ਜਗਰਾਉਂ ਵਿਖੇ ਭੱਦਰਕਾਲੀ ਮੰਦਰ ਵਿਚ ਸਾਲਾਨਾ ਮੇਲਾ ਤੇ ਭੰਡਾਰਾ ਵੀਰਵਾਰ ਨੂੰ
ਦੀਪਕ ਜੈਨ
ਜਗਰਾਉਂ, 24 ਮਈ 2022 - ਆਉਣ ਵਾਲੀ 26 ਤਾਰੀਕ ਦਿਨ ਵੀਰਵਾਰ ਨੂੰ ਜਗਰਾਉਂ ਵਿਖੇ ਭੱਦਰਕਾਲੀ ਮੰਦਿਰ ਵਿੱਚ ਸਾਲਾਨਾ ਮੇਲਾ ਅਤੇ ਭੰਡਾਰਾ ਕੀਤਾ ਜਾ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਮੰਦਰ ਕਮੇਟੀ ਦੇ ਚੇਅਰਮੈਨ ਪਰਾਸ਼ਰ ਦੇਵ ਸ਼ਰਮਾ ਅਤੇ ਪ੍ਰਧਾਨ ਰਮੇਸ਼ ਕੁਮਾਰ ਲੱਖੇ ਵਾਲੇ ਨੇ ਦੱਸਿਆ ਕਿ ਹਰ ਸਾਲ ਭੱਦਰਕਾਲੀ ਮਾਤਾ ਦੇ ਅਸ਼ੀਰਵਾਦ ਨਾਲ ਸਾਲਾਨਾ ਮੇਲਾ ਲਗਾਇਆ ਜਾਂਦਾ ਹੈ ਜਿਸ ਵਿੱਚ ਦੂਰ ਦੂਰ ਤੋਂ ਭਗਤ ਅਸ਼ੀਰਵਾਦ ਲੈਣ ਆਉਂਦੇ ਹਨ।
ਮੰਦਰ ਕਮੇਟੀ ਦੇ ਕੈਸ਼ੀਅਰ ਪ੍ਰਵੀਨ ਕੁਮਾਰ ਰਾਣਾ ਨੇ ਦੱਸਿਆ ਕਿ ਭੰਡਾਰਾ ਅਤੁੱਟ ਵਰਤੇਗਾ ਅਤੇ ਇਸ ਮੌਕੇ ਪੱਪੂ ਪਟਾਕਾ ਐਂਡ ਪਾਰਟੀ ਮਾਤਾ ਦਾ ਗੁਣਗਾਨ ਕਰਨਗੇ। ਮੰਦਰ ਕਮੇਟੀ ਦੇ ਸਮੂਹ ਮੈਂਬਰਾਂ ਵੱਲੋਂ ਮਾਂ ਭੱਦਰਕਾਲੀ ਦੇ ਭਗਤਾਂ ਨੂੰ ਵੱਧ ਤੋਂ ਵੱਧ ਇਕੱਠੇ ਹੋ ਕੇ ਮਾਤਾ ਦਾ ਆਸ਼ੀਰਵਾਦ ਲੈਣ ਲਈ ਅਪੀਲ ਕੀਤੀ ਹੈ।