ ਖੜੇ ਹਨ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਸਮੁੱਚੇ ਵਾਰਡ 'ਚੋ ਕਾਂਗਰਸ ਪਾਰਟੀ ਦੀ ਵੋਟ ਵਧਾ ਕੇ ਕੇਵਲ ਢਿੱਲੋਂ ਦੀ ਜਿੱਤ ਵਿੱਚ ਵੱਡਾ ਯੋਗਦਾਨ ਪਾਉਣਗੇ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ, ਐਮਸੀ ਭੁਪਿੰਦਰ ਸਿੰਘ ਭਿੰਦੀ, ਐਮਸੀ ਜਗਰਾਜ ਸਿੰਘ ਪੰਡੋਰੀ, ਰਾਮ ਸਿੰਘ ਬੀਹਲਾ, ਵਿਸ਼ਨੂੰ ਦੱਤ, ਮੇਜਰ ਸਿੰਘ ਮੌੜ, ਬਲਵੀਰ ਸਿੰਘ, ਨਾਇਬ ਸਿੰਘ, ਜੀਤ ਸਿੰਘ, ਗੁਰਮੇਲ ਸਿੰਘ, ਦੀਪ ਸੰਘੇੜਾ, ਵਰੁਣ ਗੋਇਲ ਵੀ ਹਾਜ਼ਰ ਸਨ।