ਭਾਜਪਾ ਦਾ ਪੰਜਾਬ ਵਿੱਚ ਗ੍ਰਾਫ ਵਧਿਆ - ਐਡਵੋਕੇਟ ਭੂਸ਼ਣ ਬਾਂਸਲ
ਪਰਵਿੰਦਰ ਸਿੰਘ ਕੰਧਾਰੀ, ਬਾਬੂਸ਼ਾਹੀ ਨੈਟਵਰਕ
ਫਰੀਦਕੋਟ 28 ਜੂਨ 2022 - ਸੰਗਰੂਰ ਜ਼ਿਮਨੀ ਚੋਣਾਂ ਵਿੱਚ ਭਾਵੇਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਜਿੱਤ ਹੋਈ ਹੈ ਤੇ ਉੱਥੇ ਭਾਜਪਾ ਦਾ ਸ਼੍ਰੋਮਣੀ ਅਕਾਲੀ ਦਲ ਬਾਦਲ ਤੋ ਉਪਰ ਆਉਣਾ ਸਾਬਿਤ ਕਰਦਾ ਹੈ ਪੰਜਾਬ ਵਿੱਚ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਵੱਡੀ ਜਿੱਤ ਪ੍ਰਾਪਤ ਕਰੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਜਪਾ ਦੇ ਜਿਲ੍ਹਾ ਜਰਨਲ ਸੈਕਟਰੀ ਐਡਵੋਕੇਟ ਭੂਸ਼ਣ ਬਾਂਸਲ ਨੇ ਕੀਤਾ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਜੀਤ ਸਿੰਘ ਮਾਨ ਨੂੰ ਜਿੱਤ ਦੀ ਵਧਾਈ ਦਿੰਦਿਆਂ ਕਿਹਾ ਸੰਗਰੂਰ ਦੇ ਲੋਕਾਂ ਵੱਲੋਂ ਆਮ ਆਦਮੀ ਪਾਰਟੀ ਨੂੰ ਸ਼ੀਸ਼ਾ ਦਿਖਾਇਆ ਹੈ ।
ਉਨ੍ਹਾਂ ਨੇ ਕਿਹਾ ਲੋਕਾਂ ਨਾਲ ਵਾਅਦੇ ਵੱਡੇ ਵੱਡੇ ਕੀਤੇ ਸਨ ਜਿਵੇਂ ਨਸ਼ਾ ਖਤਮ ਕਰਨ, ਬੇਰੁਜ਼ਗਾਰਾਂ ਨੌਜਵਾਨਾਂ ਨੂੰ ਨੌਕਰੀਆਂ, ਪੁਰਾਣੀ ਪੈਨਸ਼ਨ ਲਾਗੂ, ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣਾ ਜੋ ਕਿ ਵਾਅਦੇ ਪੂਰੇ ਨਹੀ ਹੋਏ। ਭੂਸ਼ਣ ਬਾਂਸਲ ਨੇ ਅੱਗੇ ਕਿਹਾ ਪਿਛਲੇ ਦਿਨਾਂ ਵਿੱਚ ਕਾਫੀ ਕਤਲ ਹੋ ਚੁੱਕੇ ਹਨ ਤੇ ਗੈਂਗਸਟਰ ਸ਼ਰੇਆਮ ਲੋਕਾਂ ਕੋਲੋਂ ਪੈਸਾ ਮੰਗ ਰਹੇ ਹਨ ਲੋਕਾਂ ਨੇ ਇਸ ਕਰਕੇ ਹੀ ਇਸ ਸਰਕਾਰ ਦੇ ਖਿਲਾਫ ਫਤਵਾ ਦਿੱਤਾ ਹੈ।