ਮਿਡਲ ਸਕੂਲ ਪੱਡੇ ਦੇ ਅਧਿਆਪਕ ਵਿਰੁੱਧ ਅਗਲੀ ਕਾਰਵਾਈ ਲਈ ਰਿਪੋਰਟ ਭੇਜੀ- ਡੀ ਈ ਉ ਰੰਧਾਵਾ
ਬਲਰਾਜ ਸਿੰਘ ਰਾਜਾ
- ਰਿਪੋਰਟ ਪ੍ਰਾਪਤ ਹੋਣ ਤੇ ਕਾਰਵਾਈ ਕੀਤੀ ਜਾਵੇਗੀ-ਡੀ ਪੀ ਆਈ ਸਕੂਲਜ ਮਾਹੀ
ਖਿਲਚੀਆ, 12 ਮਈ 2022 - ਸਰਕਾਰੀ ਮਿਡਲ ਸਕੂਲ ਪੱਡੇ ਦੇ ਪੰਜਾਬੀ ਅਧਿਆਪਕ ਵਲੋ ਸਕੂਲੀ ਵਿਦਿਆਰਥਣਾਂ ਨਾਲ ਛੇੜਛਾੜ ਮਾਮਲੇ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਅੰਮ੍ਰਿਤਸਰ ਦੇ ਦਫ਼ਤਰ ਵਲੋ ਦੀ ਜਾਂਚ ਕਰਨ ਉਪਰੰਤ ਲੱਗੇ ਦੋਸ਼ ਸਿੱਧ ਹੋਣ ਤੇ ਅਗਲੀ ਕਾਰਵਾਈ ਲਈ ਡੀ ਪੀ ਆਈ ਸਕੂਲਜ(ਸੈਕੰਡਰੀ) ਨੂੰ ਲਿਖਤੀ ਰਿਪੋਰਟ ਭੇਜ ਕੇ ਕਾਰਵਾਈ ਲਈ ਲਿਖਿਆ ਗਿਆ ਹੈ ।
ਇਸ ਸਬੰਧੀ ਅੱਜ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅੰਮ੍ਰਿਤਸਰ ਜੁਗਰਾਜ ਸਿੰਘ ਰੰਧਾਵਾ ਜਾਣਕਾਰੀ ਦੇ ਦਿਆਂ ਦੱਸਿਆ ਸਰਕਾਰੀ ਮਿਡਲ ਸਕੂਲ ਪੱਡੇ ਦੇ ਇਕ ਪੰਜਾਬੀ ਅਧਿਆਪਕ ਵਲੋ ਸਕੂਲ ਵਿਚ ਪੜ੍ਹਦੇ ਸਕੂਲੀ ਬੱਚਿਆ ਨਾਲ ਅਸ਼ਲੀਲ ਹਰਕਤਾਂ ਕਰਨ ਸਬੰਧੀ ਬੱਚਿਆ ਦੇ ਮਾਪਿਆ ਵਲੋ ਸ਼ਿਕਾਇਤ ਕੀਤੀ ਗਈ ਸੀ ਜਿਸ ਤੇ ਕਾਰਵਾਈ ਕਰਦਿਆਂ ਸਿੱਖਿਆ ਵਿਭਾਗ ਵਲੋ ਦੋ ਪ੍ਰਿੰਸੀਪਲਾਂ ਦੇ ਅਧਾਰਿਤ ਇਕ ਜਾਂਚ ਟੀਮ ਬਣਾ ਕੇ ਅੱਜ ਸਾਮ ਪੰਜ ਵਜੇ ਤੱਕ ਸਾਰੀ ਰਿਪੋਰਟ ਭੇਜਣ ਲਈ ਹੁਕਮ ਜਾਰੀ ਕੀਤੇ ਸਨ।
ਜਿਸ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਿਆਸ ਅਤੇ ਡੇਅਰੀਵਾਲ ਦੇ ਪ੍ਰਿੰਸੀਪਲਾਂ ਦੀ ਜਾਂਚ ਟੀਮ ਵਲੋ ਬੱਚਿਆ ਅਤੇ ਉਨ੍ਹਾਂ ਦੇ ਮਾਪਿਆ ਦੇ ਬਿਆਨ ਦਰਜ ਕੀਤੇ ਗਏ ਅਤੇ ਆਪਣੀ ਸਿੱਟਾ ਰਿਪੋਰਟ ਜ਼ਿਲ੍ਹਾ ਸਿੱਖਿਆ ਅਫ਼ਸਰ ਅੰਮ੍ਰਿਤਸਰ ਦੇ ਦਫ਼ਤਰ ਵਿਚ ਭੇਜੀ ਗਈ ਸੀ। ਜਾਂਚ ਟੀਮ ਅਤੇ ਵਿਭਾਗੀ ਟੀਮ ਵਲੋ ਪੰਜਾਬੀ ਅਧਿਆਪਕ ਗੁਰਮੇਲ ਸਿੰਘ ਵਿਰੁੱਧ ਲੱਗੇ ਦੋਸ਼ਾਂ ਨੂੰ ਸਹੀ ਪਾਏ ਜਾਣ ਤੇ ਉਨ੍ਹਾਂ ਵਲੋ ਅਗਲੇਰੀ ਕਾਰਵਾਈ ਲਈ ਡੀ ਪੀ ਆਈ ਸੈਕੰਡਰੀ ਸਕੂਲਜ ਨੂੰ ਲਿਖਤੀ ਤੌਰ ਤੇ ਕਾਰਵਾਈ ਲਈ ਭੇਜ ਦਿੱਤਾ ਗਿਆ ਹੈ।
ਇਸ ਸਬੰਧੀ ਡੀ ਪੀ ਆਈ ਸੈਕੰਡਰੀ ਸਕੂਲ(ਪੰਜਾਬ)ਕੁਲਜੀਤ ਪਾਲ ਸਿੰਘ ਮਾਹੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅੰਮ੍ਰਿਤਸਰ ਵਲੋ ਭੇਜੀ ਰਿਪੋਰਟ ਦੇਖਣ ਉਪਰੰਤ ਕਰਮਚਾਰੀ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਅਜੇ ਤੱਕ ਉਨ੍ਹਾਂ ਨੂੰ ਕਿਸੇ ਅਧਿਆਪਕ ਵਿਰੁੱਧ ਕਾਰਵਾਈ ਕਰਨ ਸਬੰਧੀ ਰਿਪੋਰਟ ਪ੍ਰਾਪਤ ਨਹੀਂ ਹੋਈ ਅਤੇ ਨਾ ਹੀ ਕੋਈ ਜਾਣਕਾਰੀ ਹੈ।