ਪੰਜਾਬ ਦੇ ਹੱਜ ਦੀ ਪਵਿੱਤਰ ਯਾਤਰਾ ਤੇ ਜਾਣ ਵਾਲੇ ਯਾਤਰੀਆਂ ਦੀ ਟ੍ਰੈਨਿੰਗ ਲਈ ਤਬਲੀਗੀ ਮਰਕਜ਼ ਵੱਲੋ ਲਗਾਇਆ ਸਿਖਲਾਈ ਕੈਂਪ ਸਮਾਪਤ
- ਟ੍ਰੈਨਿੰਗ ਦੋਰਾਨ ਦਿੱਤੀ ਸਿਖਲਾਈ ਤੇ ਸੇਵਾਵਾਂ ਹਾਜੀਆ ਲਈ ਪਵਿਤਰ ਮੱਕਾ ਮਦੀਨਾ ਵਿਖੇ ਜਾ ਕੇ ਮਾਰਗ ਦਰਸਕ ਬਣਨਗੀਆ- ਮੁਫਤੀ ਏ ਆਜ਼ਮ ਪੰਜਾਬ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ,19 ਮਈ 2022 - ਇਸ ਸਾਲ ਪੰਜਾਬ ਭਰ ਦੇ ਹੱਜ ਕਮੇਟੀ ਆਫ ਇੰਡੀਆ ਦੀ ਸਰਪ੍ਰਸਤੀ ਅਤੇ ਪੰਜਾਬ ਸਰਕਾਰ ਦੀ ਸਟੇਟ ਹੱਜ ਕਮੇਟੀ ਦੀ ਅਗਵਾਈ ‘ਚ ਸਾਊਦੀ ਅਰਬ ਵਿਖੇ ਹੱਜ ਦੀ ਪਵਿੱਤਰ ਯਾਤਰਾ ਤੇ ਜਾਣ ਵਾਲੇ ਹੱਜ ਯਾਤਰੀਆਂ ਲਈ ਤਬਲੀਗ਼ੀ ਮਰਕਜ਼ ਮਾਲੇਰਕੋਟਲਾ ਦੀ ਸਰਪ੍ਰਸਤੀ ਹੇਠ ਹਰ ਸਾਲ ਦੀ ਤਰਾਂ ਇਸ ਵਾਰ ਵੀ ਤਿੰਨ ਦਿਨਾਂ ਸਿਖਲਾਈ ਅਤੇ ਟ੍ਰੈਨਿੰਗ ਕਂੈਪ ਇਥੇ ਤਬਲੀਗੀ ਮਰਕਜ਼ ਮਦਨੀ ਮਸਜਿਦ ‘ਚ ਮੁਫਤੀ ਏ ਆਜ਼ਮ ਮੌਲਾਨਾ ਇਰਤਕਾਂ ਉਲ ਹਸਨ ਕਾਧਲਵੀ ਦੁਆਰਾ ਦੁਨੀਆਂ ‘ਚ ਅਮਨੋ ਸ਼ਾਤੀ ਲਈ ਕੀਤੀ ਦੂਆ ਤੋ ਬਾਦ ਪੰਜਾਬ ਭਰ ਤੋ ਆਏ ਸਰਧਾਲੂਆ ਇਹ ਕਂੈਪ ਸਮਾਪਤ ਹੋ ਗਿਆ।
ਇਸ ਤੋ ਪਹਿਲਾ ਉਨਾਂ ਅਪਣੇ ਸੰਬੋਧਨ ਦੌਰਾਨ ਕਿਹਾ ਕਿ ਹਰ ਮੁਸਲਮਾਨ ਤੇ ਹੱਜ ਕਰਨਾ ਫਰਜ ਹੈ ਜਿਸ ਪਾਸ ਇੰਨਾਂ ਮਾਲ ਹੋਵੇ ਕਿ ਉਹ ਪਵਿੱਤਰ ਮੱਕਾ ਮਦੀਨਾਂ ਦਾ ਸਫਰ ਅਤੇ ਅਪਣੇ ਪਿਛੇ ਘਰ ਵਾਲਿਆ ਦਾ ਖਰਚ ਝੱਲ ਸਕੇ ਅਗਰ ਉਹ ਅਜਿਹਾ ਨਹੀ ਕਰੇਗਾ ਤਾਂ ਉਹ ਬਹੁਤ ਵੱਡਾ ਗੁਨਾਹਗਾਰ ਹੋਵਾਗਾ।ਤਿੰਨ ਦਿਨ ਚੱਲੇ ਕੈਂਪ ‘ਚ ਹੱਜ ਲਈ ਜਾਣ ਵਾਲੇ ਯਾਤਰੂਆ ਨੂੰ ਹਜਰਤ ਮੋਲਾਨਾਂ ਮੁਫਤੀ ਏ ਆਜ਼ਮ ਪੰਜਾਬ ਮੁਫਤੀ ਇਰਤਕਾ ਉਲ ਹਸਨ ਕਧਾਲਵੀ ਦੀ ਸਰਪ੍ਰਸਤੀ ‘ਚ ਮੁਫਤੀ ਤਾਹਿਰ ਕਾਸਮੀ,ਮੁਫਤੀ ਮੁਹੰਮਦ ਕਾਸਿਮ, ਮੁਫਤੀ ਮੁਹੰਮਦ ਯੂਨਸ ਬਿਜੋਕੀ,ਮੌਲਵੀ ਅਬਦੁਲ ਸੱਤਾਰ,ਮੋਲਾਨਾਂ ਮਕਬੂਲ ਸਹਿਬ ਕਿਲਾ, ਸ਼ਹਿਬਾਜ਼ ਜ਼ਹੂਰ ਆਦਿ ਨੇ ਉਮਰਾ,ਹੱਜ, ਦੁਆਵਾਂ,ਜਿਆਰਤਾਂ ਆਦਿ ਸਬੰਧੀ ਤਿੰਨ ਦਿਨਾਂ ਤੱਕ ਜਰੂਰੀ ਜਾਣਕਾਰੀ ਟ੍ਰਨਿੰਗ ਅਤੇ ਸਿਖਲਾਈ ਦਿੱਤੀ ਗਈ,ਤਾਂ ਜੋ ਉਨਾਂ ਨੂੰ ਹੱਜ ਦੀ ਪਵਿੱਤਰ ਯਾਤਰਾਂ ਦੌਰਾਨ ਉਨਾਂ ਨੂੰ ਕਿਸੇ ਤਰਾਂ ਦੀ ਪ੍ਰਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਤਬਲੀਗੀ ਮਰਕਜ਼ ਦੀ ਸਰਪ੍ਰਸ਼ਤੀ ਹੇਠ ਲਗਾਏ ਤਿੰਨ ਦਿਨਾਂ ਦੇ ਇਸ ਕਂੈਪ ਵਿੱਚ ਮੱਕਾ ਮਦੀਨਾਂ ਦੀ ਪਵਿੱਤਰ ਯਾਤਰਾਂ ਤੇ ਜਾਣ ਵਾਲੇ ਹਾਜ਼ੀਆ 'ਚੋ 100 ਦੇ ਲੱਗਭੱਗ ਪਹੁੰਚੇ ਹਾਜੀਆ ਦੀ ਇਲਾਕਾਂ ਨਿਵਾਸੀਆਂ ਤੇ ਨੋਜਵਾਨਾਂ ਵੱਲੋ ਖਿਦਮਤ ਦਾ ਜ਼ਜਬਾਂ ਦਿਖਾਉਦੇ ਹੋਏ ਹਰ ਪੱਖ ਤੋ ਖਿਦਮਤ ਕੀਤੀ ਗਈ ਜੋ ਕਿ ਸਲਾਘਾਯੋਗ ਸੀ।ਕੈਂਪ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਮੁਫਤੀ ਏ ਆਜ਼ਮ ਪੰਜਾਬ ਜਨਾਬ ਇਰਤਕਾਂ ਉਲ ਹਸਨ ਕਧਾਂਲਵੀ ਨੇ ਕੈਪ ਦੇ ਪ੍ਰਬੰਧਕਾਂ ਦੀ ਸਲਾਘਾ ਕਰਦਿਆ ਕਿਹਾ ਕਿ ਉਨਾਂ ਦੀਆ ਦਿਤੀਆ ਸੇਵਾਵਾਂ ਹਾਜੀਆ ਲਈ ਉਥੇ ਜਾ ਕੇ ਮਾਰਗ ਦਰਸਕ ਬਣਨਗੀਆ।ਉਨਾਂ ਦੱਸਿਆ ਕਿ ਜਾਣ ਵਾਲੇ ਯਾਤਰੂਆ ਲਈ ਪੰਜਾਬ ਸਰਕਾਰ ਦੀਆ ਹਿਦਾਇਤਾਂ ਤੇ ਜਲਦ ਹੋਰ ਬਣਦੀ ਜਾਣਕਾਰੀ ਤੇ ਜਾਣ ਵਾਲੇ ਯਾਤਰੀਆ ਨੂੰ ਜਾਣ ਦਾ ਸਮਾ ਆਉਣ ਤੇ ਹੱਜ ਕਮੇਟੀ ਦੇ ਜਿਮੇਵਾਰਾਂ ਵੱਲੋ ਸੂਚਿਤ ਕਰ ਦਿੱਤਾ ਜਾਵੇਗਾ।ਇਸ ਮੌਕੇ ਤੇ ਕੈਂਪ ਦੇ ਤਿੰਂੋ ਦਿਨ ਸੰਭਾਵਿਤ ਖ਼ੁਦਾਮ ਏ ਹੱਜਾਜ ਮਾਸਟਰ ਮੁਹੰਮਦ ਸਿਰਾਜ ਅਤੇ ਮਾਸਟਰ ਆਫ਼ਤਾਬ ,ਅਬਦੁਲ ਕਾਦਿਰ ਜਮਾਲਪੁਰਾ,ਮੁਹੰਮਦ ਸਿੱਦੀਕ ਸੈਕਟਰੀ, ਮੁਹੰਮਦ ਨਦੀਮ ਸੀ.ਏ,ਮਾਸਟਰ ਹਾਫਿਜ਼ ਮੁਹੰਮਦ ਅਸ਼ਰਫ,ਹਾਜੀ ਮੁਹੰਮਦ ਰਫੀਕ,ਮਾਸਟਰ ਹਾਫਿਜ ਮੁਹੰਮਦ ਸਫੀਕ,ਮਾਸਟਰ ਮੁਹੰਮਦ ਫਿਰੋਜ, ਆਦਿ ਨੇ ਅਪਣੀਆ ਸੇਵਾਵਾਂ ਦਿੱਤੀਆ।