ਪਿੰਡ ਸਰਾਏ ਖ਼ਾਮ (ਕੱਚੀ ਸਰਾਂ) ਵਿਖੇ ਸਲਾਨਾ ਛਿੰਝ ਮੇਲਾ 1ਅਕਤੂਬਰ ਨੂੰ , ਪੋਸਟਰ ਰਿਲੀਜ਼
ਪੰਮਾ ਡੂਮੇਵਾਲ ਦਾ ਹੋਵੇਗਾ ਖੁੱਲਾ ਅਖਾੜਾ
ਬਲਵਿੰਦਰ ਸਿੰਘ ਧਾਲੀਵਾਲ, ਬਾਬੂਸ਼ਾਹੀ ਨੈਟਵਰਕ,ਬਾਬੂਸ਼ਾਹੀ ਨੈਟਵਰਕ
ਮਲਸੀਆਂ/ਸੁਲਤਾਨਪੁਰ ਲੋਧੀ 26 ਸਤੰਬਰ 2022
ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਜੰਡ ਪੀਰ ਸਪੋਰਟਸ ਕਲੱਬ ਅਤੇ ਗ੍ਰਾਮ ਪੰਚਾਇਤ ਵੱਲੋਂ ਪਿੰਡ ਸਰਾਏ ਖ਼ਾਮ (ਕੱਚੀ ਸਰਾਂ) ਨੇੜੇ ਮਲਸੀਆਂ ਵਿਖੇ ਸੱਭਿਆਚਾਰਕ ਅਤੇ ਛਿੰਝ ਮੇਲਾ ਕਰਵਾਇਆ ਜਾ ਰਿਹਾ ਹੈ ਜਿਸ ਦੀ ਸ਼ੁਰੂਆਤ 30 ਸਤੰਬਰ ਦਿਨ ਸ਼ੁੱਕਰਵਾਰ ਨੂੰ ਹੋਵੇਗੀ ਜਿਸ ਵਿੱਚ ਰਾਤ 8 ਵਜੇ ਕਵਾਲੀਆਂ ਕਰਵਾਈਆਂ ਜਾਣਗੀਆਂ ਅਤੇ ਝੰਡੀ ਦੀ ਕੁਸਤੀ ਸ਼ਨੀਵਾਰ 1 ਅਕਤੂਬਰ ਨੂੰ ਕਰਵਾਈ ਜਾਵੇਗੀ l ਜਿਸ ਵਿੱਚ ਸਵੇਰੇ 10 ਵਜੇ ਝੰਡੇ ਦੀ ਰਸਮ ਹੋਵੇਗੀ ਉਪਰੰਤ ਪੰਜਾਬ ਦੇ ਉੱਘੇ ਲੋਕ ਗਾਇਕ ਪੰਮਾ ਡੂਮੇਵਾਲ ਆਪਣਾ ਸੱਭਿਆਚਾਰ ਪ੍ਰੋਗਰਾਮ ਪੇਸ਼ ਕਰਨਗੇ। ਉਪਰੰਤ 3 ਵਜੇ ਕੁਸ਼ਤੀਆਂ ਕਰਵਾਈਆਂ ਜਾਣਗੀਆਂ। ਪੋਸਟਰ ਰਿਲੀਜ਼ ਕਰਨ ਸਮੇਂ ਜਾਣਕਾਰੀ ਦਿੰਦਿਆਂ ਪਿੰਡ ਸਰਾਏ ਖ਼ਾਮ ਦੇ ਸਰਪੰਚ ਬੀਬੀ ਬਲਵਿੰਦਰ ਕੌਰ ਨੇ ਦੱਸਿਆ ਕਿ ਇਸ ਛਿੰਝ ਮੇਲੇ ਵਿੱਚ ਉੱਚ ਕੋਟੀ ਦੇ ਨਾਮੀ ਪਹਿਲਵਾਨ ਪਹੁੰਚਣਗੇ। ਉਹਨਾਂ ਦੱਸਿਆ ਕਿ ਉੱਘੇ ਵਾਤਾਵਰਨ ਪ੍ਰੇਮੀ ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਮੈਂਬਰ ਰਾਜ ਸਭਾ ਮੁੱਖ ਮਹਿਮਾਨ ਅਤੇ ਹਲਕਾ ਵਿਧਾਇਕ ਬੀਬੀ ਇੰਦਰਜੀਤ ਕੌਰ ਸਮਾਗਮ ਦੀ ਪ੍ਰਧਾਨਗੀ ਕਰਨਗੇ।
ਉਹਨਾਂ ਇਲਾਕੇ ਦੇ ਲੋਕਾਂ ਨੂੰ ਖੁੱਲਾ ਸੱਦਾ ਪੱਤਰ ਦਿੰਦਿਆਂ ਕਿਹਾ ਕਿ ਸਾਰੀਆਂ ਸੰਗਤਾਂ ਸਮੇਂ ਸਿਰ ਪਹੁੰਚ ਕੇ ਮੇਲੇ ਦਾ ਅਨੰਦ ਮਾਣ ਉਹਨਾਂ ਕਿਹਾ ਕਿ ਗੁਰੂ ਕੇ ਲੰਗਰ ਅਟੁੱਟ ਵਰਤੇਗਾ।
ਇਸ ਮੌਕੇ ਸਰਪੰਚ ਬੀਬੀ ਬਲਵਿੰਦਰ ਕੌਰ, ਮੈਂਬਰ ਪੰਚਾਇਤ ਜਰਨੈਲ ਸਿੰਘ, ਮੈਂਬਰ ਪੰਚਾਇਤ ਜਸਪਾਲ ਸਿੰਘ, ਅਜੀਤ ਸਿੰਘ ਚੌਂਕੀਦਾਰ, ਪਰਮਿੰਦਰ ਸਿੰਘ ਧਾਲੀਵਾਲ, ਦਲਬੀਰ ਸਿੰਘ ਬਾਗੜੀ, ਜਸਬੀਰ ਸਿੰਘ ਮਾੜੂ, ਤੀਰਥ ਸਿੰਘ ਲਮਸਰ, ਦਿਲਪ੍ਰੀਤ ਸਿੰਘ, ਹਰਪ੍ਰੀਤ ਸਿੰਘ ਪ੍ਰੀਤ ਸਰਾਂ ਵਾਲਾ, ਕਮਲਪ੍ਰੀਤ ਸਿੰਘ ਲਮਸਰ, ਜਸਵੰਤ ਸਿੰਘ, ਸੀਤਲ ਸਿੰਘ, ਜਸਬੀਰ ਸਿੰਘ ਬੱਗੀ, ਜਸਵਿੰਦਰ ਸਿੰਘ ਸਹੋਤਾ, ਹਰਪਿੰਦਰ ਸਿੰਘ ਧਾਲੀਵਾਲ, ਲਖਵਿੰਦਰ ਸਿੰਘ ਆਦਿ ਹਾਜ਼ਰ ਸਨ।