ਯੋਗਾ ਦਿਵਸ ਦੌਰਾਨ ਯੋਗਾ ਜਾਗਰੂਕਤਾ ਪੋਸਟਰ ਮੇਕਿੰਗ ਅਤੇ ਲਿਖਤੀ ਸਲੋਗਨ ਮੁਕਾਬਲਾ ਕਰਵਾਇਆ ਗਿਆ
- ਬੀ.ਏ ਭਾਗ ਦੂਜਾ ਦੀ ਵਿਦਿਆਰਥਣ ਸਾਇਸਤਾ ਮਹਿਮੂਦ ਨੇ ਪਹਿਲਾ ਸਥਾਨ ਕੀਤਾ ਹਾਸਿਲ
ਹਰਮਿੰਦਰ ਸਿੰਘ ਭੱਟ
ਮਾਲੇਰਕੋਟਲਾ, 13, ਮਈ, 2022; ਪੰਜਾਬ ਵਕਫ ਬੋਰਡ ਦੇ ਪ੍ਰਬੰਧਾਂ ਅਧੀਨ ਚੱਲਣ ਵਾਲੇ ਇਸਲਾਮੀਆਂ ਗਰਲਜ਼ ਕਾਲਜ ਮਾਲੇਰਕੋਟਲਾ ਵਿਖੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ N.S.S ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਪ੍ਰਿੰਸੀਪਲ ਡਾ.ਰਾਹਿਲਾ ਖਾਨ ਦੀ ਅਗਵਾਈ ਹੇਠ ਕਾਲਜ 'ਚ ਅੰਤਰਰਾਸ਼ਰਟੀ ਯੋਗਾ ਦਿਵਸ ਮਨਾਇਆ ਗਿਆ। ਕਾਲਜ 'ਚ ਯੋਗਾ ਜਾਗਰੂਕਤਾ ਪੋਸਟਰ ਮੇਕਿੰਗ ਅਤੇ ਲਿਖਤੀ ਸਲੋਗਨ ਮੁਕਾਬਲਾ ਕਰਵਾਇਆ ਗਿਆ। ਕਾਲਜ ਦੀਆਂ ਵਿਦਿਆਰਥਣਾਂ ਨੇ ਵਧ-ਚੜ੍ਹ ਕੇ ਹਿੱਸਾ ਲਿਆ। ਯੋਗਾ 'ਤੇ ਲਿਖਤੀ ਮੁਕਾਬਲਿਆਂ 'ਚ ਬੀ.ਏ ਭਾਗ ਦੂਜਾ ਦੀ ਵਿਦਿਆਰਥਣ ਸਾਇਸਤਾ ਮਹਿਮੂਦ ਨੇ ਪਹਿਲਾ ਸਥਾਨ , ਬੀ.ਏ ਭਾਗ ਤੀਜਾ ਦੀ ਵਿਦਿਆਰਥਣ ਕੌਸਰ ਪ੍ਰਵੀਨ ਨੇ ਦੂਜਾ ਸਥਾਨ ਅਤੇ ਬੀ.ਏ ਭਾਗ ਪਹਿਲਾ ਦੀ ਵਿਦਿਆਰਥਣ ਮਹਿਵਸ਼ ਅਤੇ ਸੋਮਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਯੋਗਾ ਨਾਲ ਸੰਬੰਧਿਤ ਪੋਸਟਰ ਮੇਕਿੰਗ ਮੁਕਾਬਲੇ 'ਚ ਬੀ.ਏ ਭਾਗ ਤੀਜਾ ਦੀ ਵਿਦਿਆਰਥਣ ਨਮੀਰਾ ਨੇ ਪਹਿਲਾ ਸਥਾਨ ਤੇ ਬੀ.ਏ ਭਾਗ ਤੀਜਾ ਦੀਆਂ ਵਿਦਿਆਰਥਣਾ ਸਗੁਫਤਾ ਅਤੇ ਸਾਬਰੀ ਪ੍ਰਵੀਨ ਨੇ ਦੂਜਾ ਸਥਾਨ ਅਤੇ ਬੀ.ਏ ਭਾਗ ਤੀਜਾ ਦੀ ਵਿਦਿਆਰਥਣ ਬਿਨੂ ਅਨੰਦ ਤੇ ਬੀ.ਸੀ.ਏ ਭਾਗ ਪਹਿਲਾ ਦੀ ਵਿਦਿਆਰਥਣ ਆਸੀਆ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਪ੍ਰਿੰਸੀਪਲ ਰਾਹਿਲਾ ਖਾਨ ਨੇ ਵਿਦਿਆਰਥਣਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਯੋਗ ਕਰਨ ਲਈ ਉਮਰ ਦੀ ਕੋਈ ਸੀਮਾਂ ਨਹੀ ਯੋਗ ਕਰਨ ਦਾ ਸਹੀ ਸਮਾਂ ਸਵੇਰੇ ਜਲਦੀ ਉੱਠ ਕੇ ਨਾਸਤਾ ਕਰਨ ਤੋਂ ਪਹਿਲਾਂ ਦਾ ਹੈ। ਯੋਗ ਕਰਨ ਨਾਲ ਦਿਨ ਦੀ ਸ਼ੁਰੂਆਤ ਕਰੋਂ ਯੋਗ ਕਰਨ ਨਾਲ ਕਾਫੀ ਬਿਮਾਰੀਆਂ ਦਾ ਇਲਾਜ ਇਲਾਜ ਤੋਂ ਹੋ ਜਾਂਦਾ ਹੈ। ਸਾਡਾ ਸਰੀਰ ਤੇ ਮਨ ਖੁਸ ਰਹਿੰਦਾ ਹੈ। ਇਸ ਮੌਕ ਐੱਨ.ਐੱਸ.ਐੱਸ ਇੰਚਾਰਜ ਅਸਿਸਟੈਂਟ ਨਸੀਮਨ ਸਮੂਹ ਸਟਾਫ ਅਤੇ ਵਿਦਿਆਰਥੀ ਮੌਜੂਦ ਸਨ।