ਭਾਰਤ ਮਿਲਕ ਪ੍ਰੋਡਕਟਸ ਪ੍ਰਾਈਵੇਟ ਲਿਮਟਡ (ਬਾਬਾ ਮਿਲਕ) ਵਿਖੇ ਕੋਰੋਨਾ ਤੋਂ ਬਚਾਅ ਲਈ ਲਗਾਇਆ ਗਿਆ ਵੈਕਸੀਨੇਸ਼ਨ ਕੈਂਪ
ਦੀਪਕ ਗਰਗ
ਕੋਟਕਪੂਰਾ 24 ਮਈ 2022 - ਡਿਪਟੀ ਕਮਿਸ਼ਨਰ ਫਰੀਦਕੋਟ ਡਾ.ਰੂਹੀ ਦੁੱਗ ਅਤੇ ਸਿਵਲ ਸਰਜਨ ਫਰੀਦਕੋਟ ਡਾ.ਸੰਜੇ ਕਪੂਰ ਦੀਆਂ ਹਦਾਇਤਾਂ 'ਤੇ ਅੱਜ ਈ.ਐੱਸ.ਆਈ. ਡਿਸਪੈਂਸਰੀ ਫੋਕਲ ਪੁਆਇੰਟ ਕੋਟਕਪੂਰਾ ਵੱਲੋਂ ਇੰਡਸਟਰੀ ਵਿਭਾਗ ਦੇ ਸਹਿਯੋਗ ਨਾਲ ਸੁਨੀਲ ਸਿੰਗਲਾ ਫਾਰਮੇਸ਼ੀ ਅਫਸਰ ਦੀ ਅਗਵਾਈ ਹੇਠ ਭਾਰਤ ਮਿਲਕ ਪ੍ਰੋਡਕਟਸ ਪ੍ਰਾਈਵੇਟ ਲਿਮਟਡ (ਬਾਬਾ ਮਿਲਕ) ਵਿਖੇ ਕੋਰੋਨਾ ਤੋਂ ਬਚਾਅ ਲਈ ਵੈਕਸੀਨੇਸ਼ਨ ਕੈਂਪ ਲਗਾਇਆ ਗਿਆ, ਜਿਸ ਦੌਰਾਨ 41 ਵਿਅਕਤੀਆਂ ਦੇ ਬੂਸਟਰ ਡੋਜ਼ ਲਗਾਈ ਗਈ। ਦਮਨਪ੍ਰੀਤ ਸਿੰਘ ਸੋਢੀ ਬਲਾਕ ਪੱਧਰ ਪ੍ਰਸਾਰ ਅਫਸਰ (ਉਦਯੋਗ) ਦੇ ਵਿਸ਼ੇਸ਼ ਸਹਿਯੋਗ ਨਾਲ ਲਗਾਏ ਗਏ ਇਸ ਕੈਂਪ ਦੀ ਸ਼ੁਰੂਆਤ ਬਾਬਾ ਮਿਲਕ ਦੇ ਕੁਮਾਰ ਸ਼ਾਨੂੰ ਦੇ ਪਹਿਲੀ ਬੂਸਟਰ ਡੋਜ਼ ਲਗਾਉਣ ਨਾਲ ਹੋਈ।
ਇਸ ਦੌਰਾਨ ਸੁਨੀਲ ਸਿੰਗਲਾ ਫਾਰਮੇਸੀ ਅਫਸਰ ਅਤੇ ਇੰਡਸਟਰੀਜ਼ ਵਿਭਾਗ ਦੇ ਦਮਨਪ੍ਰੀਤ ਸਿੰਘ ਸੋਢੀ ਨੇ ਫੋਕਲ ਪੁਆਇੰਟ ਵਿੱਚ ਸਥਿਤ ਸਨਅਤਕਾਰਾਂ ਤੇ ਸਨਅਤਾਂ ਵਿੱਚ ਕੰਮ ਕਰਦੇ ਕਰਮਚਾਰੀਆਂ ਨੂੰ ਪ੍ਰੇਰਿਤ ਕੀਤਾ ਕਿ ਜਿਸ ਦੀ ਵੀ ਕੋਵਿਡ-19 ਵੈਕਸੀਨੇਸ਼ਨ ਦੀ ਦੂਜੀ ਡੋਜ਼ ਰਹਿੰਦੀ ਹੈ ਜਾਂ ਬੂਸਟਰ ਡੋਜ਼ ਰਹਿੰਦੀ ਹੈ ਤਾਂ ਉਹ ਬਿਨ੍ਹਾਂ ਕਿਸੇ ਲਾਪਰਵਾਹੀ ਜਾਂ ਦੇਰੀ ਦੇ ਆਪਣੀ ਡੋਜ਼ ਲਗਵਾਉਣ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਦੇ ਕੈਂਪ ਆਉਣ ਵਾਲੇ ਸਮੇਂ ਵਿੱਚ ਵੀ ਲਗਾਤਾਰ ਜਾਰੀ ਰੱਖੇ ਜਾਣਗੇ। ਇਸ ਮੌਕੇ ਰਵਿੰਦਰ ਕੁਮਾਰ ਝੀਂਗਣ ਜਨਰਲ ਮੈਨੇਜ਼ਰ, ਜਤਿੰਦਰ ਸਿੰਘ (ਬੀ.ਐੱਫ.ਓ) ਜਿਲਾ ਉਦਯੋਗ ਕੇਂਦਰ ਫਰੀਦਕੋਟ, ਵਰਿੰਦਰ ਅਰੋੜਾ ਡਾਈਰੈਕਟਰ ਬਾਬਾ ਮਿਲਕ, ਕਰਨ ਅਰੋੜਾ, ਵੀਰਪਾਲ ਕੌਰ ਅਤੇ ਸਮਨਪ੍ਰੀਤ ਕੌਰ ਆਦਿ ਵੀ ਹਾਜਰ ਸਨ।