ਸਕੂਟਰ ਸਵਾਰ ਔਰਤਾਂ ਦੀਆਂ ਵਾਲ਼ੀਆਂ ਲਾਹ ਕੇ ਭੱਜੇ, ਲੁਟੇਰਿਆਂ ਨੇ ਔਰਤਾਂ ਨੂੰ ਧੱਕਾ ਦੇ ਕੇ ਜ਼ਖਮੀ ਕੀਤਾ
ਰੋਹਿਤ ਗੁਪਤਾ
ਗੁਰਦਾਸਪੁਰ 28 ਜੂਨ 2022 - ਫ਼ਰਾਰ ਸਕੂਟਰੀ ਸਵਾਰ ਦੋ ਔਰਤਾਂ ਵਿਚੋਂ ਇੱਕ ਦੀਆਂ ਅਣਪਛਾਤੇ ਲੁਟੇਰਿਆਂ ਨੇ ਵਾਲੀਆਂ ਲਾਹ ਲਈਆਂ। ਔਰਤਾਂ ਵਲੋਂ ਪਿੱਛਾ ਕਰਨ ਤੇ ਲੁਟੇਰਿਆਂ ਨੇ ਧੱਕਾ ਮਾਰ ਕੇ ਮੋਪੇਡ ਨੂੰ ਥੱਲੇ ਸੁੱਟ ਦਿੱਤਾ। ਜਿਸ ਕਾਰਨ ਦੋਵੇਂ ਔਰਤਾਂ ਗੰਭੀਰ ਜ਼ਖ਼ਮੀ ਹੋ ਗਈਆ।ਮਾਮਲਾ ਥਾਣਾ ਕਾਹਨੂੰਵਾਨ ਦਾ ਹੈ। ਭਾਰਤੀ ਸੈਨਾ ਸੰਗਠਨ ਵੱਲੋਂ ਔਰਤਾਂ ਨੂੰ ਇਨਸਾਫ ਦਿਵਾਉਣ ਲਈ ਥਾਣੇ ਵਿੱਚ ਇਕੱਠ ਕੀਤਾ ਗਿਆ ਅਤੇ ਇਲਾਕੇ ਵਿੱਚ ਵੱਧ ਰਹੀਆ ਵਾਰਦਾਤਾ ਤੇ ਚਿੰਤਾ ਪ੍ਰਗਟ ਕੀਤੀ ਗਈ।
ਗੱਲਬਾਤ ਕਰਦਿਆਂ ਪੀਡ਼ਤ ਔਰਤਾਂ ਨੇ ਦੱਸਿਆ ਕਿ ਅਸੀਂ ਕਾਹਨੂੰਵਾਨ ਕਿਸੇ ਕੰਮ ਲਈ ਆਈਆਂ ਜੀ ਤੇ ਵਾਪਸੀ ਜਦੋਂ ਆਪਣੇ ਪਿੰਡ ਝੰਡੇ ਜਾ ਰਹੀਆਂ ਸਨ ਤਾਂ ਪਿੱਛੋਂ ਦੋ ਅਣਪਛਾਤੇ ਲੁਟੇਰੇ ਝਪੱਟਾ ਮਾਰ ਕੇ ਸਾਡੇ ਕੰਨਾਂ ਦੀਆਂ ਵਾਲੀਆਂ ਲੈ ਗਏ। ਜਦੋਂ ਅਸੀਂ ਉਨ੍ਹਾਂ ਦਾ ਪਿੱਛਾ ਕੀਤਾ ਤਾਂ ਉਨ੍ਹਾਂ ਨੇ ਸਕੂਟਰੀ ਨੂੰ ਲੱਤ ਮਾਰ ਕੇ ਥੱਲੇ ਸੁੱਟ ਦਿੱਤਾ,ਜਿਸ ਨਾਲ ਅਸੀਂ ਜ਼ਖ਼ਮੀ ਹੋ ਗਈਆਂ।ਸਾਡੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਲੁਟੇਰਿਆਂ ਨੂੰ ਜਲਦ ਤੋਂ ਜਲਦ ਫਡ਼ ਕੇ ਸਾਨੂੰ ਇਨਸਾਫ ਦਵਾਈੲ ਜਾਵੇ।
ਉੱਥੇ ਹੀ ਮੌਕੇ ਤੇ ਪੁੱਜੇ ਭਾਰਤੀ ਸੈਨਾ ਸੰਗਠਨ ਦੇ ਰਿਟਾਇਰ ਸੂਬੇਦਾਰ ਮੇਜਰ ਸਿੰਘ ਦਵਿੰਦਰ ਸਿੰਘ ਅਤੇ ਹਰਦੀਪ ਸਿੰਘ ਨੇ ਕਿਹਾ ਕਿ ਜਿਸ ਤਰ੍ਹਾਂ ਕੱਲ੍ਹ ਇਨ੍ਹਾਂ ਭੈਣਾਂ ਦੀਆਂ ਲੁਟੇਰਿਆਂ ਵੱਲੋਂ ਵਾਲੀਆਂ ਝਪਟੀਆਂ ਗਈਆਂ ਹਨ ਇਹ ਬਹੁਤ ਹੀ ਮਾੜੀ ਘਟਨਾ ਹੈ।ਇਹ ਘਟਨਾਵਾਂ ਨਸ਼ੇ ਦੇ ਵਧਣ ਕਰਕੇ ਹੋ ਰਹੀਆਂ ਹਨ।ਪੁਲਸ ਪ੍ਰਸ਼ਾਸਨ ਵੱਲੋਂ ਆਸਵਾਸਨ ਤਾਂ ਦਿੱਤਾ ਗਿਆ ਹੈ ਕਿ ਲੁਟੇਰਿਆਂ ਨੂੰ ਜਲਦ ਪਕਡ਼ਿਆ ਜਾਵੇਗਾ ਤੇ ਅਗਰ ਉਹ ਨਹੀਂ ਫੜਦੇ ਤਾਂ ਅਸੀਂ ਗੁਰਦਾਸਪੁਰ ਐੱਸਐੱਸਪੀ ਦਾ ਘਿਰਾਓ ਕਰਾਂਗੇ।
ਉਥੇ ਹੀ ਥਾਣਾ ਮੁਖੀ ਸੁਖਵਿੰਦਰ ਸਿੰਘ ਨੇ ਆਸ਼ਵਾਸਨ ਦਿਵਾਇਆ ਕਿ ਲੁਟੇਰਿਆਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇਗਾ।ਸਾਡੀ ਤਫਤੀਸ਼ ਜਾਰੀ ਹੈ.