ਲੰਮੀ ਸਕਿਨ ਕਾਰਨ ਦੁੱਧ ਘਟਿਆ, ਪਰ ਨਕਲੀ ਵਧਿਆ : ਐਡਵੋਕੇਟ ਪ੍ਰਭਜੀਤਪਾਲ ਸਿੰਘ
ਜੀ ਐਸ ਪੰਨੂ
ਪਟਿਆਲਾ, 19ਅਗਸਤ ,2022 - ਜਾਨਵਰਾਂ ਵਿੱਚ ਫੈਲੀ ਲੰਪੀ ਸਕਿਨ ਨਾਮ ਦੀ ਮਹਾਂਮਾਰੀ ਨੇ ਪੂਰੇ ਦੇਸ਼ ਵਿੱਚ ਗੰਭੀਰ ਰੂਪ ਧਾਰਨ ਕਰ ਲਿਆ ਹੈ ਤੇ ਵੱਡੀ ਗਿਣਤੀ ਵਿੱਚ ਖਾਸ ਕਰ ਗਾਵਾਂ ਮਰ ਰਹੀਆਂ ਹਨ। ਪੰਜਾਬ ਵਿਚ ਵੱਡੀ ਗਿਣਤੀ ਵਿਚ ਜਾਨਵਰ ਲੰਪੀ ਸਕਿਨ ਮਹਾਂਮਾਰੀ ਕਾਰਨ ਬਿਮਾਰ ਹੋ ਰਹੇ ਹਨ ਅਤੇ ਲਗਾਤਾਰ ਮੌਤਾਂ ਹੋ ਰਹੀਆਂ ਹਨ। ਲਗਾਤਾਰ ਗਾਵਾਂ ਵਿਚ ਬਿਮਾਰੀ ਦਾ ਵਾਧਾ ਹੋ ਰਿਹਾ ਹੈ, ਜਿਸ ਨਾਲ ਦੁੱਧ ਇੱਕ ਦਮ ਸੁੱਕ ਜਾਂਦਾ ਹੈ ਅਤੇ ਪਸ਼ੂ ਪਾਲਕਾਂ ਦਾ ਵੱਡਾ ਨੁਕਸਾਨ ਹੋ ਰਿਹਾ ਹੈ।
ਪੰਜਾਬ 'ਚ ਦੁੱਧ ਦਾ ਉਤਪਾਦਨ 50 ਫੀਸਦੀ ਘੱਟ ਗਿਆ ਹੈ,ਪਰ ਬਾਜ਼ਾਰ ਵਿੱਚ ਦੁੱਧ ਦੀ ਕੋਈ ਕਮੀ ਨਜ਼ਰ ਨਹੀਂ ਆਈ। ਸਮਾਜ ਸੇਵੀ ਅਤੇ ਕਿਸਾਨ ਆਗੂ ਐਡਵਕੇਟ ਪ੍ਰਭਜੀਤਪਾਲ ਸਿੰਘ ਵਲੋਂ ਕਿਹਾ ਗਿਆ ਕਿ ਪਸ਼ੂਆਂ 'ਚ ਫੈਲੀ ਭਿਆਨਕ ਚਮੜੀ ਦੀ ਬਿਮਾਰੀ ‘ਲੰਪੀ ਸਕਿਨ ਨੇ ਜਿੱਥੇ ਪਸ਼ੂ ਪਾਲਕਾਂ ਨੂੰ ਵੱਡੇ ਆਰਥਿਕ ਘਾਟੇ ਵੱਲ ਧਕੇਲਿਆ ਹੈ,ਉੱਥੇ ਹੀ ਇਹ ਬਿਮਾਰੀ ਕਈ ਹੋਰਨਾਂ ਪੱਖਾਂ ਤੋਂ ਵੀ ਘਾਤਕ ਸਿੱਧ ਹੋ ਰਹੀ ਹੈ ਜਿਨ੍ਹਾਂ ਵੱਲ ਧਿਆਨ ਦੇਣਾ ਸਮੇਂ ਦੀ ਅਹਿਮ ਲੋੜ ਹੈ। ਉਹਨਾਂ ਸਰਕਾਰ ਤੇ ਪ੍ਰਸ਼ਾਸਨ ਨੂੰ ਸਵਾਲ ਕਰਦਿਆਂ ਕਿਹਾ ਕਿ ਪਸ਼ੂਆਂ ਬਿਨ੍ਹਾਂ ਐਨਾ ਦੁੱਧ ਆਖਿਰ ਬਜ਼ਰ ਕਿੱਥੋਂ ਆ ਰਿਹਾ ਹੈ? ਨਕਲੀ ਦੁੱਧ ਤਿਆਰ ਕਰਕੇ ਚੰਦ ਪੈਸਿਆਂ ਲਈ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਆਖਿਰ ਕਿੱਥੇ ਸੁਰੱਖਿਅਤ ਬੈਠੇ ‘ਚਿੱਟੇ ਦੁੱਧ ਦਾ ਕਾਲਾ ਧੰਦਾ ਬੇਖੌਫ ਚਲਾ ਰਹੇ ਹਨ।
ਪੰਜਾਬ ਸਰਕਾਰ ਨੂੰ ਅਹਿਮ ਚੁਣੌਤੀ ਸਮਝਦਿਆਂ ਇਨ੍ਹਾਂ ਗੱਲਾਂ ਵੱਲ ਉਚੇਚਾ ਧਿਆਨ ਦਿੰਦੇ ਹੋਏ ਜਿੱਥੇ ਬਿਮਾਰੀ ਕਾਰਨ ਮਰੇ ਪਸ਼ੂਆਂ ਨੂੰ ਦਬਾਉਣ ਤੇ ਚੁੱਕਣ ਦੇ ਢੁੱਕਵੇਂ ਤੇ ਪੁਖਤਾ ਪ੍ਰਬੰਧ ਕਰਨੇ ਚਾਹੀਦੇ ਹਨ, ਉਥੇ ਹੀ ਇਸ ਤਰ੍ਹਾਂ ਪੀੜਤ ਪਸ਼ੂਆਂ ਨੂੰ ਛੱਡਣ ਤੇ ਸੁੱਟਣ ਵਾਲਿਆਂ ਸਮੇਤ ਨਕਲੀ ਦੁੱਧ ਬਣਾਉਣ ਵਾਲਿਆਂ ਖ਼ਿਲਾਫ ਵੀ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।
ਐਡਵੋਕੇਟ ਪ੍ਰਭਜੀਤਪਾਲ ਸਿੰਘ ਵੱਲੋਂ ਸਰਕਾਰ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਸਰਕਾਰ ਮਰਨ ਵਾਲੇ ਪਸ਼ੂ ਮਾਲਕਾਂ ਨੂੰ ਵੀ ਬਣਦਾ ਮੁਆਵਜ਼ਾ ਦੇਵੇ ਅਤੇ ਨਕਲੀ ਦੁੱਧ ਦੇ ਵੱਧ ਰਹੇ ਉਤਪਾਦਨ ਖਿਲਾਫ਼ ਸਿਹਤ ਵਿਭਾਗ ਨੂੰ ਚੌਕਸ ਹੋ ਕੇ ਚੈਕਿੰਗ ਮੁਹਿੰਮ ਦੇ ਹੁਕਮ ਜਾਰੀ ਕਰੇ ਤਾਂ ਜੋ ਲੋਕਾਂ ਦੀ ਸਿਹਤ ਨਾਲ ਹੋ ਰਹੇ ਖਿਲਵਾੜ ਨੂੰ ਰੋਕਿਆ ਜਾ ਸਕੇ। ਜ਼ਿਕਰਯੋਗ ਹੈ ਕਿ ਢੋਲਾਂ ਵਾਲੇ ਮਣਾ ਮੂਹੀਂ ਢੋਲ ਬੇਖੌਫ ਲਦੀ ਫਿਰਦੇ ਹਨ ਤੇ ਦੁੱਧ ਡੈਰੀ ਵਾਲਿਆਂ ਦੀ ਚਾਂਦੀ ਬਣ ਰਹੀ ਹੈ ਪਰ ਮਹਿਕਮੇ ਦੇ ਵੀ ਕੜਾ ਲੋਟ ਆਇਆ ਹੋਇਆ ਹੈ।