ਸਿਵਲ ਸਰਜਨ ਵੱਲੋਂ ਪੇਟ ਦੇ ਕੀੜਿਆਂ ਤੋਂ ਰਾਸ਼ਟਰੀ ਮੁਕਤੀ ਦਿਵਸ ਦੇ ਸੰਬੰਧ ਵਿੱਚ ਜਾਗਰੂਕਤਾ ਪੋਸਟਰ ਅਤੇ ਬੈਨਰ ਰਿਲੀਜ
ਹਰੀਸ਼ ਕਾਲੜਾ
ਰੂਪਨਗਰ, 09 ਅਗਸਤ 2022: ਅਜਾਦੀ ਦੇ 75 ਵੇਂ ਅੰਮ੍ਰਿਤ ਮਹਾਂਉਤਸਵ ਨੂੰ ਸਮਰਪਿਤ ਪੇਟ ਦੇ ਕੀੜਿਆਂ ਤੋਂ ਰਾਸ਼ਟਰੀ ਮੁਕਤੀ ਦਿਵਸ 10 ਅਗਸਤ ਨੂੰ ਪੂਰੇ ਜਿਲ੍ਹੇ ਵਿੱਚ ਮਨਾਇਆ ਜਾਵੇਗਾ ਅਤੇ ਇਸ ਸੰਬੰਧੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ, ਇਹਨਾਂ ਗੱਲਾਂ ਦਾ ਪ੍ਰਗਟਾਵਾ ਸਿਵਲ ਸਰਜਨ ਡਾ. ਪਰਮਿੰਦਰ ਕੁਮਾਰ ਨੇ ਪੇਟ ਦੇ ਕੀੜਿਆਂ ਤੋਂ ਰਾਸ਼ਟਰੀ ਮੁਕਤੀ ਦਿਵਸ (ਨੈਸ਼ਨਲ ਡੀਵਾਰਮਿੰਗ ਡੇਅ) ਦੇ ਸੰਬੰਧ ਵਿੱਚ ਸਮੂਹ ਪ੍ਰੋਗਰਾਮ ਅਫਸਰਾਂ ਦੀ ਮੋਜੂਦਗੀ ਵਿੱਚ ਜਾਗਰੂਕਤਾ ਪੋਸਟਰ, ਆਗਣਵਾੜੀ ਹੈਂਡਆਊਟ, ਆਸ਼ਾ ਹੈਂਡਆਊਟ, ਸਕੂਲ ਹੈਂਡਆਊਟ ਅਤੇ ਬੈਨਰ ਰਿਲੀਜ ਕਰਨ ਮੋਕੇ ਕੀਤਾ ਗਿਆ।
ਇਸ ਮੌਕੇ ਨੇ ਉਹਨਾਂ ਨੇ ਦੱਸਿਆ ਕਿ ਪੇਟ ਦੇ ਕੀੜੇ ਨੂੰ ਖਤਮ ਕਰਨ ਲਈ 10 ਅਗਸਤ ਨੂੰ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ, ਪ੍ਰਾਈਵੇਟ ਸਕੂਲ, ਆਗਣਵਾੜੀ ਕੇਂਦਰਾਂ, ਕਾਲਜਾਂ, ਆਈ.ਟੀ.ਆਈ., ਕੋਚਿੰਗ ਕੇਂਦਰਾਂ ਦੇ 01 ਤੋਂ 19 ਸਾਲ ਤੱਕ ਦੇ ਸਾਰੇ ਬੱਚਿਆਂ ਨੂੰ ਪੇਟ ਦੇ ਕੀੜਿਆਂ ਦੀ ਰੋਕਥਾਮ ਲਈ ਕੌਮੀ ਡੀਵਾਰਮਿੰਗ ਡੇਅ (ਰਾਸ਼ਟਰੀ ਪੇਟ ਦੇ ਕੀੜਿਆਂ ਤੋਂ ਮੁਕਤੀ ਦਿਵਸ) ਤਹਿਤ ਐਲਬੈਂਡਾਜੋਲ ਦੀ ਗੋਲੀ ਖੁਆਈ ਜਾਵੇਗੀ। ਸਰੀਰ ਵਿੱਚ ਖੂਨ ਦੀ ਕਮੀ ਦੇ ਮੁੱਖ ਕਾਰਣਾਂ ਵਿੱਚੋ ਇੱਕ ਕਾਰਣ ਪੇਟ ਵਿੱਚ ਕੀੜਿਆਂ ਦਾ ਹੋਣਾ ਹੋ ਸਕਦਾ ਹੈ, ਇਸ ਤੋਂ ਇਲਾਵਾਂ ਪੇਟ ਵਿੱਚ ਕੀੜਿਆਂ ਦੀ ਇੰਨਫੈਕਸਨ ਕਾਰਣ ਬੱਚਿਆਂ ਵਿੱਚ ਕੁਪੋਸ਼ਣ, ਭੁੱਖ ਨਾ ਲੱਗਣਾ, ਥਕਾਵਟ ਅਤੇ ਬੇਚੈਨੀ, ਜੀਅ ਮਤਲਾਣਾ, ਉਲਟੀ ਅਤੇ ਦਸਤ ਆਉਣਾ ਹੋ ਸਕਦੇ ਹਨ।ਸਰੀਰ ਵਿੱਚ ਖੂਨ ਦੀ ਕਮੀ ਨਾਲ ਕਾਰਜਕੁਸ਼ਲਤਾ, ਸਰੀਰਿਕ ਤੇ ਮਾਨਸਿਕ ਵਾਧੇ ਵਿੱਚ ਰੁਕਾਵਟਾਂ ਪੈਦਾ ਹੁੰਦੀਆਂ ਹਨ ਤੇ ਸਰੀਰ ਦੀ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਘੱਟ ਜਾਂਦੀ ਹੈ। ਪੇਟ ਵਿੱਚ ਕੀੜੇ ਮਾਰਨ ਦੀ ਦਵਾਈ ਦੇ ਨਾਲ-ਨਾਲ ਇਹਨਾਂ ਕੀੜਿਆਂ ਦੀ ਰੋਕਥਾਮ ਲਈ ਨਹੁੰ ਸਾਫ ਅਤੇ ਛੋਟੇ ਰੱਖੋ, ਆਸ- ਪਾਸ ਸਫਾਈ ਰੱਖੋ, ਖਾਣੇ ਨੂੰ ਢੱਕ ਕੇ ਰੱਖੋ, ਜੁਤੀਆਂ ਜਾਂ ਚੱਪਲਾਂ ਪਾ ਕੇ ਰੱਖੋ, ਫਲਾਂ ਤੇ ਸਬਜੀਆਂ ਨੂੰ ਸਾਫ ਪਾਣੀ ਨਾਲ ਧੋਵੋ।
ਉਹਨਾਂ ਦੱਸਿਆ ਕਿ ਕਿਸੇ ਵੀ ਮੈਡੀਕਲ ਸਹਾਇਤਾ ਲਈ ਆਰ.ਬੀ.ਐਸ.ਕੇ. ਦੀਆਂ ਮੋਬਾਈਲ ਟੀਮਾਂ ਡਿਊਟੀ ਤੇ ਹਾਜ਼ਰ ਰਹਿਣਗੀਆਂ।ਇਸ ਸੰਬੰਧ ਵਿੱਚ ਸਕੂਲੀ ਅਧਿਆਪਕਾਂ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਸੰਬੰਧਤ ਕਰਮਚਾਰੀਆਂ ਦੀ ਟ੍ਰੇਨਿੰਗ ਕਰਵਾਈ ਜਾ ਚੁੱਕੀ ਹੈ। ਇਸ ਤੋਂ ਇਲਾਵਾ ਆਂਗਣਵਾੜੀ ਸੈਂਟਰਾਂ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਸਕੂਲ ਵਿੱਚ ਨਾ ਪੜ੍ਹਦੀਆਂ ਆਂਗਣਵਾੜੀਆਂ ਵਿੱਚ ਰਜਿਸਟਰਡ ਅਤੇ ਨਾ ਰਜਿਸਟਰਡ ਕਿਸ਼ੋਰ, ਕਿਸ਼ੋਰੀਆਂ ਨੂੰ ਵੀ ਇਹ ਗੋਲੀ ਜ਼ਰੂਰ ਖਵਾਈ ਜਾਵੇ।ਇਸ ਸਬੰਧ ਵਿੱਚ 17 ਅਗਸਤ 2022 ਨੂੰ ਮੌਪ-ਅੱਪ ਡੇਅ ਹੋਵੇਗਾ।
ਇਸ ਮੌਕੇ ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਗਾਇਤਰੀ ਦੇਵੀ, ਜਿਲ੍ਹਾ ਟੀਕਾਕਰਨ ਅਫਸਰ ਡਾ. ਕੁਲਦੀਪ ਸਿੰਘ, ਜਿਲ੍ਹਾ ਮਾਸ ਮੀਡੀਆ ਅਫਸਰ ਹਰਚਰਨ ਸਿੰਘ ਬਰਾੜ, ਹਰਜਿੰਦਰ ਸਿੰਘ ਸਟੈਨੌ, ਡੀ.ਪੀ.ਐਮ. ਡੋਲੀ ਸਿੰਗਲਾ, ਜਿਲ੍ਹਾ ਸਕੂਲ ਹੈਲਥ ਕੁਆਰਡੀਨੇਟਰ ਕਿਰਨਦੀਪ ਕੌਰ ਅਤੇ ਜਿਲ੍ਹਾ ਬੀ.ਸੀ.ਸੀ. ਕੋਆਰਡੀਨੇਟਰ ਸੁਖਜੀਤ ਕੰਬੋਜ ਹਾਜਰ ਸਨ।