ਮਾਘੀ ਮੌਕੇ ਖੀਰ ਦਾ ਲੰਗਰ ਲਗਾਇਆ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ, 14 ਜਨਵਰੀ 2022 - ਮਾਘੀ ਦੇ ਪਵਿੱਤਰ ਦਿਹਾੜੇ ਮੌਕੇ ਬਾਬਾ ਸ਼੍ਰੀ ਚੰਦ ਸੇਵਾ ਸੁਸਾਇਟੀ ਵੱਲੋਂ ਸਰਪ੍ਰਸਤ ਮਹੰਤ ਬਲਦੇਵ ਦਾਸ ਦੀ ਸਰਪ੍ਰਸਤੀ ਹੇਠ ਖੀਰ ਦਾ ਲੰਗਰ ਲਗਾਇਆ ਗਿਆ । ਲੰਗਰ ਤਿਆਰ ਕਰਨ ਲਈ ਵੈਦ ਜਗਦੀਸ਼ ਦਾਸ ਨੇ ਯੋਗਦਾਨ ਦਿੱਤਾ । ਇਸ ਮੌਕੇ ਮਾਤਾ ਮਲਕੀਤ ਕੌਰ ਉਚੇਚੇ ਤੌਰ ਤੇ ਹਾਜ਼ਰ ਹੋਏ । ਸੁਸਾਇਟੀ ਦੇ ਪ੍ਰਧਾਨ ਰਾਜਿੰਦਰ ਦਾਸ ਰਿੰਕੂ, ਹਨੀ ਬਰਾੜ ਕੈਸ਼ੀਅਰ, ਸਤਨਾਮ ਸਿੰਘ, ਕਾਕਾ ਵਰਮਾ, ਬੱਬੂ ਖੰਨਾ, ਗੋਰਾ ਮਚਾਕੀ, ਕੁਲਵਿੰਦਰ ਸਿੰਘ, ਟੋਨੀ ਜੈਨ, ਇੰਦਰ ਸਿੰਘ ਤੇ ਸ਼ੈਪੀ ਹਾਜ਼ਰ ਸਨ ।