ਡਾਕਘਰ ਮੁਲਾਜ਼ਮਾਂ ਵਲੋਂ ਹਰ ਘਰ ਤਿਰੰਗਾ ਸੰਬੰਧੀ ਰੈਲੀ ਕੱਢੀ
ਅਜਾਦੀ ਦਿਹਾੜੇ ਮੌਕੇ ਹਰ ਘਰ ਤਿਰੰਗਾ ਲਹਰਾਉਣ ਲਈ ਕੀਤਾ ਜਾਗਰੂਕ
ਦੀਪਕ ਜੈਨ, ਬਾਬੂਸ਼ਾਹੀ ਨੈਟਵਰਕ
ਜਗਰਾਓਂ 06 ਅਗਸਤ 2022- ਜਗਰਾਓਂ ਵਿਖੇ ਡਾਕਘਰ ਮੁਲਾਜਮਾਂ ਵਲੋਂ ਹਰ ਘਰ ਤਿਰੰਗਾ ਮੁਹਿੰਮ ਦੇ ਤਹਿਤ ਇਕ ਰੈਲੀ ਕੱਢੀ ਗਈ ਅਤੇ ਸ਼ਹਿਰ ਦੇ ਸਕੂਲਾਂ ਦਾ ਦੌਰਾ ਕੀਤਾ ਗਿਆ। ਜਾਣਕਾਰੀ ਦਿੰਦਿਆਂ ਸੁਪ੍ਰਿੰਟੈਂਡੈਂਟ ਕਿਸ਼ੋਰੀ ਲਾਲ ਨੇ ਦਸਿਆ ਕਿ ਇਸ ਮੁਹਿੰਮ ਤਹਿਤ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਕਿ ਆਉਣ ਵਾਲੀ 15 ਅਗਸਤ ਨੂੰ 75ਵੇਂ ਅਜਾਦੀ ਦਿਹਾੜੇ ਮੌਕੇ ਹਰ ਘਰ ਤਿਰੰਗਾ ਲਹਿਰਾਇਆ ਜਾਵੇ।
ਇਸ ਰੈਲੀ ਵਿਚ ਇੰਸਪੈਕਟਰ ਡਾਕਘਰ ਅੰਜੂ ਵਰਮਾ, ਪੋਸਟਮਾਸਟਰ ਜਗਰਾਓਂ ਪੁਰਸ਼ੋਤਮ ਮਿੱਤਲ ,ਜਸਵੀਰ ਸਿੰਘ , ਸੰਜੇ ਸ਼ਰਮਾ, ਜਗਜੀਤ ਸਿੰਘ ਆਦਿ ਮੌਜੂਦ ਸਨ।