ਸ਼ਹਿਰ ਨੂੰ ਸਾਫ ਸੁਥਰਾ ਅਤੇ ਪਲਾਸਟਿਕ ਮੁਕਤ ਬਣਾਉਣ ਦੀ ਮੁਹਿੰਮ ਅਧੀਨ ਨਗਰ ਕੌਸਲ ਵਲੋਂ 83.500 ਪਲਾਸਟਿਕ ਜਬਤ
ਦੀਪਕ ਜੈਨ
ਜਗਰਾਓਂ, 23 ਜੂਨ 2022 – ਨਗਰ ਕੌਸਲ ਵਲੋਂ ਸ਼ਹਿਰ ਸਾਫ ਸੁਥਰਾ ਅਤੇ ਪਲਾਸਟਿਕ ਮੁਕਤ ਬਣਾਉਣ ਲਈ ਏ.ਡੀ.ਸੀ ਅਨੀਤਾ ਦਰਸ਼ੀ ਦੇ ਆਦੇਸ਼ਾ ਅਨੁਸਾਰ ਪ੍ਰਧਾਨ ਜਤਿੰਦਰਪਾਲ ਰਾਣਾ, ਈ.ਓ ਅਸ਼ੋਕ ਕੁਮਾਰ, ਸੈਨਟਰੀ ਸੁਪਰਡੈਂਟ ਰਮਨ ਕੁਮਾਰ, ਸੈਨਟਰੀ ਇੰਸ. ਸ਼ਾਮ ਕੁਮਾਰ ਤੇ ਹੋਰ ਕਰਮਚਾਰੀਆਂ ਦੀ ਸਹਾਇਤਾ ਨਾਲ ਤਹਿਸੀਲ ਰੋਡ ਤੋਂ ਜੀ.ਟੀ ਰੋਡ ਮੋਗਾ ਸਾਈਡ ਤੋਂ 83.500 ਕਿਲੋ ਪਲਾਸਟਿਕ ਦੇ ਲਿਫਾਫੇ ਜਬਤ ਕੀਤੇ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਕਿ ਪਲਾਸਟਿਕ ਦੀ ਵਰਤੋ ਸ਼ਹਿਰ ਨਿਵਾਸੀਆਂ ਲਈ ਹਾਨੀਕਾਰਕ ਹੈ। ਜੋ ਕਿ ਕਈ ਕਈ ਸਾਲਾਂ ਤੱਕ ਗਲਦਾ ਨਹੀਂ ਹੈ ਅਤੇ ਇਸ ਦੇ ਨਾਲ ਕੈਂਸਰ ਵਰਗੀਆਂ ਕਈ ਭਿਆਨਕ ਬੀਮਾਰੀਆਂ ਪੈਦਾ ਹੁੰਦੀਆਂ ਹਨ। ਇਸ ਕਰਕੇ ਸ਼ਹਿਰ ਵਾਸੀਆਂ ਅਤੇ ਦੁਕਾਨਦਾਰਾਂ ਨੂੰ ਅਪੀਲ ਹੈ ਕਿ ਪਲਾਸਟਿਕ ਦੀ ਵਰਤੋ ਨਾ ਕਰਕੇ ਸ਼ਹਿਰ ਨੂੰ ਸਵੱਛ ਅਤੇ ਸੁਥਰਾ ਰੱਖਣ ਵਿਚ ਸਹਿਯੋਗ ਦੇਣ।