ਆਮ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਸੀਨੀਅਰ ਮੈਡੀਕਲ ਅਫਸਰ ਡਾ. ਰਮਿੰਦਰ ਕੌਰ ਤੇ ਨਾਲ ਸਿਹਤ ਕਰਮਚਾਰੀ
ਦੀਦਾਰ ਗੁਰਨਾ
ਅਮਲੋਹ, 25 ਜੂਨ : ਸਿਵਲ ਸਰਜਨ, ਫਤਿਹਗੜ੍ਹ ਸਾਹਿਬ ਡਾ. ਹਰਵਿੰਦਰ ਸਿੰਘ ਦੇ ਦਿਸ਼ਾ ਨਿਰੇਦਸ਼ਾ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਡਾ. ਰਮਿੰਦਰ ਕੌਰ ਦੀ ਅਗਵਾਈ ਵਿਚ ਸਰਪੰਚ ਸ੍ਰੀ ਜਗਰੀਤ ਸਿੰਘ ਤੇ ਸਮੂਹ ਪੰਚਾਇਤ ਦੇ ਸਹਿਯੋਗ ਨਾਲ ਪੀ.ਐਚ.ਸੀ. ਚਨਾਰਥਲ ਕਲਾਂ ਅਧੀਨ ਪਿੰਡ ਮਛਰਾਏ ਖੁਰਦ ਵਿਚ ਮੈਡੀਕਲ ਕੈਂਪ ਅਤੇ ਡੇਂਗੂ/ਮਲੇਰੀਆਂ ਸਬੰਧੀ ਸਰਵੇ ਤੇ ਜਾਗਰੂਕਤਾ ਕੈਂਪ ਲਗਾਇਆ ਗਿਆ , ਇਸ ਮੌਕੇ ਜਾਣਕਾਰੀ ਦਿੰਦੇ ਹੋਏ ਡਾ. ਰਮਿੰਦਰ ਕੌਰ ਨੇ ਦੱਸਿਆ ਕਿ ਇਸ ਪਿੰਡ ਵਿਚ ਬੁਖਾਰ ਕੇਸ ਮਿਲਣ ਕਾਰਨ ਅੱਜ ਸਿਵਲ ਸਰਜਨ ਫਤਿਹਗੜ੍ਹ ਸਾਹਿਬ ਹੁਕਮਾਂ ਅਨੁਸਾਰ ਸਾਰੇ ਪਿੰਡ ਦਾ ਸਰਵੇ ਬੁਖਾਰ ਸਬੰਧੀ ਸਰਵੇ ਕੀਤਾ ਗਿਆ , ਜਿਸ ਦੌਰਾਨ 184 ਘਰਾਂ ਵਿਚ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਵਿਜ਼ਟ ਕੀਤਾ ਗਿਆ, ਜਿਨ੍ਹਾਂ ਵਿਚੋਂ 10 ਘਰਾਂ ਵਿਚ ਮੱਛਰ ਦਾ ਲਾਰਵਾ ਮਿਲਿਆਂ ਜਿਸ ਨੂੰ ਮੌਕੇ ਤੇ ਨਸ਼ਟ ਕਰਵਾਇਆ ਗਿਆ ਤੇ ਸਪਰੇਅ ਕੀਤੀ ਗਈ , ਉਨ੍ਹਾਂ ਨੇ ਦੱਸਿਆ ਕਿ ਮੈਡੀਕਲ ਕੈਂਪ ਵਿਚ ਕੁਲ 124 ਵਿਅਕਤੀਆਂ ਦਾ ਚੈਕਅੱਪ ਕੀਤਾ ਗਿਆ, ਜਿਸ ਵਿਚੋ 25 ਬੁਖਾਰ ਤੋਂ ਪੀੜਤ ਮਰੀਜ਼ਾ ਵਿੱਚੋ 19ਦਾ ਡੇਂਗੂ ਸੈਪਲ ਲਿਆ ਗਿਆ , ਇਸ ਮੌਕੇ ਆਮ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਬਲਾਕ ਐਕਸਟੈਂਸਨ ਐਜੂਕੇਟਰ ਮਹਾਵੀਰ ਸਿੰਘ ਨੇ ਦੱਸਿਆ ਕਿ ਪੀ.ਐਚ.ਸੀ. ਚਨਾਰਥਲ ਕਲਾਂ ਵੱਲੋਂ ਡੇਂਗੂ, ਮਲੇਰੀਆਂ, ਚਿਕਨਗੁਣੀਆਂ ਆਦਿ ਬੀਮਾਰੀਆਂ ਤੋਂ ਲੋਕਾਂ ਨੂੰ ਬਚਾਉਣ ਦੇ ਮੰਤਵ ਨਾਲ ਪਿੰਡ ਪਿੰਡ ਕੈਂਪ ਲਗਾ ਕੇ ਜਾਗਰੂਕ ਕੀਤਾ ਜਾ ਰਿਹਾ, ਡੇਗੂ ਦੀ ਬੀਮਾਰੀ ਮੱਛਰ ਦੇ ਕੱਟਣ ਨਾਲ ਹੁੰਦੀ ਹੈ, ਡੇਂਗੂ ਦੀ ਬੀਮਾਰੀ ਨਾਲ ਪੀੜਤ ਮਰੀਜ਼ ਵਿਚ ਕਈ ਤਰ੍ਹਾਂ ਦੇ ਲੱਛਣ ਜਿਵੇ ਮਰੀਜ਼ ਦਾ ਤੇਜ਼ ਸਿਰ ਦਰਦ, ਤੇਜ਼ ਬੁਖਾਰ, ਮਾਸ਼ਪੇਸ਼ੀਆਂ ਅਤੇ ਜੋੜਾ ਵਿਚ ਦਰਦ, ਅੱਖਾਂ ਦੇ ਪਿੱੱਛਲੇ ਹਿਸੇ ਵਿਚ ਦਰਦ, ਜੀਅ ਕੱਚਾ ਹੋਣਾ, ਉਲਟੀਆਂ ਅਤੇ ਹਾਲਤਾ ਜਿਆਦਾ ਖਰਾਬ ਹੋਣ ਤੇ ਮਰੀਜ਼ ਨੂੰ ਨੱਕ, ਮੂੰਹ ਅਤੇ ਮਸੂੜਿਆ ਵਿਚੋ ਖੂਨ ਵੱਗਣ ਦੀਆਂ ਨਿਸ਼ਾਨਿਆ ਵੀ ਹੋ ਸਕਦੀਆਂ ਹਨ , ਜੇਕਰ ਕਿਸੇ ਵਿਅਕਤੀ ਵਿਚ ਅਜਿਹੀਆਂ ਨਿਸ਼ਾਨੀਆਂ ਪਾਈਆ ਜਾਣ ਤਾਂ ਮਰੀਜ਼ ਨੂੰ ਤੁਰੰਤ ਨੇੜੇ ਦੇ ਸਰਕਾਰੀ ਹਸਪਤਾਲ ਜਾਂ ਡਿਸਪੈਸਰੀ ਵਿਚ ਜਾ ਕੇ ਆਪਣਾ ਇਲਾਜ਼ ਕਰਵਾਉਣਾ ਚਾਹੀਦਾ ਹੈ ,ਮੱਛਰਾਂ ਦੀ ਪੈਦਾਵਾਰ ਨੂੰ ਰੋਕਣ ਲਈ ਸਾਨੂੰ ਪਾਣੀ ਆਦਿ ਕੀਤੇ ਵੀ ਖੜਣ ਨਹੀਂ ਦੇਣਾ ਚਾਹੀਦਾ ਤੇ ਖੜੇ ਪਾਣੀ ਵਿਚ ਇਕ ਹਫਤੇ ਦੇ ਅੰਦਰ ਅੰਦਰ ਮੱਛਰ ਪੈਦਾ ਹੋ ਜਾਂਦਾ ਹੈ, ਇਸ ਕਾਰਨ ਸਾਨੂੰ ਹਫਤੇ ਵੀ ਇਕ ਦਿਨ ਆਪਣੇ ਕੁਲਰਾਂ, ਫਰੀਜ਼ ਦੀਆਂ ਪਿਛਲੀਆਂ ਟ੍ਰੇਆਂ, ਗਮਲਿਆ, ਜਾਨਵਰਾਂ/ਪੰਛੀਆਂ ਲਈ ਰੱਖੇ ਪਾਣੀ ਦੇ ਬਰਤਨ ਆਦਿ ਨੂੰ ਖਾਲੀ ਕਰਕੇ ਧੁੱਪ ਵਿਚ ਸੁਖਾ ਲੈਣਾ ਚਾਹੀਦਾ ਹੈ , ਇਸ ਮੌਕੇ ਉਨ੍ਹਾਂ ਨੇ ਅਪੀਲ ਕੀਤੀ ਕਿ ਜੇਕਰ ਕਿਸੇ ਵਿਅਕਤੀ ਨੂੰ ਡੇੱਗੂ, ਮਲੇਰੀਆਂ, ਚਿਕਣਗੁਣੀਆਂ ਜਾਂ ਕਿਸੇ ਹੋਰ ਵੀ ਬੀਮਾਰੀ ਦੇ ਲੱਛਣ ਆਉਦੇ ਹਨ, ਨੇੜੇ ਦੀ ਸਰਕਾਰੀ ਸਿਹਤ ਸੰਸਥਾਂ ਨਾਲ ਸੰਪਰਕ ਕੀਤਾ ਜਾਵੇ , ਇਸ ਮੌਕੇ ਮੈਡੀਕਲ ਕੈਂਪ ਵਿਚ ਮੈਡੀਕਲ ਅਫਸਰ ਡਾ. ਰਾਕੇਸ਼ ਕੁਮਾਰ, ਹਰਪਾਲ ਕੌਰ ਸੀ.ਐਚ.ਓ., ਤੇਜਿੰਦਰ ਕੌਰ ਸੀ.ਐਚ.ਓ., ਪ੍ਰਭਜੋਤ ਸਿੰਘ ਤੇ ਮਨਜੀਤ ਸਿੰਘ ਐਲ.ਟੀ., ਦਾਰਪਾਲ ਐਸ.ਆਈ., ਰੁਪਿੰਦਰ ਕੌਰ, ਹਰਜਿੰਦਰ ਸਿੰਘ, ਰਵੀਇੰਦਰ ਸਿੰਘ, ਨਰਪਿੰਦਰ ਸਿੰਘ, ਜਗਜੀਤ ਸਿੰਘ, ਸੰਜੈ ਕੁਮਾਰ, ਜਸਵਿੰਦਰ ਸਿੰਘ, ਤਰਸੇਮ ਸਿੰਘ ਸਾਰੇ ਐਮ.ਪੀ.ਐਚ.ਡਬਲਿਯੂ, ਹਰਦੀਪ ਕੌਰ, ਮਨਜੀਤ ਕੌਰ ਤੇ ਹਰਜੀਤ ਕੌਰ ਆਸ਼ਾ ਵਰਕਰ, ਅਮਰਜੀਤ ਸਿੰਘ ਤੇ ਹਰਜੀਤ ਸਿੰਘ ਬ੍ਰੀਡ ਚੈਕਰ ਆਦਿ ਸ਼ਾਮਿਲ ਸਨ