ਵਣ ਮੰਡਲ ਰੂਪਨਗਰ ਵਿੱਚ ਫਾਰੈਸਟ ਅਧੀਨ ਖੜ੍ਹੇ ਦਰੱਖਤਾਂ ਦੀ ਨਿਲਾਮੀ 7 ਜੁਲਾਈ ਨੂੰ ਹੋਵੇਗੀ
ਹਰੀਸ਼ ਕਾਲੜਾ
ਰੂਪਨਗਰ, 23 ਜੂਨ 2022: ਵਣ ਮੰਡਲ ਵਿੱਚ ਸਥਿਤ ਵਣ ਰੇਜ਼ ਸ਼੍ਰੀ ਚਮਕੌਰ ਸਾਹਿਬ ਅਤੇ ਸ਼੍ਰੀ ਅਨੰਦਪੁਰ ਸਾਹਿਬ ਸਟ੍ਰੀਪ ਫਾਰੈਸਟ ਰਕਬੇ ਸੜਕਾਂ, ਨਹਿਰ ਪਟੜੀਆਂ, ਰੇਲ ਪਟਰੀਆਂ ਅਤੇ ਵਣ ਰਕਬਿਆਂ ਵਿੱਚ ਖੜ੍ਹੇ ਘਾਹ ਖੜਕਾਨੇ, ਅੰਬ ਅਤੇ ਜਾਮਣ ਦੇ ਫਲਾਂ ਆਦਿ ਦੀ ਨਿਲਾਮੀ 7 ਜੁਲਾਈ ਨੂੰ ਸਵੇਰੇ 11 ਵਜੇ ਵਣ ਮੰਡਲ ਦਫ਼ਤਰ ਰੂਪਨਗਰ ਵਿਖੇ ਕੀਤੀ ਜਾਵੇਗੀ।
ਇਹ ਜਾਣਕਾਰੀ ਦਿੰਦਿਆਂ ਵਣ ਮੰਡਲ ਅਫਸਰ ਰੂਪਨਗਰ ਸ. ਚਰਨਜੀਤ ਸਿੰਘ ਨੇ ਦੱਸਿਆ ਕਿ ਕੋਈ ਵੀ ਚਾਹਵਾਨ ਖ੍ਰੀਦਦਾਰ ਆਪਣੇ ਹਿੱਤ ਵਿੱਚ ਬੋਲੀ ਦੇਣ ਤੋਂ ਪਹਿਲਾਂ ਵਣ ਪੈਦਾਵਾਰ ਨੂੰ ਸਬੰਧਤ ਵਣ ਰੇਂਜ ਦਫ਼ਤਰ ਨਾਲ ਸੰਪਰਕ ਕਰਕੇ ਚੰਗੀ ਤਰ੍ਹਾਂ ਦੇਖ ਲੈਣ।
ਉਨ੍ਹਾਂ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਖ੍ਰੀਦਦਾਰ ਪਾਸੋਂ ਬੋਲੀ ਦੀ ਰਕਮ ਅਤੇ ਬਣਦਾ ਟੈਕਸ ਮੌਕੇ 'ਤੇ ਹੀ ਵਸੂਲ ਕੀਤਾ ਜਾਵੇਗਾ ਅਤੇ ਲਾਟਾਂ ਵਿੱਚ ਵਾਧ-ਘਾਟ ਕਰਨ ਦਾ ਅਧਿਕਾਰ ਸਮਰੱਥ ਅਧਿਕਾਰੀ ਕੋਲ ਰਾਖਵਾਂ ਹੋਵੇਗਾ। ਹੋਰ ਵਧੇਰੇ ਜਾਣਕਾਰੀ ਲਈ ਕਿਸੇ ਵੀ ਦਫ਼ਤਰੀ ਕੰਮ ਵਾਲੇ ਦਿਨ ਸਬੰਧਤ ਵਣ ਰੇਜ਼ ਅਫ਼ਸਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।