ਭਗਵਾਨ ਵਾਲਮੀਕਿ ਦੀ ਸ਼ੋਭਾ ਯਾਤਰਾ ਵਿਚ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਕਰਨਗੀਆਂ ਪੂਰਾ ਸਹਿਯੋਗ
ਰੋਹਿਤ ਗੁਪਤਾ
ਗੁਰਦਾਸਪੁਰ 25 ਸਤੰਬਰ 2022 - 2 ਅਕਤੂਬਰ ਨੂੰ ਭਗਵਾਨ ਬਾਲਮੀਕਿ ਸਮਾਜ ਦਲ ਵੱਲੋਂ ਕੱਢੀ ਜਾਣ ਵਾਲੀ ਭਗਵਾਨ ਵਾਲਮੀਕਿ ਦੀ ਸ਼ੋਭਾ ਯਾਤਰਾ ਸ਼ਹਿਰ ਦੀਆਂ ਸਾਰੀਆਂ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦਾ ਵੀ ਸਹਿਯੋਗ ਰਹੇਗਾ। ਇਹ ਪ੍ਰਗਟਾਵਾ ਸਨਾਤਨ ਜਾਗਰਣ ਮੰਚ ਵੱਲੋਂ ਅਰਥੀ ਦੇ ਇੱਕ ਬੈਠਕ ਵਿਚ ਸ਼ਹਿਰ ਦੀਆਂ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਨੇ ਕੀਤਾ ਹੈ।
ਦੱਸ ਦੇਈਏ ਕਿ ਭਗਵਾਨ ਬਾਲਮੀਕਿ ਸਮਾਜ ਦਲ ਦੇ ਸੰਨੀ ਗਿੱਲ ਦੀ ਰਹਿਨੁਮਾਈ ਹੇਠ ਰਾਮਾਇਣ ਦੇ ਰਚੇਤਾ ਭਗਵਾਨ ਵਾਲਮੀਕਿ ਦੀ ਸ਼ੋਭਾ ਯਾਤਰਾ 2 ਅਕਤੂਬਰ ਨੂੰ ਮਾਈ ਦਾ ਤਲਾਬ ਮੰਦਰ ਤੋਂ ਸ਼ਾਮ 3 ਵਜੇ ਕੱਢੀ ਜਾ ਰਹੀ ਹੈ ਜੋ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚੋਂ ਹੁੰਦੀ ਹੋਈ ਮੁੜ ਮਾਈ ਦਾ ਤਲਾਬ ਮੰਦਰ ਵਿਖੇ ਹੀ ਵਿਸ਼ਰਾਮ ਲਵੇਗੀ। ਇਸ ਸ਼ੋਭਾ ਯਾਤਰਾ ਨੂੰ ਵਿਸ਼ਾਲ ਰੂਪ ਦੇਣ ਲਈ ਸਨਾਤਨ ਜਾਗਰਣ ਮੰਚ ਵੱਲੋਂ ਗੀਤਾ ਭਵਨ ਮੰਦਰ ਵਿਖੇ ਬੈਠਕ ਬੁਲਾਈ ਗਈ ਜਿਸ ਵਿੱਚ ਸ਼ਹਿਰ ਦੀਆਂ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਹਿੱਸਾ ਲਿਆ।
ਮੈਟਲ ਦੀ ਕਾਰਵਾਈ ਮੀਡੀਆ ਨੂੰ ਜਾਰੀ ਕਰਦੇ ਹੋਏ ਸਨਾਤਨ ਜਾਗਰਣ ਮੰਚ ਦੇ ਪ੍ਰਧਾਨ ਪਵਨ ਸ਼ਰਮਾ ਅਤੇ ਰਵੀ ਮਹਾਜਨ ਨੇ ਦੱਸਿਆ ਕਿ ਬੈਠਕ ਦੌਰਾਨ ਸ਼ੋਭਾ ਯਾਤਰਾ ਨੂੰ ਹੋਰ ਆਕਰਸ਼ਕ ਬਣਾ ਲਈ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਵੱਖ-ਵੱਖ ਸੰਸਥਾਵਾਂ ਨੂੰ ਉਨ੍ਹਾਂ ਦੀਆਂ ਜਿੰਮੇਦਾਰੀਆਂ ਵੰਡੀਆਂ ਗਈਆਂ। ਉਨ੍ਹਾਂ ਦੱਸਿਆ ਕਿ ਸ਼ੋਭਾ ਯਾਤਰਾ ਦਾ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਭਰਪੂਰ ਸਵਾਗਤ ਕੀਤਾ ਜਾਵੇਗਾ ਅਤੇ ਸ਼ਰਧਾਲੂਆਂ ਲਈ ਪਾਣੀ ਅਤੇ ਖਾਣ-ਪੀਣ ਦੇ ਹੋਰ ਸਮਾਨ ਦੀ ਵਿਵਸਥਾ ਵੀ ਹੋਵੇਗੀ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਸ਼ੋਭਾ ਯਾਤਰਾ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ।
ਬੈਠਕ ਵਿੱਚ ਭਗਵਾਨ ਬਾਲਮੀਕਿ ਸਮਾਜ ਦਲ, ਵਿਸ਼ਵ ਹਿੰਦੂ ਪਰਿਸ਼ਦ, ਬਰਾਹਮਨ ਸੇਵਾ ਦਲ, ਸਨਾਤਨ ਜਾਗਰਣ ਮੰਚ, ਸਨਾਤਨ ਚੇਤਨਾ ਮੰਚ, ਸਾਈ ਪਰਿਵਾਰ, ਰਾਸ਼ਟਰੀ ਸੋਇਮ ਸੇਵਕ ਸੰਘ, ਹਨੁਮਾਨ ਚਲੀਸਾ ਪਰਿਵਾਰ ਸਮਿਤੀ ਅਤੇ ਧਰਮ ਜਾਗਰਣ ਮੰਚ ਆਦਿ ਸੰਸਥਾਵਾਂ ਦੇ ਆਗੂ ਹਾਜਰ ਸਨ।