ਐਨ.ਐਨ.ਸੀ ਕੈਂਪਸ ਵਿਖੇ ਪੁਲਿਸ ਸੇਵਾਵਾਂ ਅਤੇ ਟ੍ਰੈਫਿਕ ਬਾਰੇ ਸੈਮੀਨਾਰ ਕਰਾਇਆ ਗਿਆ
ਹਰੀਸ਼ ਕਾਲੜਾ
ਰੂਪਨਗਰ, 24 ਮਈ 2022: ਜ਼ਿਲ੍ਹਾ ਪੁਲਿਸ ਰੂਪਨਗਰ ਦੇ ਸਾਂਝ ਕੇਂਦਰ ਅਤੇ ਟਰੈਫਿਕ ਐਜ਼ੂਕੇਸ਼ਨ ਸੈਲ ਦੇ ਸਟਾਫ ਵੱਲੋਂ ਐਨ.ਸੀ.ਸੀ. ਅਕੈਡਮੀ ਰੂਪਨਗਰ ਵਿਖੇ ਸੰਕਟ ਪੁਲਿਸ ਹੈਲਪਲਾਈਨ ਨੰਬਰਾਂ ਸਾਂਝ ਐਪ, ਮਹਿਲਾ ਸੁਰੱਖਿਆ, ਸਾਈਬਰ ਕਰਾਇਮ ਅਤੇ ਸੜਕ ਸੁਰੱਖਿਆ ਬਾਰੇ ਇਕ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਸੈਮੀਨਾਰ 'ਚ ਵੱਡੀ ਗਿਣਤੀ ਵਿੱਚ ਐਨ.ਐਨ.ਸੀ ਕੈਡਿਟ ਅਤੇ ਸਟਾਫ ਮੈਂਬਰਾਂ ਨੇ ਭਾਗ ਲਿਆ।
ਇਸ ਸਮੇਂ ਜ਼ਿਲ੍ਹਾ ਸਾਂਝ ਕੇਂਦਰ ਦੇ ਇੰਚਾਰਜ਼ ਇੰਸਪੈਕਟਰ ਰਣਜੀਤ ਸਿੰਘ ਬਡਵਾਲ, ਐਚਸੀ ਵਿਨੇ ਅਤੇ ਐਚਸੀ ਗੁਰਿੰਦਰ ਸਿੰਘ ਅਤੇ ਇੰਚਾਰਜ਼ ਜ਼ਿਲ੍ਹਾ ਟ੍ਰੈਫਿਕ ਐਜ਼ੂਕੇਸ਼ਨ ਸੈਲ ਇੰਸਪੈਕਟਰ ਉਮਵੀਰ, ਏ.ਐਸ.ਆਈ ਸੁਖਦੇਵ ਸਿੰਘ, ਏਐਸਆਈ ਦੀਦਾਰ ਸਿੰਘ ਵਲੋਂ ਜਨਰਲ ਪੁਲਸਿੰਗ, ਕਮਿਊਨਿਟੀ ਪੁਲਸਿੰਗ, ਟ੍ਰੈਫਿਕ ਰੂਲਜ਼ ਬਾਰੇ ਵਿਸ਼ਥਾਰ ਨਾਲ ਚਰਚਾ ਕੀਤੀ ਗਈ।
ਇਸ ਮੌਕੇ ਤੇ ਐਨ.ਐਨ.ਸੀ. ਕੈਂਪ ਦੇ ਕਮਾਂਡਿੰਗ ਅਫਸਰ ਕੈਪਟਨ ਵਿਜੇ ਚਿਕਾਰਾ ਅਤੇ ਡੀ.ਐਸ.ਪੀ. ਟ੍ਰੈਫਿਕ ਵਰਿੰਦਰ ਸਿੰਘ ਗਿੱਲ ਵੀ ਹਾਜ਼ਰ ਸਨ।