ਇੰਨਰਵੀਲ ਕਲੱਬ ਨੇ ''ਆਪਣਾ ਘਰ" ਨੂੰ ਬਜ਼ੁਰਗਾਂ ਦੀ ਮਦਦ ਲਈ ਭੇਟ ਕੀਤੇ ਮਹਿੰਗੇ ਯੰਤਰ
ਹਰੀਸ਼ ਕਾਲੜਾ
ਰੂਪਨਗਰ, 24 ਮਈ 2022 : ਇੰਨਰਵੀਲ ਕਲੱਬ ਰੂਪਨਗਰ ਵੱਲੋਂ ਬਜ਼ੁਰਗਾਂ ਅਤੇ ਲੌੜਵੰਦਾ ਦੀ ਮਦਦ ਲਈ ਸਮੇਂ ਸਮੇਂ ਤੇ ਲੌੜ ਪੈਣ ਵਾਲੇ ਕੁਝ ਮਹਿੰਗੇ ਯੰਤਰ ਅੱਜ ਬਜ਼ੁਰਗਾਂ ਦੇ ''ਆਪਣਾ ਘਰ" ਹਵੇਲੀ ਕਲਾਂ ਦੇ ਪ੍ਰਬੰਧਕਾਂ ਨੂੰ ਭੇਟ ਕੀਤੇ ਗਏ।
ਇਨ੍ਹਾਂ ਯਤੰਰਾਂ ਵਿੱਚ ਬਿਮਾਰ ਬਜ਼ੁਰਗਾਂ ਦੀ ਵਰਤੋਂ ਲਈ ਛਾਤੀ ਦੀ ਬਲਗਮ ਕੱਢਣ ਵਾਲੀ ਮਸ਼ੀਨ, ਬਜ਼ੁਰਗਾਂ ਲਈ ਟਾਇਲਟ ਸੀਟ, ਬੈਡਸੋਰਜ਼ ਆਦਿ ਸ਼ਾਮਲ ਹਨ। ਇਹ ਯੰਤਰ ਕਲੱਬ ਦੀ ਪ੍ਰਧਾਨ ਕੁਲਵਿੰਦਰ ਕੌਰ, ਸਕੱਤਰ ਮਨਦੀਪ ਕੌਰ ਅਤੇ ਭੁਪਿੰਦਰ ਕੌਰ ਵੱਲੋਂ ਭੇਟ ਕੀਤੇ ਗਏ।
ਇਸ ਮੌਕੇ ਟਰੱਸਟ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਰਾਜਿੰਦਰ ਸੈਣੀ ਨੇ ਇੰਨਰਵੀਲ ਕਲੱਬ ਵਲੋਂ ਬਜ਼ੁਰਗਾਂ ਦੇ ''ਅਪਣਾ ਘਰ" ਨੂੰ ਸਮੇਂ ਸਮੇਂ ਤੇ ਹਰ ਤਰਾਂ ਦੀ ਮਦਦ ਕਰਨ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਲੱਬ ਵਲੋਂ ਲੰਮੇ ਸਮੇਂ ਤੋਂ ''ਆਪਣਾ ਘਰ" ਨੂੰ ਮਦਦ ਕਰਨ ਲਈ ਅਪਣਾਇਆ ਗਿਆ ਹੈ ਅਤੇ ਹਰ ਸਾਲ ਲਗਾਤਾਰ ਮਾਲੀ ਮਦਦ ਕਰਨ ਤੋਂ ਇਲਾਵਾ ਇੱਥੋ ਦੇ ਬਜ਼ੁਰਗਾਂ ਨਾਲ ਕਲੱਬ ਮੈਂਬਰ ਤਿਉਹਾਰ ਵੀ ਮਨਾਉਂਦੇ ਹਨ।
ਇਸ ਮੌਕੇ ਸੰਸਥਾਂ ਦੇ ਮੈਨੇਜਰ ਕੇ. ਐਸ. ਭੋਗਲ ਵੀ ਹਾਜ਼ਰ ਸਨ।