ਜਨਮ ਅਸ਼ਟਮੀ ਮੌਕੇ ਮੰਦਰਾਂ 'ਚ ਲੱਗੀਆਂ ਰੌਣਕਾਂ
- ਸ਼੍ਰੀ ਲਕਸ਼ਮੀ ਨਰਾਇਣ ਮੰਦਰ ਟੱਰਸਟ ਨੇ ਕੀਤੀ ਸਲਾਨਾ ਝੰਡੇ ਦੀ ਰਸਮ ਅਦਾ
ਬੰਗਾ ,19 ਅਗਸਤ 2022 – ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਸ਼ੁਭ ਅਵਸਰ ਮੋਕੇ ਤੇ ਜਿਥੇ ਬੰਗਾ ਦੇ ਵੱਖ ਵੱਖ ਮੰਦਰਾ ਨੂੰ ਇਕ ਦੁਲਹਨ ਦੀ ਤਰ੍ਹਾਂ ਸਜਾਇਆ ਗਿਆ ਉੱਥੇ ਹੀ ਭਗਤਾ ਦੀ ਰੋਣਕਾ ਵੀ ਮੰਦਰਾ ਵਿੱਚ ਸਹਿਜੇ ਹੀ ਵੇਖਣ ਨੂੰ ਮਿਲੀਆ।ਇਸ ਸ਼ੁਭ ਅਵਸਰ ਤੇ ਬੰਗਾ ਦੀ ਪੁਰਾਣੀ ਦਾਣਾ ਮੰਡੀ ਸਥਿਤ ਸ਼੍ਰੀ ਲਕਸ਼ਮੀ ਨਰਾਇਣ ਮੰਦਰ ਟੱਰਸਟ ਦੇ ਸਮੂਹ ਮੈਬਰਾ ਜਿਨ੍ਹਾਂ ਵਿਚ ਵਿਸ਼ੇਸ ਰੂਪ ਚ ਸੰਜੀਵ ਭਾਰਦਵਾਜ਼, ਪਰਮਜੀਤ ਗੋੜ ਨੇ ਜਿਥੇ ਮੰਦਰ ਦੇ ਪੁਜਾਰੀ ਸ਼ਾਮ ਸੁੰਦਰ ਦੁਆਰਾ ਪੂਜਾ ਅਰਚਨਾ ਕਰਨ ਉਪੰਰਤ ਸਾਲਾਨਾ ਝੰਡੇ ਦੀ ਰਸਮ ਅਦਾ ਕੀਤੀ ਉੱਥੇ ਹੀ ਇਸ ਮੋਕੇ ਤੇ ਹਾਜ਼ਰ ਸਮੂਹ ਵਿਚ ਵਿਸ਼ੇਸ ਕਰਕੇ ਵਿਜੈ ਗੁਪਤਾ , ਜਗਦੀਪ ਕੋਸ਼ਲ, ਜੀਵਨ ਕੋਸ਼ਲ, ਸੁਭਾਸ਼ ਉਹਰੀ, ਡਾ ਨਰੇਸ਼ ਰਾਵਲ, ਰਾਕੇਸ਼ ਅਗਰਵਾਲ , ਰਾਕੇਸ਼ ਕੁਮਾਰ ਕੁਮਰਾ , ਵਿਕਾਸ ਅਗਰਵਾਲ , ਰਜਿੰਦਰ ਅਗਰਵਾਲ, ਰਾਜ ਕੁਮਾਰ ,ਰਾਜ ਕੁਮਾਰ ਬਾਂਸਲ ਤੋ ਇਲਾਵਾਂ ਹੋਰ ਸ਼ਹਿਰ ਵਾਸੀ ਮੋਜੂਦ ਸਨ ।
ਇਸੇ ਤਰ੍ਹਾਂ ਹੀ ਬੰਗਾ ਦੇ ਸਥਾਨਕ ਆਦਰਸ਼ ਨਗਰ ਸਥਿਤ ਮਾਤਾ ਚਿੰਤ ਪੂਰਨੀ ਮੰਦਰ ਕਮੇਟੀ ਦੀ ਤਰਫੋਂ ਵੀ ਜਨਮ ਅਸ਼ਟਮੀ ਦੇ ਸ਼ੁਭ ਅਵਸਰ ਤੇ ਜਿਥੇ ਮੰਦਰ ਨੂੰ ਇਕ ਦੁਲਹਨ ਦੀ ਤਰਾਂ ਸਜਾਇਆ ਗਿਆ।ਉੱਥੇ ਹੀ ਭਗਵਾਨ ਸ਼੍ਰੀ ਕਿਸ਼੍ਰਨ ਦੇ ਭਗਤਾ ਦਾ ਵਿਸ਼ਾਲ ਇਕੱਠ ਸਵੇਰ ਤੋ ਹੀ ਸਥਾਨਕ ਮੰਦਰ ਵਿਚ ਵੇਖਣ ਨੂੰ ਮਿਲਿਆ।ਇਸ ਮੋਕੇ ਤੇ ਭਗਤ ਆਪਣੀਆ ਮਨੋਂ ਕਾਮਨਾਂਵਾ ਨੂੰ ਪੂਰਾ ਕਰਵਾਉਣ ਲਈ ਜਿਥੇ ਮੰਦਰ ਪੁਜਾਰੀ ਰਾਮੇਸ਼ਵਰ ਪ੍ਰਸ਼ਾਦ ਦੁਆਰਾ ਪੂਜਾ ਅਰਚਨਾ ਕਰਨ ਮਗਰੋ ਪ੍ਰਸ਼ਾਦ ਦਾ ਭੋਗ ਲਵਾ ਰਹੇ ਸਨ ।
ਉੱਥੇ ਹੀ ਮੰਦਰ ਪੁਜਾਰੀ ਉਨ੍ਹਾਂ ਦੀ ਮਨੋਂ ਕਾਮਨਾ ਪੂਰਾ ਕਰਨ ਦੀ ਅਰਦਾਸ ਬੇਨਤੀ ਕਰ ਰਹੇ ਸਨ ,ਤੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਬਾਲ ਸਰੂਪ ਪ੍ਰਤੀਮਾ ਨੂੰ ਝੂਲਾ ਝੁਲਾ ਰਹੇ ਸਨ ।ਇਸ ਮੋਕੇ ਤੇ ਮੰਦਰ ਕਮੇਟੀ ਦੇ ਮੈਬਰਾ ਵਿਚ ਵਿਸ਼ੇਸ ਤੋਰ ਤੇ ਪ੍ਰਧਾਨ ਮੰਦਰ ਕਮੇਟੀ ਸੁਰਿੰਦਰ ਕੁਮਾਰ ਸ਼ਰਮਾ,ਪਰਮਜੀਤ ਸਿੰਘ ਰਾਏ , ਯੋਗੇਸ਼ਵਰ ਬਵੇਜਾ , ਰਾਕੇਸ਼ ਕੁਮਾਰ ਅਗਰਵਾਲ ,ਤੇ ਹੋਰ ਹਾਜ਼ਰ ਸਨ
ਇਸੇ ਤਰ੍ਹਾਂ ਹੀ ਬੰਗਾ ਦੇ ਮਾਤਾ ਨੈਨਾ ਦੇਵੀ ਮੰਦਰ ਕਮੇਟੀ , ਮਾਤਾ ਸੀਤਲਾ ਮੰਦਰ ਪ੍ਰਬੰਧਕ ਕਮੇਟੀ , ਮਾਤਾ ਚਿੰਤਪੁਰਨੀ ਮੰਦਿਰ ਆਦਰਸ਼ ਨਗਰ,ਪ੍ਰਾਚੀਨ ਸ਼ਿਵ ਮੰਦਰ ਪ੍ਰਬੰਧਕ ਕਮੇਟੀ , ਸ਼੍ਰੀ ਰਾਧਾ ਕ੍ਰਿਸ਼ਨ ਮੰਦਰ ਮੁੱਹਲਾ ਗੁਜੱਰਾ ਪ੍ਰਬੰਧਕ ਕਮੇਟੀ , ਬਾਬਾ ਲਾਲ ਦਿਆਲ ਮੰਦਰ, ਪਾਠਸ਼ਾਲਾ ਮੰਦਰ ਪ੍ਰਬੰਧਕ ਕਮੇਟੀ , ਸ਼ਿਵ ਸ਼ਕਤੀ ਮੰਦਰ ਬੇਦੀ ਇੰਨਕਲੇਵ ਤੇ ਰਾਮ ਸ਼ਰਨਮ ਆਸ਼ਰਮ ਸਮੇਤ ਬੰਗਾ ਸਥਿਤ ਮੰਦਰਾ ਦੀਆ ਕਮੇਟੀਆ ਵੱਲੋਂ ਵੀ ਮੰਦਰਾ ਵਿਚ ਜਨਮ ਅਸ਼ਟਮੀ ਮੋਕੇ ਮੰਦਰਾ ਨੂੰ ਫੁੱਲਾ ਨਾਲ ਸਜਾਇਆ ਗਿਆ ਤੇ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਪੂਜਾ ਅਰਚਨਾ ਕੀਤੀ ਗਈ।ਇਸ ਮੋਕੇ ਤੇ ਹਾਜ਼ਰ ਸਮੂਹ ਵਿੱਚ ਦਿਨੇਸ਼ ਬਬੂਤਾ, ਵਿਵੇਕ ਬੇਦੀ ,ਅਸ਼ੋਕ ਸੂਦਨ,ਅੰਕੁਰ ਬਬੂਤਾ,ਅੰਸ਼ਿਕ ਸੂਦਨ , ਪ੍ਰਿੰਸ ਮਿੱਤਲ, ਅਕਾਸ਼ ਖੋਸਲਾ ,ਆਰੀਅਨ ਸੂਦਨ ਪਰਮਜੀਤ ਗੋੜ ,ਪ੍ਰੀਤੀ ਬਬੂਤਾ, ਵਿਜੈ ਗੁਪਤਾ , ਗੁਲਸ਼ਨ ਬਡਿਆਲ , ਵਿਜੈ ਛਾਬੜਾ, ਰਾਮ ਗੋਪਾਲ ਕੋਹਲੀ ਤੇ ਹੋਰ ਹਾਜ਼ਰ ਸਨ।