ਮੁੱਖ ਮੰਤਰੀ ਪਾਸੋਂ ਡਰੱਗ ਤਸਕਰ ਗੁਰਦੀਪ ਰਾਣੋ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ
ਸੰਜੀਵ ਸੂਦ, ਬਾਬੂਸ਼ਾਹੀ ਨੈੱਟਵਰਕ
ਲੁਧਿਆਣਾ 25 ਮਈ 2022-ਸ਼੍ਰੀ ਹਿੰਦੂ ਤਖਤ ਪੰਜਾਬ ਦੇ ਮੁੱਖ ਸੂਬਾ ਪ੍ਰਚਾਰਕ ਵਰੁਣ ਮਹਿਤਾ ਨੇ ਮੁਖਮੰਤਰੀ ਭਗਵੰਤ ਮਾਨ ਨੂੰ ਮੰਗ ਪੱਤਰ ਭੇਜਕੇ ਨਵੰਬਰ 2020 ਚ ਐਸਟੀਐਫ ਵਲੋਂ ਦਰਜ਼ ਕੀਤੇ ਬਹੁ ਪ੍ਰਸਿੱਧ ਗੁਰਦੀਪ ਰਾਣੋ ਡਰੱਗ ਕੇਸ ਦੀ ਉੱਚਪੱਧਰੀ ਜਾਂਚ ਕਰਵਾਕੇ ਇਸ ਮਾਮਲੇ ਚ ਸ਼ਾਮਿਲ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਅਤੇ ਉਸ ਦੌਰਾਨ ਸਰਕਾਰੀ ਅਹੁਦੇ ਤੇ ਬੈਠੇ ਜਿਹੜੇ ਲੋਕਾਂ ਵਲੋਂ ਰਾਣੋ ਦੀ ਮਦਦ ਕੀਤੀ ਗਈ ਓਹਨਾ ਦੀ ਭੂਮਿਕਾ ਦੀ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕੀਤੀ
ਓਹਨਾ ਕਿਹਾ ਕਿ ਮੁਖਮੰਤਰੀ ਦਾ ਅਹੁਦਾ ਸੰਭਾਲਣ ਤੋਹ ਬਾਦ ਭਗਵੰਤ ਮਾਨ ਪੁਲਿਸ ਵਿਭਾਗ ਦੀ ਨਿਡਰ ਤੇ ਤਨਦੇਹੀ ਨਾਲ ਡਯੂਟੀ ਨਿਭਾਉਣ ਵਾਲੀ ਫੋਰਸ ਰਾਹੀਂ ਮਾੜੇ ਅਨਸਰਾਂ ਖਿਲਾਫ ਸਖਤ ਸਟੈਂਡ ਲੈ ਰਹੇ ਹਨ ਪਰ ਇਹਨਾਂ ਸਾਰੇ ਨਸ਼ਾ ਤਸਕਰਾਂ ਦੀ ਅਸਲ ਜੜ ਜੋਕਿ ਵੀਆਈਪੀ ਸਿਸਟਮ ਦੀ ਮਦਦ ਨਾਲ ਚਲਦੇ ਸਨ ਉਸਦਾ ਸੱਚ ਹਲੇ ਵੀ ਪਰਦੇ ਦੇ ਪਿੱਛੇ ਲੁੱਕਿਆ ਹੋਇਆ ਹੈ
ਮਹਿਤਾ ਨੇ ਕਿਹਾ ਕਿ ਉਸ ਸਮੇ ਦੀ ਐਸਟੀਐਫ ਦੀ ਬਹਾਦੁਰ ਟੀਮ ਨੇ ਦਲੇਰੀ ਨਾਲ ਕੰਮ ਕਰਦੇ ਹੋਏ ਉਕਤ ਸਰਪੰਚ ਗੁਰਦੀਪ ਰਾਣੋ ਖਿਲਾਫ ਨਸ਼ਾ ਤਸਕਰੀ ਦਾ ਕੇਸ ਦਰਜ ਕਰਦੇ ਹੋਏ ਬ੍ਰਾਮਦਗੀ ਕੀਤੀ ਤੇ ਨਾਲ ਹੀ ਡਰੱਗ ਮਣੀ ਨਾਲ ਕਮਾਇ ਚੀਜ਼ਾਂ ਦੀ ਬ੍ਰਾਮਦਗੀ ਕੀਤੀ ਸੀ ਪਰ ਤਦ ਦੀ ਸਰਕਾਰ ਦੇ ਦਬਾਵ ਹੇਠ ਇਸ ਕੇਸ ਦੇ ਵਿੱਚ ਵੱਡੇ ਲੀਡਰਾਂ ਦੇ ਨਾਮ ਆਉਣ ਦੇ ਬਾਵਜੂਦ ਓਹਨਾ ਖਿਲਾਫ ਕਿਸੇ ਵੀ ਐਕਸ਼ਨ ਨੂੰ ਲੈਣ ਤੋਹ ਅਣਗੌਲਿਆ ਕੀਤਾ ਜਾਪਦਾ ਹੈ
ਜਦਕਿ ਇਸ ਕੇਸ ਚ ਰਾਣੋ ਦੇ ਨਾਲ ਰਿਸ਼ਤੇ ਦੇ ਨਾਮ ਦੇ ਇਲਜ਼ਾਮ ਹੇਠ ਇਕ ਸੀਨੀਅਰ ਆਈਜੀ ਰੈਂਕ ਦੇ ਅਫਸਰ ਤੇ ਹੋਰਨਾਂ ਸੀਨੀਅਰ ਪੁਲਿਸ ਅਧਿਕਾਰੀਆਂ ਖਿਲਾਫ ਸਖਤ ਐਕਸ਼ਨ ਲੀਤਾ ਗਿਆ
ਮਹਿਤਾ ਨੇ ਕਿਹਾ ਕਿ ਇਸ ਹਾਈ ਪ੍ਰੋਫਾਈਲ ਕੇਸ ਵਿਚ ਤਤਕਾਲੀਨ ਪੰਜਾਬ ਸਰਕਾਰ ਦੇ ਦਬਾਵ ਹੇਠ ਵੱਡੇ ਆਗੂਆਂ ਤੇ ਪੰਜਾਬੀ ਗਾਇਕਾਂ ਨੂੰ ਬਚਾਉਣ ਦੀ ਖਾਤਿਰ ਕੁਛ ਪੁਲਿਸ ਅਧਿਕਾਰੀਆਂ ਤੇ ਕਾਰਵਾਹੀ ਕਰਣ ਖੇਲ ਵੀ ਖੇਡਿਆ ਹੋ ਸਕਦਾ ਹੈ ਕਿਓਕਿ ਵਡਾ ਸਵਾਲੀਆ ਨਿਸ਼ਾਨ ਹੈ ਕਿ ਰਾਣੋ ਦੀ ਗ੍ਰਿਫਤਾਰੀ ਦੇ ਦੌਰਾਨ ਮੀਡੀਆ ਅਤੇ ਸੋਸ਼ਲ ਮੀਡੀਆ ਚ ਗੁਰਦੀਪ ਰਾਣੋ ਦੀ ਕਈ ਵੱਡੇ ਸਿਆਸੀ ਆਗੂਆਂ ਅਤੇ ਕੁਛ ਮਸ਼ਹੂਰ ਪੰਜਾਬੀ ਗਾਇਕਾਂ ਦੇ ਨਾਲ ਨਜ਼ਦੀਕੀ ਵਾਲੀ ਫੋਟੋ ਤੇ ਖਬਰਾਂ ਵਾਇਰਲ ਹੋਣ ਦੇ ਬਾਵਜੂਦ ਕਿਸੇ ਵੀ ਇੰਸਾਨ ਤੇ ਕੋਈ ਕਾਰਵਾਹੀ ਨਹੀਂ ਹੋਈ
ਮਹਿਤਾ ਨੇ ਕਿਹਾ ਕੁਛ ਸਮਾਂ ਪਹਿਲੇ ਮਸ਼ਹੂਰ ਪੰਜਾਬੀ ਗਾਇਕ ਵਲੋਂ ਲਾਂਵ ਲਸ਼ਕਰ ਦੇ ਨਾਲ ਲੁਧਿਆਣਾ ਸੈਂਟਰਲ ਜੇਲ ਵਿਚ ਮਾਰਿਆ ਗੇੜਾ ਵੀ ਸ਼ੱਕ ਦੇ ਦਾਇਰੇ ਵਿਚ ਹੈ ਕਿਉਂਕਿ ਉਕਤ ਗਾਇਕ ਤੇ ਵੀ ਰਾਣੋ ਦੇ ਨਾਲ ਨਜ਼ਦੀਕੀ ਰਿਸ਼ਤੇ ਹੋਣ ਦੀ ਗੱਲ ਉੱਠੀ ਸੀ ਪਰ ਹੇਰਾਨਿਯੋਗ ਗੱਲ ਹੈ ਕਿ ਇਹ ਜੇਲ ਦੀ ਫੇਰੀ ਵਾਲੀ ਗੱਲ ਉੱਠਣ ਦੇ ਬਾਵਜੂਦ ਜੇਲ ਮਹਿਕਮੇ ਵਲੋਂ ਖਾਨਾਪੂਰਤੀ ਕਰਦੇ ਹੋਏ ਮਾਮਲੇ ਨੂੰ ਦਬਾ ਦਿਤਾ ਗਿਆ
ਮਹਿਤਾ ਨੇ ਕਿਹਾ ਪੰਜਾਬ ਦੇ ਮੁਖਮੰਤਰੀ ਭਗਵੰਤ ਮਾਨ ਜੀ ਅਤੇ ਪੰਜਾਬ ਪੁਲਿਸ ਦੇ ਡੀਜੀਪੀ ਸ਼੍ਰੀ ਵੀਰੇਸ਼ ਭਵਰਾ ਜੀ ਸੂਬੇ ਦੀ ਜਨਤਾ ਨੂੰ ਖੁਸ਼ਨੁਮਾ ਤੇ ਡਰ ਤੋਹ ਫ੍ਰੀ ਮਾਹੌਲ ਦੇਣ ਲਈ ਯਤਨਸ਼ੀਲ ਹਣ ਛੋਟੇ ਸਮਗਲਰਾਂ ਦੇ ਨਾਲ ਨਾਲ ਇਸ ਕਾਲੇ ਧੰਦੇ ਦੀਆ ਸਰਵਿਸ ਪਿਲਰ ਨੂੰ ਵੀ ਤੋੜ ਕੇ ਜੇਲ ਚ ਡਕਣਾ ਬਹੁਤ ਜਰੂਰੀ ਹੈ ਤੇ ਪਿਛਲੀ ਸਰਕਾਰਾਂ ਦੌਰਾਨ ਫੜੇ ਗਏ ਵੱਡੇ ਸਮਗਲਰਾਂ ਦੇ ਮਾਮਲਿਆਂ ਦੀ ਉੱਚਪੱਧਰੀ ਜਾਂਚ ਕਰਵਾਕੇ ਸੱਚ ਸਾਹਮਣੇ ਲਿਆਉਣਾ ਬਹੁਤ ਜਰੂਰੀ ਹੈ