ਹੈਰੋਇਨ ਅਤੇ ਨਸ਼ੀਲੀਆਂ ਗੋਲੀਆਂ ਸਮੇਤ ਦੋ ਔਰਤਾਂ ਗ੍ਰਿਫਤਾਰ
ਰੋਹਿਤ ਗੁਪਤਾ
ਗੁਰਦਾਸਪੁਰ 19 ਅਗਸਤ 2022 -ਦੀਨਾਨਗਰ ਪੁਲਸ ਨੂੰ ਇਕ ਵਾਰ ਫੇਰ ਤੋਂ ਨਸ਼ੇ ਦੇ ਕਾਰੋਬਾਰ ਨੂੰ ਠੱਲ ਪਾਉਣ ਲਈ ਵਿੱਢੀ ਗਈ ਮੁਹਿੰਮ ਵਿਚ ਇਕ ਹੋਰ ਸਫਲਤਾ ਹਾਸਲ ਹੋਈ ਹੈ। ਪੁਲੀਸ ਵੱਲੋਂ ਦੋ ਔਰਤਾਂ ਨੂੰ ਕੁੱਲ 15 ਗ੍ਰਾਮ ਹੈਰੋਇਨ ਅਤੇ 1 ਹਜ਼ਾਰ ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਦੱਸਿਆ ਗਿਆ ਹੈ ਕਿ ਕਾਫੀ ਸਮੇਂ ਤੋਂ ਇਹ ਔਰਤਾਂ ਨਸ਼ੇ ਦਾ ਕਾਰੋਬਾਰ ਕਰ ਰਹੀਆਂ ਹਨ।
ਦੀਨਾਨਗਰ ਥਾਣੇ ਦੇ ਐਸ ਐਚ ਔ ਕਪਿਲ ਕੌਸ਼ਲ ਨੇ ਦੱਸਿਆ ਕਿ ਥਾਣੇ ਦੇ ਏਐਸਆਈ ਯੂਸਫ ਮਸੀਹ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਸੂਗਰ ਮਿੱਲ ਅੱਡਾ ਪਨਿਆੜ ਤੋਂ ਦੋਸਣ ਵੀਨਾ ਪਤਨੀ ਲੇਟ ਪ੍ਰੇਮ ਕੁਮਾਰ ਅਤੇ ਪੂਜਾ ਪਤਨੀ ਵਿੱਕੀ ਵਾਸੀਆਂਨ ਬਸਤੀ ਵਿਕਾਸ ਨਗਰ ਪਨਿਆੜ ਨੂੰ ਸ਼ੱਕ ਬਿਨਾਹ ਤੇ ਕਾਬੂ ਕਰਕੇ ਦੋਹਾਂ ਔਰਤਾਂ ਦੀ ਤਲਾਸੀ ਲੇਡੀ ਸਿਪਾਹੀ ਸੁਦੇਸ ਕੁਮਾਰੀ ਪਾਸੋਂ ਕਰਵਾਈ ਗਈ।
ਉਨ੍ਹਾਂ ਦੱਸਿਆ ਕਿ ਤਲਾਸ਼ੀ ਦੇ ਦੌਰਾਨ ਕਾਬੂ ਕੀਤੀ ਗਈ ਇੱਕ ਔਰਤ ਵੀਨਾ ਦੇ ਸਿਰ ਉਪਰ ਲਏ ਦੁਪੱਟੇ ਦੀ ਨੁੱਕਰ ਵਿੱਚ ਬੰਨੀ ਹੋਈ ਗੰਢ ਵਿਚੋ ਮੋਮੀ ਲਿਫਾਫਾ ਬਰਾਮਦ ਹੋਇਆ ਜਿਸ ਵਿਚੋਂ ਸਤੱ ਗ੍ਰਾਮ ਹੈਰੋਇਨ ਅਤੇ 500 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਜਦਕਿ ਦੂਸਰੀ ਔਰਤ ਪੂਜਾ ਦੇ ਹੱਥ ਵਿੱਚ ਫੜੇ ਮੋਮੀ ਲਿਫਾਫੇ ਨੂੰ ਚੈਕ ਕੀਤਾ ਜਿਸ ਵਿਚੋ 8 ਗ੍ਰਾਮ ਹੈਰੋਇਨ ਅਤੇ 500 ਨਸ਼ੀਲੀਆਂ ਗੋਲੀਆਂ ਬ੍ਰਾਮਦ ਹੋਈਆ ਹਨ।
ਉਨ੍ਹਾਂ ਦੱਸਿਆ ਕਿ ਦੋਹਾਂ ਔਰਤਾਂ ਦੇ ਖਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।