ਮਿਉਂਸਪਲ ਮੁਲਾਜ਼ਮਾਂ ਦੀਆਂ ਅਹਿਮ ਮੰਗਾਂ ਸਬੰਧੀ ਮੁਲਾਜ਼ਮਾਂ ਦੀ ਖੰਨਾ ਵਿਖੇ ਹੋਈ ਮੀਟਿੰਗ
ਜਗਰਾਉਂ, 25 ਸਤੰਬਰ 2022 - ਪੰਜਾਬ ਰਿਟਾਇਰਡ ਮਿਉਂਸਪਲ ਵਰਕਰਜ ਯੂਨੀਅਨ ਅਤੇ ਪੰਜਾਬ ਮਿਉਂਸਪਲ ਵਰਕਰਜ ਯੂਨੀਅਨ ਦੇ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਇੱਕ ਸਾਂਝੀ ਮੀਟਿੰਗ ਦੇਵੀ ਦਿਵਾਲ ਮੰਦਰ, ਖੰਨਾ ਵਿਖੇ ਚੇਅਰਮੈਨ ਸ੍ਰੀ ਜਨਕ ਰਾਜ ਮਾਨਸਾ ਦੀ ਪ੍ਰਧਾਨਗੀ ਹੇਠ ਹੋਈ। ਜਾਣਕਾਰੀ ਦਿੰਦਿਆਂ ਰਿਟਾਇਰ ਮਿਉਂਸਪਲ ਵਰਕਰਜ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਧਰਮਿੰਦਰ ਕੁਮਾਰ ਬਾਂਡਾ ਨੇ ਦੱਸਿਆ ਕਿ ਮੀਟਿੰਗ ਵਿੱਚ ਪੰਜਾਬ ਰਿਟਾਇਰਡ ਮਿਉਂਸਪਲ ਵਰਕਰਜ ਯੂਨੀਅਨ ਅਤੇ ਪੰਜਾਬ ਮਿਉਂਸਪਲ ਵਰਕਰਜ ਯੂਨੀਅਨ ਦੇ ਆਗੂ ਮੀਟਿੰਗ ਵਿੱਚ ਹਾਜ਼ਰ ਆਏ।
ਬੁਲਾਰਿਆਂ ਨੇ ਮੁੱਖ ਮੰਗਾਂ 1.1.16 ਤੋ ਬਾਅਦ ਰਿਟਾਇਰ ਹੋਏ ਮੁਲਾਜਮਾਂ ਨੂੰ ਗਰੈਚੁਟੀ 20 ਲੱਖ ਰੁਪਏ ਨਵੇਂ ਸਕੇਲਾਂ ਅਨੁਸਾਰ ਦੇਣੀ, ਕੱਚੇ ਮੁਲਾਜਮਾਂ ਨੂੰ ਰੈਗੂਲਰ ਕਰਨਾ, ਪੁਰਾਣੀ ਪੈਨਸ਼ਨ ਲਾਗੂ ਕਰਨਾ, ਲੀਵ ਇਨਕੈਸ਼ਮੈਂਟ ਦਾ ਬਕਾਇਆ ਦੇਣਾ, ਕਮਿਊਟ ਦੀ ਸਹੂਲਤ ਮੁੜ ਚਾਲੂ ਕਰਨਾ ਆਦਿ ਨੂੰ ਵਿਚਾਰਿਆ ਗਿਆ। ਸੂਬਾ ਪ੍ਰਧਾਨ ਭੋਲਾ ਸਿੰਘ (ਬਠਿੰਡਾ)ਅਤੇ ਸੂਬਾ ਪ੍ਰਧਾਨ ਅਮਨਦੀਪ ਸਿੰਘ (ਜੀਰਾ) ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜੇਕਰ ਮੁਲਾਜਮਾਂ ਦੀਆਂ ਮੰਗਾਂ ਦਾ ਹੱਲ ਇੱਕ ਮਹੀਨੇ ਦੇ ਅੰਦਰ ਨਾ ਕੀਤਾ ਗਿਆ ਤਾਂ ਦੋਨੋ ਯੂਨੀਅਨ ਸਰਕਾਰ ਦੇ ਵਿਰੁੱਧ ਧਰਨੇ ਦੇਣ ਲਈ ਲਈ ਮਜ਼ਬੂਰ ਹੋਣਗੀਆਂ। ਪੰਜਾਬ ਰਿਟਾਇਰਡ ਮਿਉਂਸਪਲ ਵਰਕਰਜ ਯੂਨੀਅਨ ਜਿਲ੍ਹਾ ਲੁਧਿਆਣਾ ਦੇ ਨਵ ਨਿਯੁਕਤ ਜਿਲ੍ਹਾ ਪ੍ਰਧਾਨ ਵਿਜੈ ਕੁਮਾਰ ਜਗਰਾਉਂ ਨੇ ਦੱਸਿਆ ਕਿ ਵਧੀਕ ਡਿਪਟੀ ਕਮਿਸ਼ਨਰ ਦਫਤਰ ਵਿਖੇ ਮੁਲਾਜਮਾਂ ਨੂੰ ਆਪਣੇ ਕੰਮ ਕਰਵਾਉਣ ਲਈ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਚੰਦਨ ਸਿੰਘ ਨੇਗੀ ਖੰਨਾ ਨੇ ਕਿਹਾ ਕਿ ਨਗਰ ਕੌਂਸਲ ਖੰਨਾ ਵਲੋਂ ਰਿਟਾਇਰਡ ਮੁਲਾਜਮਾਂ ਨੂੰ ਐਲ.ਟੀ.ਸੀ ਛੇਵੇਂ ਪੇ ਕਮਿਸ਼ਨ ਅਨੁਸਾਰ ਰਿਵਾਇਜਡ ਕੀਤੀਆਂ ਪੈਨਸ਼ਨਾ ਮੁਤਾਬਿਕ ਨਹੀਂ ਦਿਤੀਆਂ ਜਾ ਰਹੀਆਂ ਬਾਰੇ ਮੁੱਦਾ ਉਠਾਇਆ।
ਇਸ ਮੀਟਿੰਗ ਵਿੱਚ ਪੰਜਾਬ ਰਿਟਾਇਰਡ ਮਿਉਂਸਪਲ ਵਰਕਰਜ ਯੂਨੀਅਨ ਦੇ ਪ੍ਰਧਾਨ ਭੋਲਾ ਸਿੰਘ ਬਠਿੰਡਾ, ਪੰਜਾਬ ਮਿਉਂਸਪਲ ਵਰਕਰਜ ਯੂਨੀਅਨ ਦੇ ਪ੍ਰਧਾਨ ਅਮਨਦੀਪ ਸਿੰਘ ਜੀਰਾ, ਵਿਨੋਦ ਕੁਮਾਰ ਮਹਿਤਾ ਰਿਟਾਇਰਡ ਈ.ਓ, ਸੁਰਜੀਤ ਸਿੰਘ ਰਿਟਾਇਰਡ ਈ.ਓ, ਬਲਵੰਤ ਰਾਏ ਏ.ਐਮ.ਈ, ਚੰਦਨ ਸਿੰਘ ਨੇਗੀ, ਸਤੀਸ਼ ਕੁਮਾਰ ਏ.ਟੀ.ਪੀ, ਗੁਰਮੇਲ ਸਿੰਘ ਐਕਸੀਅਨ, ਹਰਕੀਰਤ ਸਿੰਘ, ਜੀਵਨ ਕੁਮਾਰ, ਦਲਜੀਤ ਕੁਮਾਰ, ਵਿਮਲ ਕੁਮਾਰ, ਟੇਕ ਚੰਦ ਖੰਨਾ, ਮਹਿੰਦਰਪਾਲ, ਨੈਬ ਸਿੰਘ, ਸੁਰਿੰਦਰ ਸਿੰਘ, ਪਰਮਜੀਤ ਸਿੰਘ, ਹਰਚੰਦ ਸਿੰਘ, ਦਲਵਿੰਦਰ ਸਿੰਘ ਐਸ.ਐਫ.ਓ, ਸਰਹਿੰਦ ਤੋਂ ਹੰਸਰਾਜ ਤਲਾਣੀਆਂ, ਮਹਿੰਦਰ ਸਿੰਘ ਤਿਬੰਰਪੁਰੂਆ, ਤਾਰਾ ਸਿੰਘ ਗੋਰਾਂਇਆ, ਲਲਿਤ ਮੋਹਨ ਫਿਰੋਜ਼ਪੁਰ, ਸਮਸ਼ੇਰ ਸਿੰਘ, ਦਮਨਜੀਤ ਜੀਰਾ, ਪਰਮਜੀਤ ਸਿੰਘ, ਤਲਵੰਡੀ ਭਾਈ, ਜਗਸੀਰ ਸਿੰਘ ਰਿਟਾ: ਇੰਸਪੈਕਟਰ ਜਗਰਾਉਂ, ਬਲਵਿੰਦਰਪਾਲ ਝੰਜੀ ਰਿਟਾ: ਇੰਸਪੈਕਟਰ ਜਗਰਾਉਂ, ਸੁਖਦੇਵ ਸਿੰਘ ਰਿਟਾ: ਜੇ.ਈ. ਜਗਰਾਉਂ, ਦਵਿੰਦਰ ਸਿੰਘ ਜਗਰਾਉਂ, ਚਰਨਜੀਤ ਮਾਛੀਵਾੜਾ, ਭਰਤ ਲਾਲ ਨਾਭਾ, ਪਰਮਜੀਤ ਸਿੰਘ, ਸਤਪਾਲ ਮੋੜ ਮੰਡੀ, ਸੁਰਜਨ ਰਾਮ ਬਠਿੰਡਾ ਹਾਜ਼ਰ ਸਨ।