ਬਜ਼ੁਰਗ ਦੀ ਹੋਈ ਮੌਤ ਤੇ ਐਸ ਐਮ ਉ ਨੇ ਨਹੀਂ ਦਿੱਤੀ ਲਾਸ਼ ਤਾਂ ਲਗਾ ਦਿੱਤਾ ਹਸਪਤਾਲ ਦੇ ਮੂਹਰੇ ਧਰਨਾ
ਰੋਹਿਤ ਗੁਪਤਾ
ਗੁਰਦਾਸਪੁਰ 09 ਅਗਸਤ 2022: ਗੁਰਦਾਸਪੁਰ ਦਾ ਸਿਵਲ ਹਸਪਤਾਲ ਹਮੇਸ਼ਾਂ ਹੀ ਆਪਣੇ ਕਾਰਨਾਮਿਆਂ ਨੂੰ ਲੈਕੇ ਸੁਰਖੀਆਂ ਵਿੱਚ ਰਹਿੰਦਾ ਹੈ। ਇਕ ਵਾਰ ਫਿਰ ਗੁਰਦਾਸਪੁਰ ਸਿਵਲ ਹਸਪਤਾਲ ਦੇ ਬਾਹਰ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਧਰਨਾ ਲਗਾਇਆ ਗਿਆ ਅਤੇ ਕਿਹਾ ਗਿਆ ਕਿ ਸਿਵਲ ਹਸਪਤਾਲ ਦੀ ਸੀਨੀਅਰ ਮੈਡੀਕਲ ਅਫਸਰ ਡਾ. ਚੇਤਨਾ ਵਲੋਂ ਉਹਨਾਂ ਦੇ ਮ੍ਰਿਤਕ ਬਜ਼ੁਰਗ ਦੀ ਲਾਸ਼ ਨਹੀਂ ਦਿੱਤੀ ਜਾ ਰਹੀ ਜਦ ਕਿ ਪਹਿਲਾ ਐਸਐਮਓ ਨੇ ਖੁਦ ਲਿਖਤੀ ਆਰਡਰ ਕੀਤੇ ਸ਼ਨ ਕਿ ਪਰਿਵਾਰਕ ਮੈਂਬਰਾ ਨੂੰ ਲਾਸ਼ ਦੇ ਦਿਤੀ ਜਾਵੇ | ਉਹਨਾ ਆਰੋਪ ਲਗਾਏ ਕਿ ਐਸਐਮਓ ਪੁਲਿਸ਼ ਨਾਲ ਰੱਲ ਕੇ ਉਹਨਾਂ ਨੂੰ ਲਾਸ਼ ਨਹੀਂ ਦੇ ਰਹੀ ਅਤੇ ਲਾਸ਼ ਲੈਣ ਗਏ ਕਿਸਾਨ ਆਗੂਆਂ ਨੂੰ ਜਲੀਲ ਕੀਤਾ ਗਿਆ ਹੈ। ਉਹਨਾਂ ਦਸਿਆ ਕਿ ਉਹਨਾਂ ਦੇ ਬਜ਼ੁਰਗ ਦੀ ਹੱਤਿਆ ਕੀਤੀ ਗਈ ਹੈ ਅਤੇ ਪੁਲਿਸ਼ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਹੀਂ ਕਰ ਰਹੀ ਜਿਸ ਕਰਕੇ ਉਹਨਾਂ ਨੇ ਲਾਸ਼ ਥਾਣੇ ਬਾਹਰ ਰੱਖ ਧਰਨਾ ਪ੍ਰਦਰਸ਼ਨ ਕਰਨਾ ਸੀ ਪਰ ਐਸਐਮਓ ਅਤੇ ਪੁਲਿਸ ਦੀ ਮਿਲੀ ਭੁਗਤ ਹੋਣ ਕਾਰਨ ਉਹਨਾਂ ਨੂੰ ਲਾਸ਼ ਨਹੀਂ ਦਿਤੀ ਜਾ ਰਹੀ। ਜਿਸ ਕਰਕੇ ਉਹਨਾਂ ਨੂੰ ਹਸਪਤਾਲ ਬਾਹਰ ਧਰਨਾ ਲਗਾਉਣਾ ਪਿਆ।
ਇਸ ਸਬੰਦੀ ਜਾਣਕਾਰੀ ਦਿੰਦੀਆਂ ਪਰਿਵਾਰਕ ਮੈਂਬਰਾ ਅਤੇ ਕਿਸਾਨ ਆਗੂਆਂ ਨੇ ਕਿਹਾ ਕਿ ਪਿੰਡ ਗਾਹਲੜੀ ਵਿਚ ਉਹਨਾਂ ਦੇ ਬਜ਼ੁਰਗ ਦਲੀਪ ਸਿੰਘ ਦਾ ਝਗੜਾ ਹੋਇਆ ਸੀ ਅਤੇ ਦੂਸਰੀ ਧਿਰ ਦੇ ਇਕ ਵਿਅਕਤੀ ਨੇ ਉਹਨਾਂ ਨੂੰ ਧੱਕਾ ਮਾਰ ਦਿੱਤਾ ਅਤੇ ਡਿੱਗਣ ਕਾਰਨ ਉਸਦੀ ਛਾਤੀ ਵਿਚ ਸੱਟ ਲੱਗ ਗਈ ਜਿਸ ਕਰਕੇ ਉਹਨਾਂ ਨੂੰ ਇਲਾਜ ਲਈ ਸਿਵਿਲ ਹਸਪਤਾਲ ਲਿਆਂਦਾ ਗਿਆ ਪਰ ਇਲਾਜ ਦੌਰਾਨ ਉਸਦੀ ਮੌਤ ਹੋ ਗਈ।ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਨ ਲਈ ਦੋਰਾਂਗਲਾ ਪੁਲਿਸ ਤੋਂ ਮੰਗ ਮੰਗ ਕੀਤੀ ਪਰ ਪੁਲਿਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਜਿਸ ਕਰਕੇ ਉਹਨਾਂ ਨੇ ਐਸਐਮਓ ਤੋਂ ਲਾਸ਼ ਦੀ ਮੰਗ ਕੀਤੀ ਸੀ। ਪਹਿਲਾਂ ਐਸਐਮਓ ਡਾ ਚੇਤਨਾ ਨੇ ਉਹਨਾਂ ਨੂੰ ਲਾਸ਼ ਦੇਣ ਲਈ ਚਿੱਠੀ ਉਪਰ ਸਾਈਨ ਕਰ ਦਿੱਤੇ ਪਰ ਬਾਅਦ ਵਿੱਚ ਲਾਸ਼ ਦੇਣ ਤੋਂ ਮਨ੍ਹਾ ਕਰ ਦਿਤਾ ਅਤੇ ਕਿਸਾਨ ਆਗੂਆਂ ਨਾਲ ਬਦਸਲੂਕੀ ਕੀਤੀ। ਜਿਸ ਕਰਕੇ ਉਹਨਾ ਨੇ ਹਸਪਤਾਲ ਦੇ ਬਾਹਰ ਧਰਨਾ ਲੱਗਾ ਕੇ ਐਸ ਐਮ ਓ ਦੇ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ ਅਤੇ ਕਿਹਾ ਕਿ ਐਸ ਐਮ ਓ ਪੁਲਿਸ ਦੀ ਮਿਲੀ ਭੁਗਤ ਕਰ ਉਹਨਾਂ ਨੂੰ ਲਾਸ਼ ਨਹੀਂ ਦੇ ਰਹੀ। ਉਹਨਾਂ ਮੰਗ ਕੀਤੀ ਕਿ ਉਹਨਾਂ ਨੂੰ ਜਿਨ੍ਹਾਂ ਚਿਰ ਬਜ਼ੁਰਗ ਦੀ ਲਾਸ਼ ਨਹੀਂ ਮਿਲਦੀ ਧਰਨਾ ਜਾਰੀ ਰਹੇਗਾ।
ਬਾਈਟ ::--- ਕਿਸਾਨ ਆਗੂ
ਬਾਈਟ ::-- ਪਰਿਵਾਰਕ ਮੈਂਬਰ
ਵਿ ਓ::-- ਇਸ ਸੰਬੰਧੀ ਜਦੋਂ ਐੱਸਐੱਮਓ ਡਾ. ਚੇਤਨਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਚਿੱਠੀ ਉਪਰ ਸਾਈਨ ਜ਼ਰੂਰ ਕੀਤੇ ਸਨ ਪਰ ਬਾਅਦ ਵਿੱਚ ਉਨ੍ਹਾਂ ਨੂੰ ਜਦ ਪਤਾ ਲੱਗਾ ਕਿ ਇਹ ਪੁਲਿਸ ਕੇਸ ਹੈ ਜਿਸ ਕਰਕੇ ਉਨ੍ਹਾਂ ਨੇ ਲਾਸ਼ ਦੇਣ ਤੋਂ ਮਨ੍ਹਾ ਕਰ ਦਿੱਤਾ ਅਤੇ ਕਿਹਾ ਕਿ ਪੋਸਟਮਾਰਟਮ ਤੋਂ ਬਾਅਦ ਹੀ ਇਹ ਲਾਸ਼ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਆਏ ਹੋਏ ਕਿਸਾਨ ਆਗੂਆਂ ਨਾਲ ਕੋਈ ਵੀ ਬਦਸਲੂਕੀ ਨਹੀਂ ਕੀਤੀ ਗਈ।ਸਗੋਂ ਇਹ ਉਨ੍ਹਾਂ ਦੇ ਕਮਰੇ ਵਿੱਚ ਆ ਕੇ ਵੀਡੀਓ ਬਣਾ ਰਹੇ ਸਨ। ਇਸ ਲਈ ਉਨ੍ਹਾਂ ਨੂੰ ਵੀਡੀਓ ਬਣਾਉਣ ਤੋਂ ਰੋਕਿਆ ਗਿਆ ਹੈ।ਉਨ੍ਹਾਂ ਕਿਹਾ ਕਿ ਜੋ ਉਨ੍ਹਾਂ ਉਪਰ ਆਰੋਪ ਲਗਾਏ ਜਾ ਰਹੇ ਹਨ ਉਹ ਬੇਬੁਨਿਆਦ ਹਨ ਅਤੇ ਮੌਕੇ ਤੇ ਪੁਲਿਸ ਨੂੰ ਬੁਲਾ ਕੇ ਉਨ੍ਹਾਂ ਨੂੰ ਸ਼ਾਂਤ ਕਰਵਾਇਆ ਜਾ ਰਿਹਾ ਹੈ।
ਬਾਈਟ::-- ਡਾ ਚੇਤਨਾ (ਐੱਸਐੱਮਓ)
ਮੌਕੇ ਤੇ ਪਹੁੰਚੇ ਡੀ ਐੱਸ ਪੀ ਦਿਹਾਤੀ ਮੰਗਲ ਸਿੰਘ ਨੇ ਕਿਹਾ ਕਿ ਪਰਿਵਾਰਕ ਮੈਂਬਰਾਂ ਵਲੋ ਕਿਹਾ ਗਿਆ ਹੈ ਕਿ ਦੋ ਧਿਰਾਂ ਦੌਰਾਨ ਝਗੜਾ ਹੋਣ ਕਰਕੇ ਉਹਨਾਂ ਦੇ ਬਜ਼ੁਰਗ ਨੂੰ ਸੱਟ ਲੱਗੀ ਸੀ ਅਤੇ ਇਲਾਜ ਦੌਰਾਨ ਉਸਦੀ ਮੌਤ ਹੋਈ ਹੈ ਅਤੇ ਸਿਵਲ ਹਸਪਤਾਲ ਵਲੋ ਉਹਣਾ ਨੂੰ ਲਾਸ਼ ਨਾ ਮਿਲਣ ਕਰਕੇ ਪਰਿਵਾਰਕ ਮੈਂਬਰਾਂ ਨੇ ਧਰਨਾ ਲਗਾਇਆ ਸੀ ਪਰ ਹੁਣ ਧਰਨਾ ਸਮਾਪਤ ਕਰ ਦਿੱਤਾ ਗਿਆ ਹੈ ਅਤੇ ਪੋਸਟਮਾਰਟਮ ਤੋਂ ਬਾਅਦ ਲਾਸ਼ ਮ੍ਰਿਤਕ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ।ਉਨ੍ਹਾਂ ਕਿਹਾ ਕਿ ਦੋਨਾਂ ਧਿਰਾਂ ਦੇ ਬਿਆਨ ਦਰਜ ਕਰ ਅਗਲੀ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ