ਪ੍ਰਵਾਸੀ ਭਾਰਤੀ ਵੱਲੋਂ ਮਾਛੀਕੇ ਗਊਸ਼ਾਲਾ ਲਈ 50 ਗੱਟੇ ਫੀਡ ਦਾਨ
ਸੁਖਮੰਦਰ ਹਿੰਮਤਪੁਰੀ
ਨਿਹਾਲ ਸਿੰਘ ਵਾਲਾ,4 ਦਸੰਬਰ 2021 - ਪਿੰਡ ਮਾਛੀਕੇ ਦੇ ਗਊਸ਼ਾਲਾ ਜਿੱਥੇ ਪਿਛਲੇ ਦੋ ਮਹੀਨਿਆਂ ਦੌਰਾਨ ਵੱਡੀ ਪੱਧਰ ਤੇ ਗਊਆਂ ਦੀ ਭੁੱਖ ਨਾਲ ਮੌਤ ਹੋ ਗਈ ਸੀ। ਇਸ ਗਊਸ਼ਾਲਾ ਵਿੱਚ ਗਊਆਂ ਦੀ ਸੇਵਾ ਲਈ ਭਗਵਾਨ ਪਰਸ਼ੂਰਾਮ ਬ੍ਰਾਹਮਣ ਸਭਾ ਨੇ ਹਾਅ ਦਾ ਨਾਅਰਾ ਮਾਰਦਿਆਂ ਗਊਆਂ ਦੀ ਰੱਖਿਆ ਲਈ ਪ੍ਰਣ ਕੀਤਾ ਸੀ ,ਜਿਸ ਤੋਂ ਬਾਅਦ ਗਊਆਂ ਦੀ ਸੇਵਾਂ ਲਈ ਵੱਖ-ਵੱਖ ਸਮਾਜਸੇਵੀ ਆਗੂਆਂ ਨੇ ਮੱਦਦ ਦਾ ਹੱਥ ਵਧਾਇਆ ਹੈ । ਇਸੇ ਤਹਿਤ ਅੱਜ ਦਵਿੰਦਰ ਸਰਮਾਂ ਮਾਛੀਕੇ ਵੱਲੋਂ ਖਣਮੁੱਖ ਭਾਰਤੀ ਦੀ ਪ੍ਰੇਰਣਾ ਸਦਕਾ 50 ਗੱਟੇ ਫੀਡ ਗਊਸ਼ਾਲਾ ਦੇ ਸੇਵਾਦਾਰਾਂ ਨੂੰ ਭੇਂਟ ਕੀਤਾ ਗਈ। ਇਸ ਮੌਕੇ ਖਨਮੁੱਖ ਭਾਰਤੀ ਨੇ ਸਮੂਹ ਹਲਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਗਊਆਂ ਦੀ ਸੇਵਾ ਸੰਭਾਲ ਲਈ ਅੱਗੇ ਆਉਣ ।
ਉਨ੍ਹਾਂ ਕਿਹਾ ਕਿ ਭਗਵਾਨ ਪਰਸੂਰਾਮ ਬ੍ਰਹਮਣ ਸਭਾ ਨੇ ਪ੍ਰਣ ਕੀਤਾ ਹੈ ਕਿ ਅੱਜ ਤੋਂ ਬਾਅਦ ਕਿਸੇ ਵੀ ਗਊ ਨੂੰ ਭੁੱਖ ਨਾਲ ਮਰਨ ਨਹੀਂ ਦਿੱਤਾ ਜਾਵੇਗਾ। ਇਸ ਮੌਕੇ ਗਊਆਂ ਦੀ ਸੇਵਾ ਲਈ ਲੱਗੇ ਹੋਏ ਸੇਵਾਦਾਰਾਂ ਅਤੇ ਪਿੰਡ ਵਾਸੀਆਂ ਵਿੱਚ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਉਨ੍ਹਾਂ ਇਸ ਉਦਮ ਲਈ ਦਵਿੰਦਰ ਸਰਮਾਂ ਅਤੇ ਖਣਮੁੱਖ ਭਾਰਤੀ ਦਾ ਧੰਨਵਾਦ ਕੀਤਾ। ਇਸ ਮੌਕੇ ਸਾਬਕਾ ਸਰਪੰਚ ਬਲਵਿੰਦਰ ਸਿੰਘ, ਜੱਸਾ ਮਿਸਤਰੀ, ਕਰਮਾ ਧਾਲੀਵਾਲ, ਦਰਸ਼ਨ ਸਿੰਘ ਢਿੱਲੋਂ, ਨਿਰਭੈ ਸਿੰਘ ਧਾਲੀਵਾਲ, ਸੇਵਾਦਾਰ ਭੋਲਾ ਚੌਕੀਦਾਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ ।