400 ਕੈਡਿਟਾਂ ਨੇ ਸਿੱਖੇ ਜ਼ਿੰਦਗੀਆਂ ਬਚਾਓ ਫਸਟ ਏਡ ਸੀਪੀਆਰ ਢੰਗ ਤਰੀਕੇ
ਜਗਤਾਰ ਸਿੰਘ
ਪਟਿਆਲਾ 26 ਜੂਨ 2022 - 5 ਪੰਜਾਬ ਬਟਾਲੀਅਨ ਐਨ ਸੀ ਸੀ ਦੇ ਕਮਾਂਡਿੰਗ ਅਫਸਰ ਕਰਨਲ ਐਨ ਐਸ ਕਲਸੀ ਜੀ ਦੀ ਅਗਵਾਈ ਹੇਠ ਚਲ ਰਹੇ ਸਾਲਾਨਾ ਟਰੇਨਿੰਗ ਕੈਪ ਪਿੰਡ ਫਤਿਹਪੁਰ ਰਾਜਪੁਤਾ ਦੇ ਨਵੋਦਿਆ ਵਿਦਿਆਲਿਆ ਵਿਖੇ ਪੰਜਾਬ ਦੇ ਵੱਖ ਵੱਖ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਤੋਂ ਭਾਗ ਲੈ ਰਹੇ ਜੂਨੀਅਰ ਅਤੇ ਸੀਨੀਅਰ ਕੈਡਿਟਾਂ ਨੂੰ ਬੇਸਿਕ ਫਸਟ ਏਡ ਸੀ ਪੀ ਵੈਂਟੀਲੇਟਰ ਬਣਾਉਟੀ ਸਾਹ ਕਿਰਿਆ ਜਖਮੀਆਂ ਦੀ ਡਾਕਟਰੀ ਸਹਾਇਤਾ ਮਿਲਣ ਤੋਂ ਪਹਿਲਾਂ ਸੇਵਾ ਸੰਭਾਲ, ਦਿਲ ਦੇ ਦੌਰੇ, ਸਾਹ।
ਦਿਲ ਜਾਂ ਦਿਮਾਗ ਦੇ ਰੁਕਣ, ਖੂਨ ਵਗਣਾ ਘਰ ਵਿੱਚ ਗੈਸ ਲੀਕ ਹੋਣਾ ਸੜਕ ਹਾਦਸੇ ਦੌਰਾਨ ਸਿਰ ਦੀ ਸੱਟ ਅੰਦਰੂਨੀ ਰਤਵਾਹ ਆਦਿ ਸਮੇਂ ਪੀੜਤਾਂ ਦੀ ਜਾਨਾਂ ਬਚਾਉਣ ਬਾਰੇ ਟਰੇਨਿੰਗ ਦੇਣ ਹਿਤ ਸੀਨੀਅਰ ਸਿਟੀਜ਼ਨ ਸ੍ਰੀ ਕਾਕਾ ਰਾਮ ਵਰਮਾ ਸੇਵਾ ਮੁਕਤ ਜ਼ਿਲ੍ਹਾ ਟ੍ਰੇਨਿੰਗ ਅਫਸਰ ਰੈਡ ਕਰਾਸ, ਬਾਰਡਨ ਸਿਵਲ ਡਿਫੈਂਸ ਨੇ ਕੈਡਿਟਾਂ ਨੂੰ ਸਟੇਜ ਤੇ ਬੁਲਾਕੇ ਤਰਾਂ ਤਰਾਂ ਦੇ ਪ੍ਰੈਕਟੀਕਲ ਕਰਵਾਕੇ ਟ੍ਰੇਨਿੰਗ ਦਿੱਤੀ ਕਿ ਸੜਕ ਹਾਦਸਿਆਂ ਆਫਤਾਵਾਂ ਹਿੰਸਕ ਜਾ ਘਰੇਲੂ ਘਟਨਾਵਾਂ ਸਮੇਂ ਮਰਦੇ ਇਨਸਾਨ ਦੀ ਏ ਬੀ ਸੀ ਡੀ ਰਿਕਵਰੀ ਪੁਜੀਸ਼ਨ ਸੀਪੀਆਰ ਕਰਕੇ ਕਿਵੇ ਮਰਨ ਤੋਂ ਬਚਾਉਣਾ ਹੈ।
ਚੰਗੇ ਪ੍ਰਦਰਸ਼ਨ ਕਰਨ ਵਾਲੇ ਕੈਡਿਟਾਂ ਨੂੰ ਸ੍ਰੀ ਵਰਮਾ ਵਲੋਂ ਸਰਟੀਫਿਕੇਟ ਅਤੇ ਮੈਡਲ ਦੇਕੇ ਸਨਮਾਨਿਤ ਵੀ ਕੀਤਾ, ਟ੍ਰੇਨਿੰਗ ਲੈ ਰਹੇ ਅਧਿਆਪਕਾਂ ਨੂੰ ਵੀ ਫਸਟ ਏਡ ਸੀ ਪੀ ਆਰ ਸਰਟੀਫਿਕੇਟ ਦੇਕੇ ਹੌਸਲਾ ਅਫਜ਼ਾਈ ਕੀਤੀ । ਕੈਡਿਟਾਂ ਨੇ ਸਨਮਾਨ ਪ੍ਰਾਪਤ ਕਰਦੇ ਹੋਏ ਕਰਨਲ ਐਨ ਐਸ ਕਲਸੀ ਜੀ, ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਧੰਨਵਾਦ ਕੀਤਾ ਕਿਉਂਕਿ ਉਨ੍ਹਾਂ ਨੂੰ ਕੈਪ ਵਿਖੇ ਬਹੁਤ ਵਧੀਆ ਭੋਜਨ, ਰਹਿਣ ਲਈ ਕਮਰੇ, ਸੁੱਰਖਿਆ ਹਿਤ ਸਾਰੇ ਫੋਜੀ ਵੀਰ ਜਵਾਨ ਮਾਪਿਆਂ ਤੋਂ ਵੀ ਵੱਧ ਵਫਾਦਾਰ ਅਤੇ ਹਰਰੋਜ ਬਹੁਤ ਚੰਗੇ ਚੰਗੇ ਵਿਦਵਾਨਾਂ ਦੇ ਲੈਕਚਰਾਂ ਰਾਹੀ ਵੱਡਮੁੱਲੀ ਜਾਣਕਾਰੀ ਮਿਲ ਰਹੀ ਹੈ।
ਕਾਕਾ ਰਾਮ ਵਰਮਾ ਨੇ ਧੰਨਵਾਦ ਕਰਦੇ ਹੋਏ ਦੱਸਿਆ ਕਿ ਉਨਾਂ ਦੇ ਫਸਟ ਏਡ ਸੇਫਟੀ ਸਿਹਤ ਜਾਗਰਿਤੀ ਮਿਸ਼ਨ ਦਾ ਉਦੇਸ਼ ਹੈ ਕਿ ਹਰ ਘਰ ਮਹੱਲੇ ਸੰਸਥਾ ਸੜਕਾਂ ਤੇ ਫਸਟ ਏਡਰ ਬੇਸਿਕ ਲਾਇਫ ਸਪੋਰਟ ਸਿਵਲ ਡਿਫੈਂਸ ਮਾਹਰ ਵਲੰਟੀਅਰ ਹਾਜਰ ਹੋਣ ਅਤੇ ਖਤਰੇ ਵਿੱਚ ਫਸੀ ਹਰੇਕ ਜਿੰਦਗੀ ਨੂੰ ਬਚਾਉਣ ਲਈ ਫਸਟ ਏਡ ਸੀਪੀਆਰ ਬੇਸਿਕ ਲਾਇਫ ਸਪੋਰਟ ਅੱਗ ਬੁਝਾਉਣ ਲਈ ਯਤਨ ਹੋਣ। ਕਮਾਂਡਿੰਗ ਅਫਸਰ ਕਰਨਲ ਕਲਸੀ ਅਤੇ ਸਾਰੇ ਅਧਿਕਾਰੀਆਂ ਨੇ ਸ੍ਰੀ ਕਾਕਾ ਰਾਮ ਵਰਮਾ ਨੂੰ ਨਿਸ਼ਕਾਮ ਭਾਵਨਾ ਨਾਲ ਵਲੰਟੀਅਰ ਤੋਰ ਤੇ ਲੰਮੇ ਸਮੇਂ ਤੋਂ ਰੈੱਡ ਕਰਾਸ ਕਾਰਜ ਕਰਨ ਤੇ ਸਨਮਾਨਿਤ ਵੀ ਕੀਤਾ।