ਪੰਜਾਬ ਵਿਚ ਆਪ ਦੀ ਸਰਕਾਰ ਬਣਾਵਾਂਗੇ - ਅਜੀਤਪਾਲ ਕੋਹਲੀ
- ਕੋਹਲੀ ਨੇ ਅੱਧੀ ਦਰਜਨ ਦੇ ਕਰੀਬ ਨੁੱਕੜ ਮੀਟਿੰਗਾ ਨੂੰ ਕੀਤਾ ਸੰਬੋਧਨ
ਜੀ ਐਸ ਪੰਨੂ
ਪਟਿਆਲਾ, 21 ਜਨਵਰੀ ,2022 - ਆਮ ਆਦਮੀ ਪਾਰਟੀ ਦੇ ਉਮੀਦਵਾਰ ਅਜੀਤਪਾਲ ਸਿੰਘ ਕੋਹਲੀ ਨੇ ਅੱਜ ਆਪਣੇ ਹਲਕੇ ਵਿਚ ਅੱਧੀ ਦਰਜਨ ਦੇ ਕਰੀਬ ਨੁੱਕੜ ਮੀਟਿੰਗਾਂ ਨੂੰ ਸੰਬੋਧਨ ਕੀਤਾ। ਇਸ ਦੋਰਾਨ ਅਜੀਤਪਾਲ ਸਿੰਘ ਕੋਹਲੀ ਨੇ ਵੱਖ ਵੱਖ ਮੀਟਿੰਗਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਸ ਵਾਰ ਵੱਡੀ ਲੀਡ ਤੇ ਜਿੱਤ ਪ੍ਰਾਪਤ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਵਾਂਗੇ।
ਉਨਾਂ ਕਿਹਾ ਕਿ ਰਵਾਇਤੀ ਪਾਰਟੀਆਂ ਤੋਂ ਤੰਗ ਆ ਕੇ ਆਮ ਲੋਕਾਂ ਨੇ ਇਹ ਫੈਸਲਾ ਲਿਆ ਹੈ।
ਇਨ੍ਹਾਂ ਹੀ ਨਹੀਂ ਇਨ੍ਹਾਂ ਰਿਵਾਇਤੀ ਪਾਰਟੀਆਂ ਦੇ ਲੀਡਰ ਵੀ ਤੰਗ ਆਕੇ ਆਮ ਆਦਮੀ ਪਾਰਟੀ ਨਾਲ ਜੁੜ ਰਹੇ ਹਨ। ਅਜੀਤਪਾਲ ਨੇ ਕਿਹਾ ਕਿ ਪੰਜਾਬ ਵਿਚ ਇਸ ਵਾਰ ਆਪ ਦੇ ਕੌਮੀ ਕਨਵੀਨਰ
ਅਰਵਿੰਦ ਕੇਜਰੀਵਾਲ ਅਤੇ ਪੰਜਾਬ ਪ੍ਰਧਾਨ ਭਗਵੰਤ ਮਾਨ ਵੱਲੋਂ ਲੋਕਾਂ ਨਾਲ ਕੀਤੇ
ਵਾਅਦਿਆਂ ਤੋਂ ਖੁਸ਼ ਹੋ ਕੇ ਲੋਕਾਂ ਨੇ ਆਪ ਨਾਲ ਜੁੜਨ ਦਾ ਇਕਤਰਫਾ ਫੈਸਲਾ ਲੈ ਲਿਆ ਹੈ,
ਕਿਉਂ ਕਿ ਦਿੱਲੀ ਵਿਚ ਵੀ ਆਪ ਨੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕੀਤੇ ਹਨ ਅਤੇ ਹਰ
ਵਾਅਦਾ ਨੇਪਰੇ ਚੜਾਇਆ ਹੈ।
ਇਸ ਦੋਰਾਨ ਵੱਡੀ ਗਿਣਤੀ ਵਿਚ ਮਹਿਲਾਵਾ ਨੇ ਵੀ ਵਾਅਦਾ ਕੀਤਾ
ਕਿ ਉਹ ਬਦਲਾਅ ਲਿਆੳਣ ਲਈ ਤਿਆਰ ਹਨ ਅਤੇ ਅਜਤੀਪਾਲ ਕੋਹਲੀ ਦੇ ਨਾਲ ਹਨ। ਅੱਜ ਉਨਾ ਨੇ ਪਟਿਆਲਾ ਦੇ ਮਥੁਰਾ ਕਲੌਨੀ, ਸਾਈ ਸਮਾਧਾ ਸਮੇਤ ਕਈ ਹੋਰ ਥਾਵਾਂ ਤੇ ਮੀਟਿੰਗਾ ਕੀਤੀਆਂ,
ਜਿਸ ਦੋਰਾਨ ਰਿੱਕੀ ਚੱਢਾ, ਨੰਦ ਕਿਸੋਰ ਜੋਨੀ, ਜਸਪ੍ਰੀਤ ਕੋਰ, ਕੰਵਲਜੀਤ ਕੌਰ, ਬਿੱਟੂ,
ਲਾਡੀ, ਸਤਨਾਮ ਸਿੰਘ ਅਤੇ ਹੋਰ ਵਲੰਟੀਅਰ ਸਾਮਿਲ ਸਨ।