ਤੰਬਾਕੂਨੋਸ਼ੀ ਵਿਰੋਧੀ ਗਤੀਵਿਧੀਆਂ ਸਬੰਧੀ ਰੂਪ-ਰੇਖਾ ਤਿਆਰ
- 31 ਮਈ ਤੱਕ ਤੰਬਾਕੂਨੋਸ਼ੀ ਵਿਰੋਧੀ ਜਾਗਰੂਕਤਾ ਅਤੇ ਚਲਾਣ ਮੁਹਿੰਮ ਰਹੇਗੀ ਜਾਰੀ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ 19 ਮਈ 2022 - ਡਾ.ਸੰਜੇ ਕਪੂਰ,ਸਿਵਲ ਸਰਜਨ ਫਰੀਦਕੋਟ ਅਤੇ ਜ਼ਿਲਾ ਤੰਬਾਕੂ ਕੰਟਰੋਲ ਸੈੱਲ ਦੇ ਨੋਡਲ ਅਫਸਰ ਡਾ.ਪੁਸ਼ਪਿੰਦਰ ਸਿੰਘ ਕੂਕਾ ਨੇ ਸਟੇਟ ਤੰਬਾਕੂ ਕੰਟਰੋਲ ਸੈੱਲ ਵੱਲੋਂ ਪ੍ਰਾਪਤ ਹੋਏ ਦਿਸ਼ਾ ਨਿਰਦੇਸ਼ਾਂ ਤੇ ਕਾਰਵਾਈ ਕਰਦਿਆਂ ਜ਼ਿਲੇ ਦੇ ਸਿਹਤ ਬਲਾਕਾਂ ਨੂੰ 31 ਮਈ ਤੱਕ ਤੰਬਾਕੂ ਵਿਰੋਧੀ ਗਤੀਵਿਧੀਆਂ ਦਾ ਆਯੋਜਨ ਕਰਨ ਦੀ ਹਦਾਇਤ ਕੀਤੀ ਹੈ।ਅੱਜ ਸਥਾਨਕ ਵੈਕਸੀਨ ਸਟੋਰ ਤੇ ਸੀਨੀਅਰ ਮੈਡੀਕਲ ਅਫਸਰ ਪੀ.ਐਚ.ਸੀ ਜੰਡ ਸਾਹਿਬ ਡਾ.ਰਾਜੀਵ ਭੰਡਾਰੀ ਅਤੇ ਬਲਾਕ ਨੋਡਲ ਅਫਸਰ ਤੰਬਾਕੂ ਕੰਟਰੋਲ ਸੈੱਲ ਬੀ.ਈ.ਈ ਡਾ.ਪ੍ਰਭਦੀਪ ਸਿੰਘ ਚਾਵਲਾ ਨੇ ਬਲਾਕ ਅਧੀਨ ਤੰਬਾਕੂਨੋਸ਼ੀ ਵਿਰੁੱਧ ਜਾਗਰੂਕਤਾ ਤੇ ਚਲਾਣ ਸਰਗਰਮੀਆਂ ਤੇਜ ਕਰਨ ਸਬੰਧੀ ਮਟਿੰਗ ਕੀਤੀ ਅਤੇ ਸਟਾਫ ਨੂੰ ਦਿਸ਼ਾ ਨਿਰਦੇਸ਼ ਦਿੱਤੇ।
ਉਨ੍ਹਾਂ ਦੱਸਿਆ ਕਿ ਬਲਾਕ ਟਾਸਕ ਫੋਰਸ ਅਤੇ ਹੈਲਥ ਵੈੱਲਨੈਸ ਸੈਂਟਰਾਂ ਦੇ ਸਟਾਫ ਵੱਲੋਂ 22 ਮਈ ਤੱਕ ਆਮ ਲੋਕਾਂ ਅਤੇ ਸਕੂਲਾਂ ‘ਚ ਵਿਦਿਆਰਥੀਆਂ ਨੂੰ ਤੰਬਾਕੂ ਦੇ ਮਾੜ੍ਹੇ ਪ੍ਰਭਾਵਾਂ ਸਬੰਧੀ ਜਾਗਰੂਕ ਕੀਤਾ ਜਾਵੇਗਾ।ਬਲਾਕ ਵਿੱਚ ਸਿਗਰੇਟ ਐਂਡ ਹੋਰ ਤੰਬਾਕੂ ਉਤਪਾਦ ਐਕਟ-2003 ਨੂੰ ਲਾਗੂ ਕਰਵਾਉਣ ਹਿੱਤ 27 ਮਈ ਤੱਕ ਵਿਸ਼ੇਸ਼ ਚਲਾਣ ਮੁਹਿੰਮ ਚਲਾਈ ਜਾਵੇਗੀ ਅਤੇ 31 ਮਈ ਨੂੰ ਵਿਸ਼ਵ ਤੰਬਾਕੂ ਵਿਰੋਧੀ ਦਿਹਾੜਾ ਮਨਾਇਆ ਜਾਵੇਗਾ।ਉਨਾਂ ਇਸ ਮੁਹਿੰਮ ਵਿਚ ਪੰਚਾਇਤਾਂ,ਕਲੱਬ ਅਤੇ ਸਮਾਜਸੇਵੀ ਸੰਸਥਾਵਾਂ ਨੂੰ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ।ਇਸ ਮੌਕੇ ਸਟਾਫ ਨਰਸ ਰਾਜਬੀਰ ਕੌਰ,ਮਲਟੀ ਪਰਪਜ਼ ਹੈਲਥ ਵਰਕਰ ਮਨਦੀਪ ਸਿੰਘ,ਸੀ.ਓ ਵਿਕਾਸ ਗੁਪਤਾ ਅਤੇ ਵੱਖ-ਵੱਖ ਸਬ-ਸੈਂਟਰਾਂ ਦੀਆਂ ਏ.ਐਨ.ਐਮ ਹਾਜਰ ਸਨ।
ਤੰਬਾਕੂਨੋਸ਼ੀ ਵਿਰੋਧੀ ਸਮੱਗਰੀ ਜਾਰੀ ਕਰਦੇ ਹੋਏ ਐੱਸ.ਐਮ.ਓ ਡਾ.ਰਾਜੀਵ ਭੰਡਾਰੀ,ਬੀ.ਈ.ਈ ਡਾ.ਪ੍ਰਭਦੀਪ ਚਾਵਲਾ ਅਤੇ ਸਟਾਫ।