ਸਾਰਥਕ ਨਿਕਲ ਰਹੇ ਹਨ ਰਾਤ ਦੇ ਨਾਕਿਆਂ ਅਤੇ ਸਰਚ ਅਪ੍ਰੇਸ਼ਨਸ ਦੇ ਪਰਿਣਾਮ
ਰੋਹਿਤ ਗੁਪਤਾ
ਗੁਰਦਾਸਪੁਰ 05 ਅਗਸਤ 2022: ਮਾਨਯੋਗ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਵੱਲੋਂ ਨਸ਼ਿਆ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਬੀਤੀ ਰਾਤ ਨੂੰ ਬਾਰਡਰ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਕਾਰਡਨ ਐਂਡ ਸਰਚ ਉਪਰੇਸ਼ਨ ਕੀਤਾ ਗਿਆ ਸੀ। ਜ਼ਿਲ੍ਹਾ ਗੁਰਦਾਸਪੁਰ ਵਿਚ ਚਲੇ ਅਪਰੇਸ਼ਨ ਦੀ ਦੇਖ-ਰੇਖ ਬਾਬੂ ਲਾਲ ਮੀਨਾ ਆਈ ਪੀ ਐਸ ਡਿਪਟੀ ਇੰਸਪੈਕਟਰ ਜਨਰਲ ਪੁਲਿਸ,ਇੰਟੈਲੀਜੈਂਸ ਨੇ ਕੀਤੀ ਸੀ।
ਜਿਲ੍ਹੇ ਦੇ ਨਾਲ ਲੱਗਦੇ ਬਾਰਡਰ ਦੇ ਇਲਾਕਿਆਂ ਵਿੱਚ ਚਲਾਏ ਗਏ ਸਰਚ ਉਪਰੇਸ਼ਨ ਦੋਰਾਨ ਦੀਪਕ ਹਿਲੋਰੀ, ਆਈ ਪੀ ਐਸ, ਸੀਨੀਅਰ ਕਪਤਾਨ ਪੁਲਿਸ ਗੁਰਦਾਸਪੁਰ ਦੀ ਨਿਗਰਾਨੀ ਹੇਠ 10 ਸਪੈਸ਼ਲ ਨਾਕੇ ਲਗਾ ਕੇ ਬਾਰਡਰ ਦੇ ਨਾਲ ਲੱਗਦੇ ਚੰਦੂ ਵਡਾਲਾ, ਦੋਸਤਪੁਰ, ਰੁਡਿਆਣਾ ਅਤੇ ਸ਼ਹੂਰ ਕਲਾਂ ਆਦਿ ਪਿੰਡਾਂ ਵਿੱਚ ਵੱਡੀ ਤਾਦਾਦ ਵਿੱਚ ਪੁਲਿਸ ਦੀਆਂ ਪਾਰਟੀਆ ਬਣਾ ਕੇ ਕਾਰਡਨ ਕਰਕੇ ਸਰਚ ਕੀਤੀ ਗਈ। ਹਰ ਸਰਚ ਅਪ੍ਰੇਸ਼ਨ ਅਤੇ ਨਾਕੇ ਤੇ ਡੀ.ਐਸ.ਪੀ ਰੈਂਕ ਦੇ ਅਧਿਕਾਰੀ ਨੂੰ ਇੰਚਾਰਜ ਲਗਾਇਆ ਗਿਆ ਸੀ ਜਦ ਕਿ ਵੱਡੀ ਗਿਣਤੀ ਵਿੱਚ ਫੋਰਸ ਵੀ ਅਧਿਕਾਰੀਆਂ ਦੇ ਨਾਲ ਲਗਾਈ ਗਈ।ਇਸ ਕਾਰਡਨ ਐਂਡ ਸਰਚ ਉਪਰੋਸ਼ਨ ਵਿੱਚ 350 ਕਰਮਚਾਰੀਆ ਅਤੇ 15 ਗਜਟਿਡ ਅਫਸਰ ਸ਼ਾਮਲ ਹੋਏ।
ਬਾਰਡਰ ਦੇ ਪਿੰਡਾਂ ਦੀ ਸਰਚ ਦੋਰਾਨ ਦੋ ਵਿਅਕਤੀਆਂ ਹਰਜੀਤ ਸਿੰਘ ਉਰਫ ਜੀਤੀ ਪੁੱਤਰ ਗੁਰਮੇਜ ਸਿੰਘ ਵਾਸੀ ਸ਼ਹੂਰ ਕਲਾਂ ਅਤੇ ਸੁਬੇਗ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਰੁਡਿਆਣਾ ਥਾਣਾ ਕਲਾਨੋਰ ਨੂੰ ਕਾਬੂ ਕਰਕੇ ਇਹਨਾਂ ਪਾਸੋਂ 30 ਗ੍ਰਾਮ ਹੈਰੋਇਨ, 6 ਜਿੰਦਾ ਕਾਰਤੂਸ 32 ਬੋਰ, 1 ਅਲਟੋ ਕਾਰ,6 ਮੋਟਰ ਸਾਈਕਲ ਬਿਨਾ ਨੰਬਰ ਪਲੇਟ, 6 ਮੋਬਾਇਲ ਫੋਨ, 10 ਦਾਤਰ ਬ੍ਰਾਮਦ ਕੀਤੇ ਗਏ।ਇਸ ਸਬੰਧੀ ਆਰੋਪੀਆਂ ਦੇ ਖਿਲਾਫ ਨਸ਼ੀਲੇ ਪਦਾਰਥ ਦਾ ਵਿਰੋਧੀ ਅਤੇ ਨਾਜਾਇਜ਼ ਅਸਲੇ ਦੀ ਧਾਰਾ ਤੋਂ ਇਲਾਵਾ ਵੱਖ ਵੱਖ ਧਰਾਂਵਾਂ ਤਹਿਤ ਥਾਣਾ ਕਲਾਨੌਰ ਵਿਖੇ ਮਾਮਲਾ ਦਰਜ ਕਿਤਾ ਗਿਆ ਹੈ।