ਇੰਜੀ. ਸੰਜੀਵ ਗੌਤਮ ਨੇ ਮੰਨਣ ਸਕੂਲ ਦੇ ਏ. ਸੀ. ਬਲਾਕ ਦਾ ਕੀਤਾ ਉਦਘਾਟਨ
- ਸਿਹਤਮੰਦ ਵਿੱਦਿਅਕ ਮਾਹੌਲ ਸਿਰਜਣ ਲਈ ਸਕੂਲ ਕੈਂਪਸ ਦਾ ਅਹਿਮ ਰੋਲ : ਇੰਜੀ. ਗੌਤਮ
ਹੁਸ਼ਿਆਰਪੁਰ, 18 ਮਈ 2022 - ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਮੰਨਣ ਦੇ ਏਅਰ ਕੰਡੀਸ਼ਨਡ ਵਿੱਦਿਅਕ ਬਲਾਕ ਦਾ ਉਦਘਾਟਨ ਅੱਜ ਇੰਜੀ. ਸੰਜੀਵ ਗੌਤਮ ਜਿਲ੍ਹਾ ਸਿੱਖਿਆ ਅਫ਼ਸਰ (ਐ. ਸਿੱ.) ਹੁਸ਼ਿਆਰਪੁਰ ਨੇ ਕੀਤਾ। ਇਸ ਮੌਕੇ ਉਨ੍ਹਾਂ ਬੱਚਿਆਂ ਲਈ ਸਰਵੋਤਮ ਵਿੱਦਿਅਕ ਮਾਹੌਲ ਬਣਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਧੀਆ ਸਕੂਲ ਕੈਂਪਸ ਦਾ ਵਿਦਿਆਰਥੀਆਂ ਉੱਤੇ ਵਧੀਆ ਪ੍ਰਭਾਵ ਪੈਂਦਾ ਹੈ, ਜੋ ਉਨ੍ਹਾਂ ਦੀ ਪੜ੍ਹਾਈ ਲਿਖਾਈ ਲਈ ਸੁਖਾਵਾਂ ਵਾਤਾਵਰਨ ਸਿਰਜਦਾ ਹੈ। ਸਕੂਲ ਦੇ ਮੁਖੀ ਕਰਨਵੀਰ ਸ਼ਰਮਾ ਨੇ ਦੱਸਿਆ ਜਿਲ੍ਹਾ ਸਿੱਖਿਆ ਅਫ਼ਸਰ ਅਤੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਦੱਸਿਆ ਕਿ ਸਰਕਾਰ ਵੱਲੋਂ ਪ੍ਰਾਪਤ ਗਰਾਂਟ, ਸਟਾਫ਼ ਮੈਂਬਰਾਂ ਅਤੇ ਇਲਾਕੇ ਦੇ ਸਹਿਯੋਗੀ ਸੱਜਣਾਂ ਦੀ ਸਹਿਯੋਗ ਨਾਲ਼ ਸਕੂਲ ਦਾ ਤਿੰਨ ਕਮਰੇ ਪੂਰੀ ਤਰਾਂ ਏਅਰ ਕੰਡੀਸ਼ਨਡ ਅਤੇ ਆਧੁਨਿਕ ਸਿੱਖਣ ਸਮੱਗਰੀ ਪ੍ਰਾਜੈਕਟਰ, ਐਲ. ਈ. ਡੀ., ਮਿਉਜ਼ਿਕ ਸਿਸਟਮ ਆਦਿ ਨਾਲ ਲੈਸ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਤੀਸ਼ ਕੁਮਾਰ ਸ਼ਰਮਾ ਸਹਾਇਕ ਸਮਾਰਟ ਸਕੂਲ ਕੁਆਡੀਨੇਟਰ, ਮਨਜੀਤ ਸਿੰਘ, ਹਰਪ੍ਰੀਤ ਕੌਰ, ਰਮਨਦੀਪ, ਸੰਦੀਪ, ਸਕੂਲ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਪਿੰਡ ਵਾਸੀ ਮੌਜੂਦ ਸਨ।