ਸਤਨਾਮ ਸਿੰਘ ਸੂੰਨੀ ਨੂੰ ਜ਼ਿਲ੍ਹਾ ਪੱਧਰੀ ਸਮਾਗਮ ਵਿੱਚ ਸਨਮਾਨਿਤ ਕੀਤਾ ਗਿਆ
ਪ੍ਰਮੋਦ ਭਾਰਤੀ
ਆਜ਼ਾਦੀ ਦੇ 75ਵੇਂ ਮਹਾਂਉਤਸਵ ਤੇ ਜਿਲ੍ਹਾ ਪੱਧਰੀ ਸਮਾਗਮ ਵਿੱਚ ਅਨਮੋਲ ਗਗਨ ਮਾਨ, ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਮੰਤਰੀ, ਪੰਜਾਬ ਸਰਕਾਰ, ਨਵਜੋਤਪਾਲ ਸਿੰਘ ਰੰਧਾਵਾ ਡਿਪਟੀ ਕਮਿਸ਼ਨਰ ਸ਼ਹੀਦ ਸਿੰਘ ਨਗਰ, ਭਾਗੀਰਥ ਸਿੰਘ ਮੀਨਾ, ਐਸ ਐਸ ਪੀ ਸ਼ਹੀਦ ਭਗਤ ਸਿੰਘ, ਡਾ: ਨਛੱਤਰ ਪਾਲ ਐਮ ਐ ਲਏ ਨਵਾਂਸ਼ਹਿਰ ਅਤੇ ਸੰਤੋਸ਼ ਕਟਾਰੀਆ ਐਮ ਅਲੈ ਲਏ ਬਲਾਚੌਰ ਵਲੋਂ ਸਤਨਾਮ ਸਿੰਘ, ਜਿਲ੍ਹਾ ਸਾਇੰਸ ਸੁਪਰਵਾਈਜ਼ਰ ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ਼ ਕਰਨਾਣਾ ਵਿਖੇ ਬਤੌਰ ਲੈਕ ਬਾਇਓ ਸੇਵਾ ਨਿਭਾ ਰਹੇ ਹਨ ਨੂੰ ਉਨ੍ਹਾਂ ਦੁਆਰਾ ਸਿੱਖਿਆ ਵਿਭਾਗ ਵਿੱਚ ਨਿਭਾਈਆਂ ਜਾ ਰਹੀਆਂ ਵਧੀਆ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ।
ਇੱਥੇ ਦੱਸਣਯੋਗ ਹੈ ਕਿ ਇਨ੍ਹਾਂ ਦੁਆਰਾ ਪੜ੍ਹਾਏ ਗਏ ਵਿਿਦਆਰਥੀ ਆਪਣੇ ਆਪਣੇ ਖੇਤਰ ਵਿੱਚ ਬੁਲੰਦੀਆਂ ਛੂ ਰਹੇ ਹਨ, ਉੱਥੇ ਹੀ ਜਿਲ੍ਹੇ ਵਿੱਚ ਇਨ੍ਹਾਂ ਦੁਆਰਾ ਸਿੱਖਿਆ ਵਿੱਚ ਕੀਤੇ ਗਏ ਕੰਮ ਆਪ ਮੁਹਾਰੇ ਬੋਲ ਰਹੇ ਹਨ।ਮੋਬਾਇਲ ਸਾਇੰਸ ਕਮ ਕੰਪਿਊਟਰ ਲੈਬ ਆਨ ਵੀਲ੍ਹਸ ਦੇ ਨਿਰਮਾਣ ਵਿੱਚ ਤਨਦੇਹੀ ਨਾਲ਼ ਨਿਭਾਈ ਭੂਮਿਕਾ ਕਾਰਣ ਅੱਜ ਇਹ ਪ੍ਰੋਜੈਕਟ ਰਾਸ਼ਟਰੀ ਪੱਧਰ ਤੇ ਆਪਣੀ ਪਹਿਚਾਣ ਬਣਾ ਚੁੱਕਾ ਹੈ ਅਤੇ ਨਿਰਵਿਘਨ ਜਿਲ੍ਹੇ ਦੇ ਸਕੂਲਾਂ ਦੇ ਨਾਲ਼ ਨਾਲ਼ ਲਾਗਵੇਂ ਜਿਿਲ੍ਹਆ ਦੁਆਰਾ ਵੀ ਇਸਨੂੰ ਦੇਖਣ ਦੀ ਮੰਗ ਹੋ ਰਹੀ ਹੈ।
ਇਨ੍ਹਾਂ ਦੁਆਰਾ ਵਾਤਾਵਰਣ ਦੀ ਸੰਭਾਲ਼ ਸੰਬੰਧੀ ਜਿਲ੍ਹੇ ਦੇ ਸਮੂਹ ਸਕੂਲਾਂ ਵਿੱਚ ‘ਗ੍ਰੀਨ ਐਸ ਬੀ ਐਸ ਨਗਰ’ ਮਹਿੰਮ ਚਲਾਈ ਗਈ, ਕਹਿਰ ਦੀ ਗਰਮੀ ਤੋਂ ਪੰਛੀਆਂ ਨੂੰ ਬਚਾਉਣ ਲਈ ਵਿਿਦਆਰਥੀਆਂ ਦੇ ਸਹਿਯੋਗ ਨਾਲ਼ ਮਹਿੰਮ ਚਲਾਈ, ਵਿਭਾਗੀ ਪ੍ਰੀਖਿਆਵਾਂ ਜਿਵੇਂ ਕਿ ਐਨ ਐਮ ਐਮ ਐਸ/ ਪੀ ਐਸ ਟੀ ਐਸ ਈ , ਪੀ ਟੈਟ ਆਦਿ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨਾ, ਸਾਇੰਸ ਗਤੀਵਿਧੀਆਂ ਵਿੱਚ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਪੰਜਾਬ ਰਾਜ ਵਿੱਚ ਪਹਿਲਾ ਦਰਜ਼ਾ ਪ੍ਰਾਪਤ ਕਰਵਾਉਣਾ ਵੀ ਇਨ੍ਹਾਂ ਦੇ ਹਿੱਸੇ ਹੀ ਆਉਂਦਾ ਹੈ।ਵਿਧਾਨ ਸਭਾ ਚੋਣਾਂ 2022 ਵਿੱਚ ਬਤੌਰ ਸਹਾਇਕ ਨੋਡਲ ਅਫਸਰ ਸਵੀਪ ਡਿਊਟੀ ਵੀ ਨਿਭਾਈ ਅਤੇ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀਆਂ ਸਵੀਪ ਗਤੀਵਿਧੀਆਂ ਨੂੰ ਵੀ ਚੋਣ ਕਮਿਸ਼ਨ ਪੰਜਾਬ ਵਲੋਂ ਖੂਬ ਸਰਾਹਿਆ ਗਿਆ।