ਆਰ.ਟੀ.ਆਈ. ਐਂਡ ਹਿਊਮਨ ਰਾਈਟਸ’ ਨੇ ਲੋੜਵੰਦਾਂ ਦੇ ਘਰ-ਘਰ ਪਹੁੰਚਾਇਆ ਰਾਸ਼ਨ
ਦੀਪਕ ਗਰਗ
ਕੋਟਕਪੂਰਾ, 25 ਜਨਵਰੀ 2022 :- ਪਿਛਲੇ ਲੰਮੇ ਸਮੇਂ ਤੋਂ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜਾਂ ’ਚ ਯਤਨਸ਼ੀਲ ‘ਆਰ.ਟੀ.ਆਈ. ਐਂਡ ਹਿਊਮਨ ਰਾਈਟਸ’ ਸੰਸਥਾ ਵਲੋਂ ਹਰ ਸਾਲ ਦੀ ਤਰਾਂ ਇਸ ਵਾਰ ਵੀ ਲੋੜਵੰਦ ਪਰਿਵਾਰਾਂ ਨੂੰ ਘਰ ਘਰ ਜਾ ਕੇ ਘਰੇਲੂ ਰਾਸ਼ਨ ਵੰਡਣ ਦੀ ਸੇਵਾ ਕੀਤੀ ਗਈ। ਸੰਸਥਾ ਦੇ ਬੁਲਾਰੇ ਅੰਮਿ੍ਰਤਪਾਲ ਅਤੇ ਮੈਂਬਰ ਮੁਕਲ ਸ਼ਰਮਾ ਮੁਤਾਬਿਕ ‘ਆਰ.ਟੀ.ਆਈ. ਐਂਡ ਹਿਊਮਨ ਰਾਈਟਸ’ ਵਲੋਂ ਇਕ ਜਗਾ ਇਕੱਤਰ ਕਰਕੇ ਲੋੜਵੰਦਾਂ ਨੂੰ ਘਰੇਲੂ ਰਾਸ਼ਨ ਸੋਂਪਿਆ ਜਾਂਦਾ ਸੀ ਤੇ ਇਹ ਸਿਲਸਿਲਾ ਕੋਵਿਡ ਦੌਰਾਨ ਵੀ ਲਗਾਤਾਰ ਜਾਰੀ ਰਿਹਾ ਪਰ ਇਸ ਵਾਰ ਸੰਸਥਾ ਦੇ ਰਾਸ਼ਟਰੀ ਪ੍ਰਧਾਨ ਸੁਨੀਸ਼ ਨਾਰੰਗ ਦੇ ਦਿਸ਼ਾ ਨਿਰਦੇਸ਼ਾਂ ਅਤੇ ਜਥੇਬੰਦੀ ਦੀ ਸਰਬਸੰਮਤੀ ਨਾਲ ਬਣੀ ਸਹਿਮਤੀ ਮੁਤਾਬਿਕ ਉਕਤ ਘਰੇਲੂ ਰਾਸ਼ਨ ਲੋੜਵੰਦਾਂ ਦੇ ਘਰ ਘਰ ਪਹੁੰਚਾਉਣ ਦੀ ਸੇਵਾ ਕੀਤੀ ਗਈ।
ਸੰਸਥਾ ਦੇ ਰਾਸ਼ਟਰੀ ਪ੍ਰਧਾਨ ਸੁਨੀਸ਼ ਨਾਰੰਗ, ਬਲਜਿੰਦਰ ਸਿੰਘ ਜਿਲਾ ਚੇਅਰਮੈਨ (ਟਰਾਂਸਪੋਰਟ ਸੈੱਲ), ਸੁਖਦੀਪ ਸਿੰਘ ਸਿੱਧੂ ਜਿਲਾ ਪ੍ਰਧਾਨ, ਰਵਿੰਦਰ ਸੋਨੀ, ਜਿਲਾ ਚੇਅਰਮੈਨ ਮੁਕਤਸਰ, ਵਿੱਕੀ ਪਰਾਸ਼ਰ ਸੂਬਾਈ ਇੰਚਾਰਜ ਜਿਲਾ ਬਠਿੰਡਾ ਟੀਮ, ਮਨਮੀਤ ਸਿੰਘ ਮਾਨ ਸੂਬਾਈ ਪ੍ਰਧਾਨ ਪੰਜਾਬ, ਅਭਿਸ਼ੇਕ ਕੁਮਾਰ ਰਾਂਝਾ ਵਾਈਸ ਪ੍ਰਧਾਨ, ਅਮਰਜੀਤ ਸਿੰਘ ਠੇਠੀ ਜਿਲਾ ਚੇਅਰਮੈਨ (ਯੂਥ), ਮਨੋਜ ਗੁਲਾਟੀ, ਕਪਿਲ ਦੇਵ ਆਦਿ ’ਤੇ ਅਧਾਰਿਤ ਟੀਮ ਨੇ ਇਸ ਵਾਰ ਆਟਾ, ਦਾਲ, ਚਾਵਲ, ਖੰਡ, ਚਾਹ ਪੱਤੀ ਆਦਿਕ ਰਾਸ਼ਨ ਵਿੱਚ ਸਬਜੀਆਂ ਵੀ ਸ਼ਾਮਲ ਕੀਤੀਆਂ। ਉਨਾਂ ਦੁਹਰਾਇਆ ਕਿ ਇਹ ਸਿਲਸਿਲਾ ਭਵਿੱਖ ਵਿੱਚ ਵੀ ਲਗਾਤਾਰ ਜਾਰੀ ਰਹੇਗਾ।