ਰੂਪਨਗਰ ਸੀਨੀਅਰ ਸਿਟੀਜ਼ਨਜ਼ ਕੌਂਸਲ ਨੇ ਬੂਟੇ ਲਗਾਏ
ਹਰੀਸ਼ ਕਾਲੜਾ
ਰੂਪਨਗਰ,05 ਅਗਸਤ 2022:ਸੀਨੀਅਰ ਸਿਟੀਜ਼ਨਜ਼ ਕੌਂਸਲ (ਰਜਿ.) ਰੂਪਨਗਰ ਵੱਲੋਂ ਅੱਜ ਆਈ.ਟੀ.ਆਈ. ਰੂਪਨਗਰ ਕੰਪਲੈਕਸ ਅੰਦਰ ਬੂਟੇ ਲਗਾਉਣ ਦੀ ਸ਼ੁਰੂਆਤ ਕੀਤੀ ਗਈ। ਇਸ ਪ੍ਰੋਗਰਾਮ ਵਿੱਚ ਏ.ਡੀ.ਸੀ. (ਜੀ) ਸ੍ਰੀਮਤੀ ਹਰਜੋਤ ਕੌਰ ਨੇ ਤ੍ਰਿਵੈਣੀ ਲਗਾ ਕੇ ਉਦਘਾਟਨ ਕੀਤਾ। ਇਸ ਪ੍ਰੋਗਰਾਮ ਵਿੱਚ ਜੰਗਲਾਤ ਵਿਭਾਗ ਵੱਲੋਂ ਲੋੜੀਂਦੇ ਬੂਟੇ ਜਿਸ ਵਿੱਚ ਛਾਂਦਾਰ, ਫਲਦਾਰ ਅਤੇ ਸਜਾਵਟੀ ਬੂਟੇ ਸ਼ਾਮਿਲ ਹਨ ਦਿੱਤੇ ਗਏ। ਆਈ.ਟੀ.ਆਈ. ਦੇ ਪ੍ਰਿੰਸੀਪਲ ਅਤੇ ਉਨ੍ਹਾਂ ਦੇ ਪੂਰੇ ਸਟਾਫ ਦੇ ਸਹਿਯੋਗ ਸਦਕਾ ਇਹ ਇੱਕ ਨਿਵੇਕਲਾ ਅਤੇ ਪ੍ਰਭਾਵਸ਼ਾਲੀ ਪ੍ਰੋਗਰਾਮ ਹੋ ਨਿੱਬੜਿਆ।
ਏ.ਡੀ.ਸੀ. (ਜੀ) ਰੂਪਨਗਰ ਨੇ ਬੂਟਿਆਂ ਦੇ ਲਗਾਉਣ ਅਤੇ ਸੰਭਾਲ ਬਾਰੇ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਭਾਸ਼ਣ ਦੇ ਕੇ ਸਾਰਿਆਂ ਨੂੰ ਹੋਰ ਬੂਟੇ ਲਗਾਉਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਵੱਲੋਂ ਸੀਨੀਅਰ ਸਿਟੀਜ਼ਨਜ਼ ਕੌਂਸਲ ਵੱਲੋਂ ਕੀਤੇ ਜਾ ਰਹੇ ਉਪਰਾਲੇ ਦੀ ਸ਼ਲਾਘਾ ਵੀ ਕੀਤੀ। ਕੌਂਸਲ ਪ੍ਰਧਾਨ ਇੰਜ. ਕਰਨੈਲ ਸਿੰਘ ਨੇ ਜੰਗਲਾਤ ਮਹਿਕਮੇ ਦੇ ਕਰਮਚਾਰੀ, ਆਈ.ਟੀ.ਆਈ. ਦੇ ਪ੍ਰਿੰਸੀਪਲ ਅਤੇ ਸਟਾਫ ਮੈਂਬਰ ਖਾਸ ਤੌਰ ਤੇ ਮਾਣਯੋਗ ਏ.ਡੀ.ਸੀ. (ਜੀ) ਵੱਲ਼ੋ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ, ਜਿਨ੍ਹਾਂ ਨੇ ਕਿ ਆਪਣਾ ਕੀਮਤੀ ਸਮਾਂ ਇਸ ਚੰਗੇ ਕਾਰਜ ਲਈ ਕੱਢਿਆ।
ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਸੀਨੀਅਰ ਸਿਟੀਜ਼ਨਜ਼ ਕੌਂਸਲ (ਰਜਿ.) ਰੂਪਨਗਰ ਦੇ ਅਹੁਦੇਦਾਰ ਮੈਡਮ ਭਗਵੰਤ ਕੌਰ, ਸ. ਭਾਗ ਸਿੰਘ ਮਦਾਨ, ਸ. ਸੁਰਿੰਦਰ ਸਿੰਘ, ਸ੍ਰੀ ਸੁਰੇਸ਼ ਚੰਦਰ, ਸ੍ਰੀ ਗੁਰਬਖਸ਼ ਸਿੰਘ, ਸ. ਪ੍ਰੇਮ ਸਿੰਘ ਪੜੀ ਅਤੇ ਸ. ਹਰਬੰਸ ਸਿੰਘ ਹਾਜ਼ਰ ਰਹੇ।