ਕਾਰਪੋਰੇਸ਼ਨ ਵਿਚ ਭ੍ਰਿਸ਼ਟਾਚਾਰ ਨੂੰ ਬਿਲਕੁਲ ਖਤਮ ਕਰਾਂਗੀ - ਏ.ਡੀ.ਸੀ. ਜੱਸਲ
ਵਭਾਜਪਾ ਆਗੂ ਨਿਤਿਨ ਚੱਢਾ ਤੇ ਸਾਬਕਾ ਮੇਅਰ ਖੋਸਲਾ ਨੇ ਕੀਤਾ ਨਿਯੁਕਤੀ ਦਾ ਸਵਾਗਤ
ਬਾਬੂਸ਼ਾਹੀ ਨੈੱਟਵਰਕ
ਕਪੂਰਥਲਾ 25 ਮਈ 2022-ਫਗਵਾੜਾ ਦੀ ਨਵਨਿਯੁਕਤ ਏ.ਡੀ.ਸੀ. ਨਯਨ ਜੱਸਲ ਨੇ ਅਹੁਦਾ ਸੰਭਾਲਣ ਲਗਿਆਂ ਕਿਹਾ ਹੈ ਕਿ ਉਹ ਫਗਵਾੜਾ ਦੀ ਧੀ ਹਨ ਤੇ ਉਹਨਾਂ ਦਾ ਸਾਰਾ ਬਚਪਨ ਇਸੇ ਸ਼ਹਿਰ ‘ਚ ਗੁਜਰਿਆ ਹੈ ਇਸ ਲਈ ਸ਼ਹਿਰ ਦੇ ਵਿਕਾਸ ਨਾਲ ਸਬੰਧਤ ਹਰ ਸਮੱਸਿਆ ਦਾ ਢੁਕਵਾਂ ਹਲ ਕਰਵਾਉਣਾਗੇ। ਇਹ ਗੱਲ ਉਹਨਾਂ ਭਾਰਤੀ ਜਨਤਾ ਯੁਵਾ ਮੋਰਚਾ ਦੇ ਜਿਲ੍ਹਾ ਜਨਰਲ ਸਕੱਤਰ ਨਿਤਿਨ ਚੱਢਾ ਅਤੇ ਸ਼ਹਿਰ ਦੇ ਸਾਬਕਾ ਮੇਅਰ ਅਰੁਣ ਖੋਸਲਾ ਨਾਲ ਗੱਲਬਾਤ ਦੌਰਾਨ ਕਹੀ।
ਇਸ ਦੌਰਾਨ ਨਿਤਿਨ ਚੱਢਾ ਤੇ ਅਰੁਣ ਖੋਸਲਾ ਨੇ ਏ.ਡੀ.ਸੀ. ਨੂੰ ਕਾਰਪੋਰੇਸ਼ਨ ਦੇ ਭ੍ਰਿਸ਼ਟਾਚਾਰ ਨਾਲ ਜੁੜੇ ਕੁੱਝ ਮੁੱਦਿਆਂ ਤੋਂ ਇਲਾਵਾ ਸੜਕਾਂ ਦੇ ਪੈਚ ਵਰਕਰ ਅਤੇ ਸਟ੍ਰੀਟ ਲਾਈਟਾਂ ਦੀ ਮੁਰੱਮਤ ਵਗੈਰਾ ਨਾਲ ਜੁੜੀਆਂ ਮੁਸ਼ਕਲਾਂ ਨੂੰ ਹਲ ਕਰਵਾਉਣ ਦੀ ਅਪੀਲ ਕੀਤੀ। ਏ.ਡੀ.ਸੀ. ਮੈਡਮ ਜੱਸਲ ਨੇ ਕਿਹਾ ਕਿ ਉਹ ਪਹਿਲ ਦੇ ਅਧਾਰ ਤੇ ਸਮੀਖਿਆ ਕਰਕੇ ਸ਼ਹਿਰ ਵਾਸੀਆਂ ਦੀ ਹਰ ਮੁਸ਼ਕਲ ਨੂੰ ਦੂਰ ਕਰਨ ਦਾ ਉਪਰਾਲਾ ਕਰਨਗੇ। ਕਾਰਪੋਰੇਸ਼ਨ ਵਿਚ ਭ੍ਰਿਸ਼ਟਾਚਾਰ ਨੂੰ ਬਿਲਕੁਲ ਖਤਮ ਕੀਤਾ ਜਾਵੇਗਾ। ਵਿਕਾਸ ਨਾਲ ਜੁੜੇ ਹਰ ਮੁੱਦੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜਲਦੀ ਤੋਂ ਜਲਦੀ ਹਲ ਕਰਵਾਇਆ ਜਾਵੇਗਾ।