ਲਾਇਨਜ਼ ਕਲੱਬ ਕੋਟਕਪੂਰਾ ਨੇ ਗਊਸ਼ਾਲਾ ਵਿਖੇ ਹਰੇ ਚਾਰੇ ਦੀ ਸੇਵਾ ਕੀਤੀ
ਦੀਪਕ ਗਰਗ
ਕੋਟਕਪੂਰਾ 25 ਸਤੰਬਰ 2022 - ਲਾਇਨਜ਼ ਕਲੱਬ ਕੋਟਕਪੂਰਾ ਦੇ ਮੈਂਬਰਾਂ ਵੱਲੋਂ ਪ੍ਰਧਾਨ ਅਮਿਤ ਗੁਪਤਾ ਦੀ ਅਗਵਾਈ ਹੇਠ ਸਥਾਨਕ ਸ਼੍ਰੀ ਮੁਕਤਸਰ ਸਾਹਿਬ ਰੋਡ 'ਤੇ ਸਥਿਤ ਸ਼੍ਰੀ ਗਊਸ਼ਾਲਾ ਵਿਖੇ ਹਰੇ ਚਾਰੇ ਦੇ ਰੂਪ ਵਿੱਚ ਸਵਾਮਨੀ ਚੜ੍ਹਾਈ ਗਈ। ਇਸ ਦੌਰਾਨ ਸੈਕਟਰੀ ਵਿਪਨ ਗੁਪਤਾ, ਰਵਿੰਦਰ ਗਰਗ, ਸਵਤੰਤਰ ਗੋਇਲ, ਸਤੀਸ਼ ਬਾਂਸਲ, ਵਿਨੋਦ ਬਾਂਸਲ, ਰਕੇਸ਼ ਅਹੁਜਾ, ਅਮਰਨਾਥ ਗੋਇਲ ਅਤੇ ਸਤੀਸ਼ ਸਿੰਗਲਾ ਆਦਿ ਨੇ ਗਊਆਂ ਨੂੰ ਹਰਾ ਚਾਰਾ ਪਾਉਂਦੇ ਹੋਏ ਕਿਹਾ ਕਿ ਸਮੂਹ ਮੈਂਬਰਾਂ ਵੱਲੋਂ ਸਰਬਸੰਮਤੀ ਨਾਲ ਲਏ ਗਏ ਫੈਸਲੇ ਅਨੁਸਾਰ ਅੱਜ ਕਲੱਬ ਮੈਂਬਰਾਂ ਵੱਲੋਂ ਗਊਸ਼ਾਲਾ ਵਿਖੇ ਹਰੇ ਚਾਰੇ ਦੀ ਸੇਵਾ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਲਾਇਨਜ਼ ਕਲੱਬ ਕੋਟਕਪੂਰਾ ਵੱਲੋਂ ਆਪਣੇ ਪ੍ਰੋਜੈਕਟਾਂ ਤਹਿਤ ਜਿੱਥੇ ਸਮਾਜਸੇਵਾ ਦੇ ਵੱਖ-ਵੱਖ ਕੰਮ ਕੀਤੇ ਜਾਂਦੇ ਹਨ ਉੱਥੇ ਅੱਖਾਂ ਦਾ ਮੁਫਤ ਚੈਕਅੱਪ ਅਤੇ ਆਪ੍ਰੇਸ਼ਨ ਕੈਂਪ ਲਗਾ ਕੇ ਲੋੜਵੰਦ ਲੋਕਾਂ ਦੀ ਸਹਾਇਤਾ ਕਰਨ ਦੇ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਸਮੂਹ ਸਮਾਜਸੇਵੀ ਸੰਸਥਾਵਾਂ ਅਤੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਸਮਾਜ ਦੇ ਹਰ ਵਰਗ ਨਾਲ ਸਬੰਧਤ ਲੋੜਵੰਦ ਲੋਕਾਂ ਦੀ ਸਹਾਇਤਾ ਲਈ ਉਪਰਾਲੇ ਕੀਤੇ ਜਾਣ।